ਮੁੰਬਈ (ਬਿਊਰੋ) : 'ਪੁਸ਼ਪਾ' ਨੇ 2021 ਦੇ ਆਖਰੀ ਮਹੀਨੇ ਜੋ ਧਮਾਕਾ ਕੀਤਾ ਸੀ, ਉਹ 2022 ਦੇ ਪਹਿਲੇ ਮਹੀਨੇ ਵੀ ਗੂੰਜ ਰਿਹਾ ਹੈ। ਲੋਕਾਂ ਨੇ ਫ਼ਿਲਮ, ਫ਼ਿਲਮ ਦੀ ਕਹਾਣੀ, ਫ਼ਿਲਮ ਦੇ ਕਿਰਦਾਰਾਂ ਨੂੰ ਇੰਨਾ ਪਸੰਦ ਕੀਤਾ ਕਿ ਪੁਸ਼ਪਾ ਦੀ ਖੁਸ਼ੀ ਉਨ੍ਹਾਂ ਦੇ ਸਿਰ ਤੋਂ ਨਹੀਂ ਉੱਤਰ ਸਕੀ। ਆਲਮ ਇਹ ਹੈ ਕਿ ਪਹਿਲੀ ਫ਼ਿਲਮ ਖ਼ਤਮ ਨਹੀਂ ਹੋਈ ਕਿ ਇਸ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਅੱਲੂ ਅਰਜੁਨ ਦੇ ਨਾਂ ਦਾ ਸ਼ੋਰ ਕਾਫ਼ੀ ਸੁਣਨ ਨੂੰ ਮਿਲ ਰਿਹਾ ਹੈ। ਉਨ੍ਹਾਂ ਦੀ ਬੇਮਿਸਾਲ ਅਦਾਕਾਰੀ ਨੂੰ ਦੇਖ ਕੇ ਲੋਕ ਹੈਰਾਨ ਹਨ ਪਰ 'ਪੁਸ਼ਪਾ' 'ਚ ਇੱਕ ਹੋਰ ਕਿਰਦਾਰ ਹੈ ਤੇ ਉਸ ਕਿਰਦਾਰ ਨੂੰ ਨਿਭਾਉਣ ਵਾਲਾ ਕਲਾਕਾਰ ਹੈ, ਜੋ ਕਾਫ਼ੀ ਤਾਰੀਫ਼ਾਂ ਖੱਟ ਰਿਹਾ ਹੈ। ਉਹ ਕਲਾਕਾਰ ਹੈ ਫਹਾਦ ਫਾਸਿਲ। ਉਸ ਦੀ ਐਂਟਰੀ ਕਲਾਈਮੈਕਸ ਤੋਂ ਥੋੜ੍ਹੀ ਦੇਰ ਪਹਿਲਾਂ ਹੁੰਦੀ ਹੈ ਪਰ ਯਕੀਨ ਕਰੋ, ਅੱਲੂ ਅਰਜੁਨ ਤੋਂ ਬਾਅਦ ਜੇਕਰ ਕਿਸੇ ਨੇ ਲਾਈਮਲਾਈਟ ਚੋਰੀ ਕੀਤੀ ਹੈ ਤਾਂ ਉਹ ਹੈ ਫਹਾਦ।
ਨੈਸ਼ਨਲ ਐਵਾਰਡ ਜੇਤੂ ਫਹਾਦ ਫਾਸਿਲ
ਅੱਲੂ ਅਰਜੁਨ ਦੀ 'ਪੁਸ਼ਪਾ' 'ਚ ਫਹਾਦ ਫਾਸਿਲ ਦੀ ਐਂਟਰੀ ਕਲਾਈਮੈਕਸ ਤੋਂ ਕੁਝ ਸਮਾਂ ਪਹਿਲਾਂ ਹੁੰਦੀ ਹੈ। ਫ਼ਿਲਮ 'ਚ ਉਨ੍ਹਾਂ ਦੀ ਐਂਟਰੀ ਦੱਸਦੀ ਹੈ ਕਿ 'ਪੁਸ਼ਪਾ' ਲਈ ਅੱਗੇ ਦਾ ਰਸਤਾ ਆਸਾਨ ਨਹੀਂ ਹੈ। ਫ਼ਿਲਮ 'ਚ ਉਨ੍ਹਾਂ ਨੂੰ ਸਿਰਫ਼ 20 ਤੋਂ 25 ਮਿੰਟ ਹੀ ਦੇਖਿਆ ਗਿਆ ਹੈ ਪਰ ਇਨ੍ਹਾਂ ਹੀ ਮਿੰਟਾਂ 'ਚ ਹੀ ਉਨ੍ਹਾਂ ਨੇ ਸਾਰੀ ਲਾਈਮਲਾਈਟ ਲੈ ਲਈ। ਉਦੋਂ ਤੋਂ ਉਨ੍ਹਾਂ ਦੀ ਚਰਚਾ ਹੋ ਰਹੀ ਹੈ ਅਤੇ ਲੋਕ ਜਾਣਨਾ ਚਾਹੁੰਦੇ ਹਨ ਕਿ ਫਹਾਦ ਫਾਸਿਲ ਕੌਣ ਹੈ?
ਦਰਅਸਲ, ਫਹਾਦ ਫਾਸਿਲ ਦੱਖਣ ਦਾ ਜਾਣਿਆ-ਪਛਾਣਿਆ ਨਾਮ ਹੈ, ਜਿਨ੍ਹਾਂ ਮਲਿਆਲਮ ਅਤੇ ਤਾਮਿਲ ਫ਼ਿਲਮਾਂ 'ਚ ਕਾਫ਼ੀ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਸ਼ਾਨਦਾਰ ਕੰਮ ਦੇ ਦਮ 'ਤੇ ਨਾਮ ਕਮਾਇਆ ਹੈ। 2002 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਫਹਾਦ ਫਾਸਿਲ ਹੁਣ ਤੱਕ ਕਈ ਐਵਾਰਡ ਜਿੱਤ ਚੁੱਕੇ ਹਨ, ਜਿਨ੍ਹਾਂ 'ਚ ਨੈਸ਼ਨਲ ਐਵਾਰਡ ਵੀ ਸ਼ਾਮਲ ਹੈ। ਫਹਾਦ ਫਾਸਿਲ ਨੇ 2018 'ਚ ਸਰਵੋਤਮ ਸਹਾਇਕ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ।
'ਪੁਸ਼ਪਾ 2' 'ਚ ਅੱਲੂ ਅਰਜੁਨ ਨੂੰ ਟੱਕਰ ਦੇਣਗੇ
'ਪੁਸ਼ਪਾ ਦਿ ਰਾਈਜ਼' 'ਚ ਅੱਲੂ ਅਰਜੁਨ ਪੁਲਸ ਨੂੰ ਚਕਮਾ ਦਿੰਦੇ ਹੋਏ ਦਿਖਾਈ ਦੇ ਰਿਹਾ ਹੈ, ਜਿਸ ਨਾਲ ਸਮੱਗਲਿੰਗ ਦੇ ਕਾਰੋਬਾਰ 'ਤੇ ਰਾਜ ਕਰਨ ਲਈ ਆਪਣਾ ਰਸਤਾ ਬਣਾਇਆ ਜਾ ਰਿਹਾ ਹੈ, ਜਦੋਂਕਿ 'ਪੁਸ਼ਪਾ 2' ਦੀ ਕਹਾਣੀ ਅੱਲੂ ਅਰਜੁਨ ਅਤੇ ਫਹਾਦ ਫਾਸਿਲ 'ਤੇ ਆਧਾਰਿਤ ਹੋਵੇਗੀ। ਇਸ ਕਾਰਨ 'ਪੁਸ਼ਪਾ' ਭਾਗ ਪਹਿਲੇ 'ਚ ਫਹਾਦ ਫਾਸਿਲ ਦੀ ਐਂਟਰੀ 'ਚ ਦੇਰੀ ਹੋਈ। 'ਪੁਸ਼ਪਾ 2' 'ਚ ਫਹਾਦ ਫਾਸਿਲ ਅੱਲੂ ਅਰਜੁਨ ਨੂੰ ਸਖਤ ਮੁਕਾਬਲਾ ਦਿੰਦੇ ਹੋਏ ਨਜ਼ਰ ਆਉਣਗੇ ਤੇ ਫਹਾਦ ਦੀ ਐਕਟਿੰਗ ਨੂੰ ਦੇਖ ਕੇ ਇਹ ਸਾਫ ਹੈ ਕਿ 'ਪੁਸ਼ਪਾ' ਲਈ ਅੱਗੇ ਦੀ ਰਾਹ ਆਸਾਨ ਨਹੀਂ ਹੋਵੇਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਨਾਲ ਦਿਲਜੀਤ ਦੋਸਾਂਝ ਦੁਸਹਿਰੇ ’ਤੇ ਲਗਾਉਣਗੇ ਸਿਨੇਮਾਘਰਾਂ ’ਚ ਰੌਣਕਾਂ
NEXT STORY