ਮੁੰਬਈ (ਬਿਊਰੋ) : ਨਿਰਦੇਸ਼ਕ ਵਿਸ਼ਨੂ ਵਰਧਨ ਦੀ ਫ਼ਿਲਮ 'ਸ਼ੇਰਸ਼ਾਹ' ਉਸ ਕੈਪਟਨ ਬੱਤਰਾ ਦੀ ਬਹਾਦਰੀ ਅਤੇ ਦਲੇਰੀ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ 1999 ਦੀ ਕਾਰਗਿੱਲ ਜੰਗ ਦੌਰਾਨ ਆਪਣੇ ਆਖਰੀ ਸਾਹਾਂ ਤੱਕ ਪਾਕਿਸਤਾਨੀ ਅੱਤਵਾਦੀਆਂ ਵਿਰੁੱਧ ਲੜਾਈ ਲੜੀ ਸੀ। ਕਿਆਰਾ ਅਡਵਾਨੀ ਨੇ ਫਿਲਮ ਵਿੱਚ ਕੈਪਟਨ ਬੱਤਰਾ ਦੀ ਮੰਗੇਤਰ ਡਿੰਪਲ ਚੀਮਾ ਦਾ ਕਿਰਦਾਰ ਨਿਭਾਇਆ ਹੈ।
ਦੱਸ ਦੇਈਏ ਕਿ ਡਿੰਪਲ ਚੀਮਾ ਨੇ ਕਾਰਗਿਲ ਜੰਗ 'ਚ ਵਿਕਰਮ ਦੀ ਸ਼ਹਾਦਤ ਤੋਂ ਬਾਅਦ ਕਦੇ ਵਿਆਹ ਨਾ ਕਰਨ ਦਾ ਫ਼ੈਸਲਾ ਕੀਤਾ ਸੀ। ਕਿਆਰਾ ਅਡਵਾਨੀ ਨੇ ਇੱਕ ਇੰਟਰਵਿਊ 'ਚ ਕਿਹਾ, ''ਮੇਰੇ ਲਈ ਡਿੰਪਲ ਇੱਕ ਗੁੰਮਨਾਮ ਹੀਰੋਇਨ ਹੈ, ਜਿਸ ਨੇ ਆਪਣੇ ਪਿਆਰ ਲਈ ਜੰਗ ਲੜੀ ਅਤੇ ਆਪਣੀ ਜ਼ਿੰਦਗੀ 'ਚ ਆਈ ਹਰ ਚੁਣੌਤੀ ਦਾ ਆਪਣੀ ਪੂਰੀ ਤਾਕਤ ਨਾਲ ਸਾਹਮਣਾ ਕੀਤਾ।''
ਫ਼ਿਲਮ 'ਸ਼ੇਰਸ਼ਾਹ' ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਕਿਆਰਾ ਨੇ ਡਿੰਪਲ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਕਿਰਦਾਰ 'ਚ ਢਲਣ ਦੀ ਕੋਸ਼ਿਸ਼ ਕੀਤੀ। ਕਿਆਰਾ ਨੇ ਕਿਹਾ, ''ਜਦੋਂ ਮੈਂ ਉਨ੍ਹਾਂ ਨੂੰ ਸੁਣ ਰਹੀ ਸੀ। ਇਸ ਲਈ ਮੈਂ ਮਹਿਸੂਸ ਕੀਤਾ ਜਿਵੇਂ ਮੈਂ ਉਸ ਨੂੰ ਪਹਿਲਾਂ ਹੀ ਜਾਣਦੀ ਹੋਵਾਂ। ਮੈਂ ਮਹਿਸੂਸ ਕੀਤਾ ਕਿ ਮੈਂ ਫ਼ਿਲਮ ਰਾਹੀਂ ਉਸ ਦੀ ਜ਼ਿੰਦਗੀ ਦੀ ਯਾਤਰਾ ਦਾ ਹਿੱਸਾ ਹਾਂ। ਕਿਆਰਾ ਨੇ ਦੱਸਿਆ ਕਿ ਨਿਰਦੇਸ਼ਕ ਵਿਸ਼ਣੁਵਰਧਨ ਨੇ ਉਨ੍ਹਾਂ ਨੂੰ ਡਿੰਪਲ ਚੀਮਾ ਦੀ ਨਕਲ ਨਾ ਕਰਨ ਦੀ ਸਲਾਹ ਦਿੱਤੀ ਸੀ।''
ਕਿਆਰਾ ਅਡਵਾਨੀ ਨੇ ਅੱਗੇ ਕਿਹਾ, ''ਤੁਸੀਂ ਕਿਸੇ ਕਿਰਦਾਰ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਕੇ ਉਸ ਨਾਲ ਨਿਆਂ ਨਹੀਂ ਕਰ ਸਕਦੇ ਪਰ ਜੇ ਤੁਸੀਂ ਕਹਾਣੀ ਨਾਲ ਭਾਵਨਾਤਮਕ ਤੌਰ 'ਤੇ ਜੁੜ ਸਕਦੇ ਹੋ, ਤਾਂ ਤੁਹਾਨੂੰ ਸਹੀ ਦਿਸ਼ਾ ਮਿਲਦੀ ਹੈ। ਕਿਆਰਾ ਨੇ ਕਿਹਾ ਕਿ ਉਨ੍ਹਾਂ ਲਈ 'ਸ਼ੇਰਸ਼ਾਹ' ਵਰਗੀ ਫ਼ਿਲਮ ਦਾ ਹਿੱਸਾ ਬਣਨ ਦਾ ਇਹ ਵੱਡਾ ਮੌਕਾ ਸੀ।''
ਕਿਆਰਾ ਨੇ ਫਿਲਮ ਦੀ ਸ਼ੂਟਿੰਗ ਤੋਂ ਇੱਕ ਦਿਨ ਪਹਿਲਾਂ ਕੈਪਟਨ ਬੱਤਰਾ ਦੇ ਪਰਿਵਾਰ ਨਾਲ ਮੁਲਾਕਾਤ ਨੂੰ ਯਾਦ ਕਰਦਿਆਂ ਕਿਹਾ, "ਪਾਲਮਪੁਰ ਵਿੱਚ ਸ਼ੂਟਿੰਗ ਸ਼ੁਰੂ ਕਰਨ ਤੋਂ ਇੱਕ ਦਿਨ ਪਹਿਲਾਂ, ਅਸੀਂ ਉਨ੍ਹਾਂ ਦੇ ਘਰ ਗਏ, ਉਨ੍ਹਾਂ ਦੇ ਪਰਿਵਾਰ ਨੂੰ ਮਿਲੇ। ਇੰਝ ਅਸੀਂ ਅਸੀਂ ਇਸ ਭਾਵਨਾਤਮਕ ਫਿਲਮ ਨਾਲ ਜੁੜ ਸਕੇ।" 'ਸ਼ੇਰ ਸ਼ਾਹ' ਸਾਡੇ ਲਈ ਇੱਕ ਫਿਲਮ ਤੋਂ ਵੱਧ ਹੈ, ਇਹ ਹਰ ਸਿਪਾਹੀ ਨੂੰ ਸ਼ਰਧਾਂਜਲੀ ਹੈ '।
ਬੋਲਡ ਕੰਟੈਂਟ ਕਾਰਨ ਰਾਧਿਕਾ ਦਾ ਬਾਈਕਾਟ ਕਰਨ ਦੀ ਉੱਠੀ ਮੰਗ, ਭਾਰਤੀ ਸੰਸਕ੍ਰਿਤੀ ਖ਼ਰਾਬ ਕਰਨ ਦੇ ਦੋਸ਼
NEXT STORY