ਐਂਟਰਟੇਨਮੈਂਟ ਡੈਸਕ : ਮਸ਼ਹੂਰ ਕਾਮੇਡੀਅਨ ਕਬੀਰ 'ਕਬੀਜੀ' ਸਿੰਘ ਦਾ 39 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਕਬੀਰ ਅਮਰੀਕਾਜ਼ ਗੌਟ ਟੈਲੇਂਟ ਵਰਗੇ ਮਸ਼ਹੂਰ ਸ਼ੋਅ ਦਾ ਹਿੱਸਾ ਰਹਿ ਚੁੱਕੇ ਹਨ। ਬੁੱਧਵਾਰ ਨੂੰ ਕਾਮੇਡੀਅਨ ਦੀ ਲਾਸ਼ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਸਥਿਤ ਉਸ ਦੇ ਘਰ ਤੋਂ ਮਿਲੀ। ਫਿਲਹਾਲ ਉਸ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਪੁਲਸ ਕਬੀਰ ਸਿੰਘ ਦੀ ਅਚਾਨਕ ਹੋਈ ਮੌਤ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਸਰਗੁਣ ਮਹਿਤਾ ਅਤੇ ਰਵੀ ਦੂਬੇ ਦੇ ਨਵੇਂ ਡਰਾਮਾ ਚੈੱਨਲ ਦਾ ਐਲਾਨ
ਕੀ ਕੁਦਰਤੀ ਕਾਰਨਾਂ ਕਰਕੇ ਹੋਏ ਕਾਮੇਡੀਅਨ ਦੀ ਮੌਤ?
ਕਬੀਰ 'ਕਬੀਜੀ' ਸਿੰਘ ਨੂੰ ਫੈਮਿਲੀ ਗਾਣਿਆਂ ਲਈ ਵੀ ਜਾਣਿਆ ਜਾਂਦਾ ਹੈ। ਕਾਮੇਡੀਅਨ ਦੇ ਦਿਹਾਂਤ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। TMZ ਦੀ ਰਿਪੋਰਟ ਮੁਤਾਬਕ, ਕਬੀਰ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ, ਉਹ ਕੁਝ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ। ਇਸ ਕਾਰਨ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ।
ਇਹ ਵੀ ਪੜ੍ਹੋ- ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਵੱਡੀ ਖ਼ਬਰ, ਅਜਿਹੀ ਗਲਤੀ ਕਰਨ 'ਤੇ ਭੁਗਤਣੀ ਪਵੇਗੀ ਸਜ਼ਾ
ਅਮਰੀਕਾ 'ਚ ਭਾਰਤ ਦਾ ਮਾਣ ਵਧਾਇਆ
ਕਾਮੇਡੀਅਨ ਕਬੀਰ 'ਕਬੀਜੀ' ਸਿੰਘ ਸਾਲ 2021 'ਚ ਅਮਰੀਕਾ ਦੇ ਗੌਟ ਟੈਲੇਂਟ ਸ਼ੋਅ ਦਾ ਹਿੱਸਾ ਰਹੇ ਹਨ। ਇੰਨਾ ਹੀ ਨਹੀਂ ਇਸ ਸ਼ੋਅ 'ਚ ਉਹ ਸੈਮੀਫਾਈਨਲ ਤੱਕ ਪਹੁੰਚਣ 'ਚ ਸਫ਼ਲ ਰਹੇ ਅਤੇ ਉਨ੍ਹਾਂ ਦੇ ਕੰਮ ਦੀ ਵੀ ਕਾਫੀ ਤਾਰੀਫ਼ ਹੋਈ। ਹਾਲਾਂਕਿ, ਅਮਰੀਕਾ ਦੇ 'ਗੌਟ ਟੇਲੈਂਟ' ਸੀਜ਼ਨ 16 ਦਾ ਜੇਤੂ ਜਾਦੂਗਰ ਡਸਟਿਨ ਟਵੇਲਾ ਸੀ। ਇਸ ਦੇ ਬਾਵਜੂਦ ਕਬੀਰ ਦੇ ਕੰਮ ਦੀ ਸ਼ਲਾਘਾ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬੀ ਕ੍ਰਿਕਟ ਖਿਡਾਰੀ ਦੀ ਬਣੇਗੀ ਬਾਇਓਪਿਕ, ਵਿਕੀ ਕੌਸ਼ਲ ਨਿਭਾਵੇਗਾ ਮੁੱਖ ਭੂਮਿਕਾ
NEXT STORY