ਮੁੰਬਈ- ਬਿਗ ਬੌਸ ਓਟੀਟੀ ਦੇ ਮੁਕਾਬਲੇਬਾਜ਼ ਦਰਸ਼ਕਾਂ ਨੂੰ ਆਪਣੇ ਝਗੜੇ, ਲਵ ਐਂਗਲਸ ਅਤੇ ਬਹੁਤ ਸਾਰੇ ਡਰਾਮੇ ਦੇ ਨਾਲ ਇੰਟਰਟੇਨਮੈਂਟ ਦੀ ਫੁੱਲ ਡੋਜ਼ ਦੇਣ ਦੀ ਕੋਸ਼ਿਸ਼ 'ਚ ਜੁਟੇ ਹੋਏ ਹਨ। ਇਨ੍ਹੀਂ ਦਿਨੀਂ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਦੀਆਂ ਨਜ਼ਦੀਕੀਆਂ ਕਾਫੀ ਚਰਚਾ 'ਚ ਹਨ। ਹਾਲੇ ਤੱਕ ਸ਼ੋਅ ਓਟੀਟੀ ਪਲੇਟਫਾਰਮ ਵੂਟ 'ਤੇ ਧਮਾਲ ਮਚਾ ਰਿਹਾ ਹੈ ਪਰ ਹੁਣ ਮੇਕਅਰਸ ਬਿਗ ਬੌਸ 15 ਦੇ ਟੀਵੀ ਵਰਜ਼ਨ ਨੂੰ ਸਤੰਬਰ ਦੇ ਅੰਤ ਜਾਂ ਅਕਤੂਬਰ ਦੀ ਸ਼ੁਰੂਆਤ 'ਚ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਨਿਰਦੇਸ਼ਕ-ਨਿਰਮਾਤਾ ਕਰਨ ਜੌਹਰ ਜਿਨ੍ਹਾਂ ਨੂੰ ਕੇਜੇਓ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਬਿਗ ਬੌਸ ਓਟੀਟੀ ਹੋਟਸ ਦੇ ਰੂਪ 'ਚ ਨਜ਼ਰ ਆ ਰਹੇ ਹਨ।

ਹੁਣ ਖ਼ਬਰ ਆ ਰਹੀ ਹੈ ਕਿ ਬਿਗ ਬੌਸ 15 'ਚ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਸਿੰਗਰ ਅਫਸਾਨਾ ਖਾਨ ਬਤੌਰ ਮੁਕਾਬਲੇਬਾਜ਼ ਨਜ਼ਰ ਆ ਸਕਦੀ ਹੈ। ਹੈਸ਼ਟੈਗ ਇਕ ਹੋਸਟ ਦੇ ਰੂਪ 'ਚ ਇਹ ਬਿਗ ਬੌਸ ਦੇ ਨਾਲ ਸਲਮਾਨ ਦਾ 12ਵਾਂ ਸੀਜ਼ਨ ਹੋਵੇਗਾ। ਬਿਗ ਬੌਸ 15 ਦੇ ਨਾਲ ਹੀ ਹੁਣ ਕਈ ਸੈਲੀਬਰਿਟੀ ਨਾਂ ਵੀ ਚਰਚਾ 'ਚ ਹਨ ਜੋ ਰਿਐਲਟੀ ਸ਼ੋਅ 'ਚ ਹਿੱਸਾ ਲੈ ਸਕਦੇ ਹਨ। ਹੁਣ ਪਤਾ ਚੱਲਿਆ ਹੈ ਕਿ 'ਤਿਤਲੀਆਂ ਵਰਗਾ' ਫੇਮ ਸਿੰਗਰ ਅਫਸਾਨਾ ਖਾਨ ਨੂੰ ਵੀ ਬਿਗ ਬੌਸ 15 ਲਈ ਅਪ੍ਰੋਚ ਕੀਤਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਪੰਜਾਬੀ ਪਲੇਅਬੈਕ ਸਿੰਗਰ ਅਫਸਾਨਾ ਖਾਨ ਬਿਗ ਬੌਸ ਦੇ 15ਵੇਂ ਸੀਜ਼ਨ 'ਚ ਨਜ਼ਰ ਆ ਸਕਦੀ ਹੈ।

ਅਫਸਾਨਾ ਖਾਨ ਸਿੰਗਿਗ ਰਿਐਲਿਟੀ ਸ਼ੋਅ 'ਵਾਈਸ ਆਫ ਪੰਜਾਬ' 'ਚ ਵੀ ਬਤੌਰ ਜੱਜ ਵਜੋਂ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ 'ਜਾਨੀ ਵੇ ਜਾਨੀ', ਚੰਡੀਗੜ੍ਹ ਸ਼ਹਿਰ', 'ਮਾਹੀ ਮਿਲਿਆ' ਅਤੇ 'ਜੁੱਤੀ ਝਾੜਕੇ' ਵਰਗੇ ਗਾਣੇ ਅਫਸਾਨਾ ਖਾਨ ਦੇ ਹਿੱਟ ਨੰਬਰਾਂ 'ਚੋਂ ਹਨ ਪਰ ਉਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਚਰਚਾ 'ਚ ਰਹਿਣ ਵਾਲਾ ਗਾਣਾ 'ਤਿਤਲੀਆਂ ਵਰਗਾ' ਹੈ ਜਿਸ 'ਚ ਹਾਰਡੀ ਸੰਧੂ ਅਤੇ ਸਰਗੁਣ ਮਹਿਤਾ ਦੀ ਜੋੜੀ ਨਜ਼ਰ ਆਈ ਸੀ।

ਬਿਗ ਬੌਸ 15 ਦੇ ਲਈ ਜਿਨ੍ਹਾਂ ਨਾਮਾਂ ਦੀ ਚਰਚਾ ਹੈ। ਉਨ੍ਹਾਂ 'ਚ ਨੇਹਾ ਮਰਦਾ ਅਤੇ ਅਰਜੁਨ ਬਿਜਲਾਨੀ ਵਰਗੇ ਟੀਵੀ ਸਿਤਾਰੇ ਵੀ ਸ਼ਾਮਲ ਹਨ। ਹਾਲ ਹੀ 'ਚ ਅਰਜੁਨ ਬਿਜਲਾਨੀ ਸਟੰਟ ਬੇਸਟ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' 11 'ਚ ਨਜ਼ਰ ਆ ਰਹੇ ਹਨ। ਅਜਿਹੀਆਂ ਵੀ ਅਫਵਾਹਾਂ ਹਨ ਕਿ ਅਦਾਕਾਰਾ ਪ੍ਰਿਯਾ ਬੈਨਰਜੀ ਵੀ ਇਸ ਸਾਲ ਘਰ 'ਚ ਐਂਟਰੀ ਕਰ ਸਕਦੀ ਹੈ। ਪਿਛਲੇ ਸਾਲ ਬਿਗ ਬੌਸ 14 ਰੂਬੀਨਾ ਦਿਲੈਕ ਨੇ ਜਿੱਤਿਆ ਸੀ ਜਦੋਂਕਿ ਰਾਹੁਲ ਵੈਦਿਆ ਸੀਜ਼ਨ ਦੇ ਪਹਿਲੇ ਰਨਰ-ਅਪ ਦੇ ਰੂਪ 'ਚ ਉਭਰੇ ਸਨ। ਨਿੱਕੀ ਤੋਬੰਲੀ, ਅਲੀ ਗੋਨੀ ਅਤੇ ਰਾਖੀ ਸਾਵੰਤ ਹੋਰ ਫਾਈਨਲਿਸਟ ਸਨ।
ਨੁਸਰਤ ਜਹਾਂ ਨੇ ਬੱਚੇ ਦੇ ਪਿਤਾ ਦਾ ਨਾਂ ਦੱਸਣ ਤੋਂ ਕੀਤਾ ਮਨ੍ਹਾ, ਬਣੀ ਰਹੇਗੀ ਸਿੰਗਲ ਮਦਰ
NEXT STORY