ਮੁੰਬਈ- ਅਦਾਕਾਰਾ ਅਤੇ ਟੀਐੱਮਸੀ ਸਾਂਸਦ ਨੁਸਰਤ ਜਹਾਂ ਨੇ 26 ਅਗਸਤ ਨੂੰ ਪੁੱਤਰ ਨੂੰ ਜਨਮ ਦਿੱਤਾ। ਪੁੱਤਰ ਦੇ ਜਨਮ ਤੋਂ ਬਾਅਦ ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਖੂਬ ਵਧਾਈਆਂ ਮਿਲ ਰਹੀ ਹਨ। ਪ੍ਰਸ਼ੰਸਕ ਉਸ ਤੋਂ ਸਵਾਲ ਕਰ ਰਹੇ ਹਨ ਕਿ ਇਸ ਬੱਚੇ ਦਾ ਪਿਓ ਕੌਣ ਹੈ? ਨੁਸਰਤ ਪਿਛਲੇ ਸਾਲ ਤੋਂ ਹੀ ਅਦਾਕਾਰ ਯਸ਼ ਦਾਸਗੁਪਤਾ ਦੇ ਨਾਲ ਰਿਲੇਸ਼ਨਸ਼ਿਪ 'ਚ ਹੈ ਅਤੇ ਅਦਾਕਾਰ ਨੇ ਪਤੀ ਨਿਖਿਲ ਜੈਨ ਦੇ ਨਾਲ ਵਿਆਹ ਨੂੰ ਮੰਨਣ ਤੋਂ ਮਨ੍ਹਾ ਕਰ ਦਿੱਤਾ ਸੀ। ਹੁਣ ਅਦਾਕਾਰਾ ਨੇ ਬੱਚੇ ਦੇ ਪਿਤਾ ਦਾ ਨਾਂ ਦੱਸਣ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ ਕਿ ਉਹ ਸਿੰਗਲ ਮਦਰ ਬਣੀ ਰਹੇਗੀ।

ਨੁਸਰਤ ਦੇ ਸਿੰਗਲ ਮਦਰ ਬਣੇ ਰਹਿਣ ਦੇ ਫੈਸਲੇ ਦਾ ਕੋਲਕਾਤਾ ਦੀਆਂ ਕਈ ਸਿੰਗਲ ਮਦਰਸ ਨੇ ਸਵਾਗਤ ਕੀਤਾ ਹੈ।

ਦੱਸ ਦੇਈਏ ਕਿ ਨੁਸਰਤ ਦੇ ਪਤੀ ਨਿਖਿਲ ਜੈਨ ਨੇ ਪਹਿਲਾਂ ਹੀ ਇਸ ਬੱਚੇ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਨੁਸਰਤ 2020 'ਚ ਹੀ ਨਿਖਿਲ ਨੂੰ ਛੱਡ ਕੇ ਵੱਖ ਰਹਿ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਅਦਾਕਾਰਾ ਦੇ ਇਸ ਬੱਚੇ ਦੇ ਪਿਤਾ ਯਸ਼ ਦਾਸ ਗੁਪਤਾ ਹੋ ਸਕਦੇ ਹਨ। ਕਿਉਂਕਿ ਡਿਲਿਵਰੀ ਦੇ ਸਮੇਂ ਯਸ਼ਦਾਸ ਗੁਪਤਾ ਹਸਪਤਾਲ 'ਚ ਮੌਜੂਦ ਸਨ। ਨੁਸਰਤ ਨੇ 2019 'ਚ ਤੁਰਕੀ 'ਚ ਨਿਖਿਲ ਨਾਲ ਵਿਆਹ ਕੀਤਾ ਸੀ ਅਤੇ ਕੁਝ ਸਮੇਂ ਬਾਅਦ ਹੀ ਉਸ ਤੋਂ ਵੱਖ ਹੋ ਗਈ।

ਬਿਗ ਬੌਸ ਓਟੀਟੀ: ਮਿਲਿੰਦ ਨੇ ਨੇਹਾ ਭਸੀਨ ਦੇ ਕੱਪੜਿਆਂ ਨੂੰ ਲੈ ਕੇ ਕੀਤਾ ਹੈਰਾਨ ਕਰਨ ਵਾਲਾ ਕੁਮੈਂਟ
NEXT STORY