ਮੁੰਬਈ—ਰਾਸ਼ਟਰੀ ਪੁਰਸਕਾਰ ਵਿਜੇਤਾ ਵਿਸ਼ਾਲ ਭਾਰਦਵਾਜ ਦੀ ਆਉਣ ਵਾਲੀ ਫਿਲਮ 'ਰੰਗੂਨ' ਅਗਲੇ ਸਾਲ 24 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਸ਼ਾਹਿਦ ਕਪੂਰ, ਕੰਗਣਾ ਰਣਾਵਤ ਅਤੇ ਸੈਫ ਅਲੀ ਖਾਨ ਹਨ, ਇਹ ਫਿਲਮ 1940 ਦੇ ਦਹਾਕੇ 'ਚ ਭਾਰਤ ਦੀ ਆਜਾਦੀ ਦੇ ਸੰਘਰਸ਼ ਦੀ ਉਥਲ-ਪੁਥਲ ਦੀ ਕਹਾਣੀ 'ਤੇ ਆਧਾਰਿਤ ਹੈ। ਕੁਝ ਹਫਤੇ ਪਹਿਲਾਂ ਹੀ ਫਿਲਮ ਦੀ ਸ਼ੂਟਿੰਗ ਪੂਰੀ ਹੋਈ ਹੈ ਅਤੇ ਫਿਲਮ ਦੀ ਟੀਮ ਦੇ ਨਾਲ-ਨਾਲ ਨਿਰਦੇਸ਼ਕ ਵਿਸ਼ਾਲ ਸਾਜਿਦ ਨਾਡਿਆਡਵਾਲਾ ਅਤੇ ਅਜੀਤ ਅੰਦਾਰੇ ਇਸ ਦੇ ਨਤੀਜੇ ਤੋਂ ਕਾਫੀ ਖੁਸ਼ ਹਨ।
ਜਾਣਕਾਰੀ ਅਨੁਸਾਰ ਇੱਕ ਬਿਆਨ 'ਚ ਵਿਸ਼ਾਲ ਨੇ ਕਿਹਾ, ਫਿਲਮ ਦੀ ਸ਼ੂਟਿੰਗ ਦੌਰਾਨ ਜੋ ਵੀ ਸਾਨੂੰ ਮਿਲਿਆ ਉਸ ਨੂੰ ਪਾ ਕੇ ਕਾਫੀ ਖੁਸ਼ ਹਾਂ। ਫਿਲਮ 'ਰੰਗੂਨ' ਮੇਰੇ ਦਿਲ ਦੇ ਬੇਹੱਦ ਨੇੜੇ ਹੈ ਵਿਸ਼ਾਲ ਨੇ ਕਿਹਾ 25 ਫਰਵਰੀ ਨੂੰ ਸ਼ਾਹਿਦ ਦਾ ਜਨਮ ਦਿਨ ਹੈ ਅਤੇ ਫਿਲਮ ਦੇ ਰਿਲੀਜ਼ ਹੋਣ ਦਾ ਜਸ਼ਨ ਮਨਾਉਣ ਦਾ ਇਸ ਤੋਂ ਵਧੀਆ ਦਿਨ ਕੋਈ ਨਹੀਂ ਹੋ ਸਕਦਾ। ਨਿਰਦੇਸ਼ਕ ਨੇ ਕਿਹਾ ਉਨ੍ਹਾਂ ਅਤੇ ਸੈਫ ਲਈ ਇਹ ਫਿਲਮ ਹੋਰ ਵੀ ਖਾਸ ਹੈ, ਕਿਉਂਕਿ 10 ਸਾਲ ਪਹਿਲਾਂ ਉਨ੍ਹਾਂ ਨੇ ਫਿਲਮ 'ਓਮਕਾਰਾ' 'ਚ ਇਕੱਠੇ ਕੰਮ ਕੀਤਾ ਸੀ।
ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਲੈ ਕੇ ਪੂਰੀ ਟੀਮ ਦੀਆਂ ਅੱਖਾਂ 'ਚ ਆਤਮ ਵਿਸ਼ਵਾਸ ਨਜ਼ਰ ਆ ਰਿਹਾ ਹੈ, ਉਨ੍ਹਾਂ ਦੀ ਅਗਲੇ ਸਾਲ ਰਿਲੀਜ਼ ਹੋ ਰਹੀ ਫਿਲਮ ਨੂੰ ਲੈ ਕੇ ਸਾਡੀਆਂ ਉਮੀਦਾ ਵੱਧ ਰਹੀਆਂ ਹਨ।
ਸਲਮਾਨ ਨੇ ਲਗਾਏ ਠੁਮਕੇ ਅਨੁਸ਼ਕਾ ਨੇ ਦੇਖਿਆ ਨਜ਼ਾਰਾ
NEXT STORY