ਮੁੰਬਈ- ਸ਼ਾਹਰੁਖ ਖਾਨ ਦੇ ਨਾਲ ਫਿਲਮ ‘ਓਮ ਸ਼ਾਂਤੀ ਓਮ’ ਨਾਲ ਬਾਲੀਵੁੱਡ ’ਚ ਆਪਣਾ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੀ ਦੀਪਿਕਾ ਪਾਦੂਕੋਣ ਹੁਣ ਤਕ ਕਈ ਵੱਡੀਆਂ ਫਿਲਮਾਂ ਦਾ ਹਿੱਸਾ ਰਹੀ ਹੈ। ਪਿਛਲੀ ਵਾਰ ਉਹ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ਫਿਲਮ ‘ਸਿੰਗਮ ਅਗੇਨ’ ’ਚ ਨਜ਼ਰ ਆਈ ਸੀ। ਹਾਲਾਂਕਿ , ਹਾਲ ਦੇ ਦਿਨਾਂ ’ਚ ਦੀਪਿਕਾ ਕਈ ਵਜ੍ਹਾਂ ਨਾਲ ਸੁਰਖੀਆਂ ’ਚ ਰਹੀ ਹੈ। ਇਨ੍ਹਾਂ ’ਚ ਇਕ ਸੀ ਕਿ ਫੈਮਸ ਡਾਇਰੈਕਟਰ ਸੰਦੀਪ ਰੈੱਡੀ ਵਾਂਗਾ ਨੇ ਦੀਪਿਕਾ ਨੂੰ ਆਪਣੀ ਅਗਲੀ ਫਿਲਮ ‘ਸਪਿਰਿਟ’ ਤੋਂ ਬਾਹਰ ਕਰਕੇ ਉਸ ਦੀ ਥਾਂ ਤ੍ਰਿਪਤੀ ਡਿਮਰੀ ਨੂੰ ਕਾਸਟ ਕਰ ਲਿਆ। ਇਸ ਦੇ ਬਾਅਦ ਦੀਪਿਕਾ ਨੂੰ ਫਿਲਮ ‘ਕਲਕੀ 2’ ਤੋਂ ਵੀ ਬਾਹਰ ਕਰ ਦੇਣ ਦੀਆਂ ਅਟਕਲਾਂ ਲੱਗਣ ਲਗੀਆਂ ਸਨ।
ਕਿਹਾ ਗਿਆ ਕਿ ਦੀਪਿਕਾ ਨੇ ਭਾਰੀ-ਭਰਕਮ ਫੀਸ ਦੀ ਡਿਮਾਂਡ ਕੀਤੀ ਸੀ ਅਤੇ ਉਸ ਨੇ ਸ਼ੂਟਿੰਗ ਦੇ ਲਈ ਰੋਜ਼ 7 ਤੋਂ 8 ਘੰਟੇ ਦੇਣ ਦੀ ਗੱਲ ਵੀ ਕਹੀ ਸੀ। ਕੰਮ ਦੇ ਵਕਤ ਨੂੰ ਲੈ ਕੇ ਉਸ ਦੀ ਸ਼ਰਤ ਕਾਰਨ ਹੀ ਉਸ ਫਿਲਮਾਂ ਤੋਂ ਕੱਢਣ ਦੀ ਗੱਲ ਕਹੀ ਜਾ ਰਹੀ ਹੈ। ਦਰਅਸਲ ਦੀਪਿਕਾ ਨੇ ਪਿਛਲੇ ਸਾਲ ਹੀ ਬੇਟੀ ਨੂੰ ਜਨਮ ਦਿੱਤਾ ਹੈ। ਬੇਟੀ ਦੁਆ ਦੇ ਜਨਮ ਤੋਂ ਕੁਝ ਸਮਾਂ ਪਹਿਲਾਂ ਤੋਂ ਹੀ ਦੀਪਿਕਾ ਨੇ ਕੰਮ ਤੋਂ ਬ੍ਰੇਕ ਲੈ ਲਿਆ ਸੀ ਪਰ ਹੁਣ ਉਹ ਦੁਬਾਰਾ ਕੰਮ ਸ਼ੁਰੂ ਕਰਨ ਦੀ ਪਲਾਨਿੰਗ ਬਣਾ ਰਹੀ ਹੈ ਪਰ ਉਹ ਨਹੀਂ ਚਾਹੁੰਦੀ ਕਿ ਉਹ ਕੰਮ ’ਚ ਇੰਨੀ ਬਿਜ਼ੀ ਹੋ ਜਾਏ ਕਿ ਉਹ ਆਪਣੀ ਬੇਟੀ ਨੂੰ ਵਕਤ ਨਾ ਦੇ ਸਕੇ। ਇਸ ਵਜ੍ਹਾ ਤੋਂ ਉਸ ਨੇ ਫੈਸਲਾ ਕੀਤਾ ਕਿ ਉਹ ਹੁਣ ਜਿਸ ਵੀ ਫਿਲਮ ’ਚ ਕੰਮ ਕਰੇਗੀ, ਉਸ ਦੀ ਸ਼ੂਟਿੰਗ ਲਈ ਰੋਜ਼ ਸੀਮਿਤ ਵਕਤ ਹੀ ਦੇਵੇਗੀ।
ਪਰ ਦੀਪਿਕਾ ਇਸ ਸਮੇਂ ਆਪਣੇ ਕਰੀਅਰ ਦੇ ਉਸ ਪੜਾਅ 'ਤੇ ਹੈ ਜਿੱਥੇ ਉਹ ਆਪਣੀਆਂ ਸ਼ਰਤਾਂ 'ਤੇ ਕੰਮ ਕਰ ਸਕਦੀ ਹੈ। ਉਹ ਔਰਤਾਂ ਦੇ ਅਧਿਕਾਰਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੀ ਹੈ ਅਤੇ ਡਿਪਰੈਸ਼ਨ ਬਾਰੇ ਜਾਗਰੂਕਤਾ ਵੀ ਫੈਲਾ ਰਹੀ ਹੈ। ਦੀਪਿਕਾ ਨੇ ਹਾਲ ਹੀ ਵਿੱਚ ਦੱਸਿਆ ਹੈ ਕਿ ਔਰਤ ਕਿਰਦਾਰਾਂ ਦਾ ਵਿਕਾਸ ਹੋਇਆ ਹੈ ਅਤੇ ਹੁਣ ਉਨ੍ਹਾਂ ਦਾ ਇਸਤੇਮਾਲ ਸਿਰਫ਼ ਦਿਖਾਵੇ ਜਾਂ ਫਿਲਮਾਂ ’ਚ ਉਨ੍ਹਾਂ ਦੀ ਕਾਮੁਕਤਾ ਲਈ ਨਹੀਂ ਕੀਤਾ ਜਾਂਦਾ। ਉਸ ਨੇ ਕਿਹਾ ਕਿ ਉਹ ਇਸ ਵਿਕਾਸ ਦਾ ਹਿੱਸਾ ਰਹੀ ਹੈ ਅਤੇ ਉਸਦਾ ਮੰਨਣਾ ਹੈ ਕਿ ਇਹ ਫਿਲਮਾਂ ਅਤੇ ਕਿਰਦਾਰ ਅੱਜ ਸਮਾਜ ਵਿੱਚ ਬਦਲਾਅ ਲਿਆਉਣ ਦੇ ਸਮਰੱਥ ਹਨ। ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਅੱਜ ਦੇ ਮਹਿਲਾ ਕਿਰਦਾਰਾਂ ਨੂੰ ਵੇਖਦੀ ਹਾਂ ਤਾਂ ਉਨ੍ਹਾਂ ਵਿੱਚ ਬਹੁਤ ਵੱਡਾ ਅੰਤਰ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਬਦਲਾਅ ਨੇ ਮੈਨੂੰ ਪ੍ਰੇਰਿਤ ਕੀਤਾ ਹੈ ਕਿ ਮੈਂ ਆਪਣੇ ਵੱਖ-ਵੱਖ ਕਿਰਦਾਰਾਂ ਵਿੱਚ ਵੱਖ-ਵੱਖ ਪਹਿਲੂ ਲਿਆਵਾਂ। ਪਹਿਲਾਂ, ਬਹੁਤ ਸਾਰੀਆਂ ਭੂਮਿਕਾਵਾਂ ਵਿੱਚ ਔਰਤਾਂ ਸਿਰਫ਼ ਇੱਕ ਸਜਾਵਟ ਦਾ ਸਮਾਨ ਸਨ ਅਤੇ ਉਹਨਾਂ ਨੂੰ ਥੋੜ੍ਹੀ ਜਿਹੀ ਕਾਮੇਡੀ ਕਰਨ ਦਾ ਮੌਕਾ ਦਿੱਤਾ ਜਾਂਦਾ ਸੀ। ਅੱਜ, ਔਰਤ ਕਿਰਦਾਰਾਂ ਦਾ ਆਪਣਾ ਦ੍ਰਿਸ਼ਟੀਕੋਣ ਹੈ, ਆਪਣੀ ਆਵਾਜ਼ ਹੈ, ਜੋ ਬਦਲਾਅ ਲਿਆਉਣਾ ਚਾਹੁੰਦੀਆਂ ਹਨ। ਮੈਂ ਆਪਣੇ ਕਰੀਅਰ ਵਿੱਚ ਇਹ ਬਦਲਾਅ ਦੇਖਿਆ ਹੈ। ਮੈਂ ਇਸ ਬਦਲਾਅ ਦਾ ਹਿੱਸਾ ਰਹੀ ਹਾਂ। ਭਾਰਤੀ ਸਿਨੇਮਾ ਦੀਆਂ ਪ੍ਰਮੁੱਖ ਅਭਿਨੇਤਰੀਆਂ ਨੇ ਅੱਜ ਜਿੱਥੇ ਅਸੀਂ ਹਾਂ, ਉੱਥੇ ਪਹੁੰਚਣ ਲਈ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ। ਇਹ ਕਈ ਦਹਾਕਿਆਂ ਬਾਅਦ ਬਦਲਿਆ ਹੈ। ਮੈਂ ਜਾਣਦੀ ਹਾਂ ਕਿ ਮੇਰੇ ਵੱਲੋਂ ਚੁਣ ਗਏ ਵਿਕਲਪ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ।'
ਸਾਈਨ ਕੀਤੀਆਂ ਹਨ ਵੱਡੀਆਂ ਫਿਲਮਾਂ
ਕੁਝ ਫਿਲਮਾਂ ਤੋਂ ਬਾਹਰ ਕੀਤੇ ਜਾਣ ਦਾ ਉਸਦੇ ਕਰੀਅਰ 'ਤੇ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਉਸਦੇ ਕੋਲ ਪਹਿਲਾਂ ਹੀ ਕੁਝ ਵੱਡੀਆਂ ਫਿਲਮਾਂ ਹਨ। ਉਸ ਨੂੰ ਅੱਲੂ ਅਰਜੁਨ ਅਤੇ ਨਿਰਦੇਸ਼ਕ ਐਟਲੀ ਦੀ ਫਿਲਮ 'ਏ.ਏ.22ਏਕਸਏ6' ਲਈ ਸਾਈਨ ਕੀਤਾ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਫਿਲਮ ਵਿੱਚ ਇੱਕ ਯੋਧੇ ਦੀ ਭੂਮਿਕਾ ਨਿਭਾਏਗੀ, ਜੋ ਘੋੜੇ 'ਤੇ ਸਵਾਰ ਹੈ ਅਤੇ ਤਲਵਾਰਬਾਜ਼ੀ ਵਿੱਚ ਮਾਹਿਰ ਹੈ। ਫਿਲਮ ਦਾ ਬਜਟ 800 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਦੀਪਿਕਾ ਫਿਰ ਸ਼ਾਹਰੁਖ ਨਾਲ ਪਰਦੇ 'ਤੇ ਧਮਾਲ ਮਚਾਉਂਦੀ ਨਜ਼ਰ ਆਵੇਗੀ। ਦੋਵੇਂ ਫਿਲਮ 'ਕਿੰਗ' ਵਿੱਚ ਇਕੱਠੇ ਨਜ਼ਰ ਆਉਣਗੇ। ਉਹ ਸ਼ਾਹਰੁਖ ਨਾਲ 'ਪਠਾਨ 2' ਕਰੇਗੀ ਅਤੇ 'ਦਿ ਇੰਟਰਨ' ਦਾ ਨਿਰਮਾਣ ਕਰੇਗੀ।
ਮਸ਼ਹੂਰ ਸੋਸ਼ਲ ਮੀਡੀਆ Influencer ਨੂੰ ਸੜਕ 'ਤੇ ਲੰਮੇ ਪਾ-ਪਾ ਕੁੱਟਿਆ, ਵੀਡੀਓ ਵਾਇਰਲ
NEXT STORY