ਐਂਟਰਟੇਨਮੈਂਟ ਡੈਸਕ : ਜਦੋਂ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ ਜਾਂ ਅਦਾਕਾਰਾਂ ਦੀ ਗੱਲ ਆਉਂਦੀ ਹੈ ਤਾਂ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਟੌਮ ਕਰੂਜ਼ ਤੇ ਜੌਨੀ ਡੇਪ ਵਰਗੇ ਨਾਮ ਯਾਦ ਆਉਂਦੇ ਹਨ। ਇਨ੍ਹਾਂ ਹਾਲੀਵੁੱਡ ਤੇ ਬਾਲੀਵੁੱਡ ਸਿਤਾਰਿਆਂ ਨੇ ਆਪਣੀਆਂ ਫ਼ਿਲਮਾਂ ਤੋਂ ਕਰੋੜਾਂ ਰੁਪਏ ਕਮਾਏ ਹਨ। ਇੱਥੇ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਅਮੀਰ ਅਭਿਨੇਤਰੀ ਬਾਰੇ ਦੱਸਾਂਗੇ। ਇਨ੍ਹਾਂ ਦਾ ਨਾਂ ਜੈਮੀ ਗਰਟਸ (ਜਾਮੀ ਗਰਟਸ) ਹੈ। ਫੋਰਬਸ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 66,000 ਕਰੋੜ ਰੁਪਏ ਹੈ। ਜੈਮੀ ਕੋਲ ਦੁਨੀਆ ਦੇ ਚੋਟੀ ਦੇ ਕਲਾਕਾਰਾਂ ਨਾਲੋਂ ਵੱਧ ਦੌਲਤ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਜੈਮੀ ਦੇ ਨਾਂ ਕੋਈ ਵੱਡੀ ਹਿੱਟ ਫ਼ਿਲਮ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਕਈ ਖਿਡਾਰੀਆਂ ਦੇ ਨਾਂ ਵੀ ਨੇ ਸ਼ਾਮਲ
ਸ਼ੁਰੂਆਤੀ ਕਰੀਅਰ
ਜੈਮੀ ਨੇ 1980 ਦੇ ਦਹਾਕੇ 'ਚ ਹਾਲੀਵੁੱਡ 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀਆਂ ਸ਼ੁਰੂਆਤੀ ਫ਼ਿਲਮਾਂ 'ਚ 'ਐਂਡਲੈੱਸ ਲਵ' ਤੇ 'ਦਿ ਲੌਸਟ ਬੁਆਏਜ਼' ਸ਼ਾਮਲ ਸਨ। ਉਨ੍ਹਾਂ ਟੀਵੀ ਸ਼ੋਅ ਸੀਨਫੀਲਡ 'ਚ ਵੀ ਕੰਮ ਕੀਤਾ। ਹਾਲੀਵੁੱਡ 'ਚ ਉਨ੍ਹਾਂ ਦਾ ਕਰੀਅਰ ਛੋਟਾ ਸੀ। ਇਸ ਸਮੇਂ ਦੌਰਾਨ ਉਨ੍ਹਾਂ 'ਸਿਟਕਾਮ ਸਟਿਲ ਸਟੈਂਡਿੰਗ' 'ਚ ਆਪਣੀ ਭੂਮਿਕਾ ਲਈ ਮਾਨਤਾ ਪ੍ਰਾਪਤ ਕੀਤੀ। ਹਾਲਾਂਕਿ, ਜੈਮੀ ਨੂੰ ਆਪਣੇ ਐਕਟਿੰਗ ਕਰੀਅਰ ਤੋਂ ਇੰਨੀ ਦੌਲਤ ਨਹੀਂ ਮਿਲੀ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕੁਲਵਿੰਦਰ ਬਿੱਲਾ ਨੇ ਗਲੀ ਦੇ ਬੱਚਿਆਂ ਨਾਲ ਕੀਤੀ ਰੱਜ ਕੇ ਮਸਤੀ, ਸਾਹਮਣੇ ਆਈ ਵੀਡੀਓ
ਦੌਲਤ ਦਾ ਅਸਲ ਸਰੋਤ
ਜੈਮੀ ਦੀ ਦੌਲਤ ਦਾ ਅਸਲ ਸਰੋਤ ਅਰਬਪਤੀ ਟੋਨੀ ਰੈਸਲਰ ਨਾਲ ਉਨ੍ਹਾਂ ਦਾ ਵਿਆਹ ਹੈ। ਰੈਸਲਰ ਇਕ ਨਿਵੇਸ਼ ਫਰਮ ਅਪੋਲੋ ਗਲੋਬਲ ਮੈਨੇਜਮੈਂਟ ਦੇ ਸਹਿ-ਸੰਸਥਾਪਕ ਹਨ ਤੇ ਉਨ੍ਹਾਂ ਦੀ ਕੁੱਲ ਜਾਇਦਾਦ $10.5 ਬਿਲੀਅਨ ਤੋਂ ਵੱਧ ਹੈ। ਜੈਮੀ ਤੇ ਰੇਸਲਰ ਨੇ ਮਿਲ ਕੇ ਖੇਡਾਂ 'ਚ ਨਿਵੇਸ਼ ਕੀਤਾ, ਅਟਲਾਂਟਾ ਹਾਕਸ ਬਾਸਕਟਬਾਲ ਟੀਮ ਤੇ ਮਿਲਵਾਕੀ ਬਰੂਅਰਜ਼ ਬੇਸਬਾਲ ਟੀਮ ਦੀ ਸਥਾਪਨਾ ਕੀਤੀ। ਇਹ ਸਮਾਰਟ ਨਿਵੇਸ਼ ਸਾਬਤ ਹੋਏ ਤੇ ਜੈਮੀ ਦੀ ਦੌਲਤ ਲਗਾਤਾਰ ਵਧਦੀ ਗਈ।
ਇਹ ਖ਼ਬਰ ਵੀ ਪੜ੍ਹੋ - ਰਤਨ ਟਾਟਾ ਦੀ ਮੌਤ ਦਾ 'ਟਾਟਾ ਗਰੁੱਪ' ਦੇ ਸ਼ੇਅਰਾਂ 'ਤੇ ਵੀ ਪਿਆ ਅਸਰ! ਜਾਣੋ ਕੀ ਹੈ ਹਾਲ
ਦੌਲਤ ਦੇ ਮਾਮਲੇ 'ਚ ਖ਼ਾਨਜ਼ ਨੂੰ ਵੀ ਛੱਡਿਆ ਪਿੱਛੇ
ਬਾਲੀਵੁੱਡ ਤੇ ਹਾਲੀਵੁੱਡ ਦੇ ਸਭ ਤੋਂ ਅਮੀਰ ਅਦਾਕਾਰਾਂ ਦੀ ਗੱਲ ਕਰੀਏ ਤਾਂ ਜੈਮੀ ਦੀ ਦੌਲਤ (66,000 ਕਰੋੜ) ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਉਦਾਹਰਨ ਲਈ - ਬਾਲੀਵੁੱਡ 'ਚ ਸ਼ਾਹਰੁਖ ਖਾਨ ਕੋਲ 6300 ਕਰੋੜ ਰੁਪਏ ਦੀ ਜਾਇਦਾਦ ਦੱਸੀ ਜਾਂਦੀ ਹੈ। ਜਦੋਂਕਿ ਸਲਮਾਨ ਦੀ ਕੁੱਲ ਜਾਇਦਾਦ 2,900 ਕਰੋੜ ਰੁਪਏ, ਅਕਸ਼ੈ ਕੁਮਾਰ ਦੀ 2,500 ਕਰੋੜ ਰੁਪਏ ਅਤੇ ਆਮਿਰ ਦੀ ਕੁੱਲ ਜਾਇਦਾਦ 1,862 ਕਰੋੜ ਰੁਪਏ ਦੱਸੀ ਜਾਂਦੀ ਹੈ। ਉਨ੍ਹਾਂ ਸਾਰੀਆਂ ਕੁੱਲ ਜਾਇਦਾਦਾਂ ਨੂੰ ਜੋੜ ਲਓ, ਫਿਰ ਵੀ ਜੈਮੀ ਬਹੁਤ ਅੱਗੇ ਹਨ। ਟੌਮ ਕਰੂਜ਼ ($620 ਮਿਲੀਅਨ) ਤੇ ਡਵੇਨ ਜੌਹਨਸਨ ($800 ਮਿਲੀਅਨ) ਵਰਗੇ ਹਾਲੀਵੁੱਡ ਦੇ ਸਭ ਤੋਂ ਅਮੀਰ ਸਿਤਾਰੇ ਜੈਮੀ ਗਰਟਜ਼ ਦੀ $8 ਬਿਲੀਅਨ ਦੀ ਕੁੱਲ ਜਾਇਦਾਦ ਦੇ ਨੇੜੇ ਕਿਤੇ ਵੀ ਨਹੀਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਰਤਨ ਟਾਟਾ ਦੇ ਦਿਹਾਂਤ ਕਾਰਨ ਅਜੇ ਦੇਵਗਨ ਨੇ ਕੈਂਸਲ ਕੀਤੇ ਜ਼ਰੂਰੀ ਕੰਮ
NEXT STORY