ਮੁੰਬਈ- ‘ਇਸਤਰੀ-2’ ਦਾ ਵਰਲਡ ਟੀ.ਵੀ. ਪ੍ਰੀਮੀਅਰ 15 ਮਾਰਚ ਰਾਤ 8 ਵਜੇ ਸਟਾਰ ਗੋਲਡ ’ਤੇ ਹੋਵੇਗਾ। ਸਟਾਰ ਗੋਲਡ ਨੇ ਰਾਊਂਡ ਟੇਬਲ ਦਾ ਰੋਮਾਂਚਕ ਪ੍ਰੋਮੋ ਜਾਰੀ ਕੀਤਾ, ਜਿਸ ਵਿਚ ਸਟਾਰ ਕਾਸਟ ਫਿਲਮ ਦੀ ਸਫਲਤਾ ਨੂੰ ਸੈਲੀਬ੍ਰੇਟ ਕਰਦੇ ਹੋਏ ਇਕ-ਦੂੱਜੇ ਦੀ ਲੱਤ ਖਿੱਚਦੇ ਨਜ਼ਰ ਆ ਰਹੇ ਹਨ। ਪ੍ਰੋਮੋ ਵਿਚ ਹਾਸੇ ਨਾਲ ਭਰਪੂਰ ਅੰਸ਼ ਦਿਖਾਇਆ ਗਿਆ ਹੈ, ਜਿਸ ਵਿਚ ਪੂਰੀ ਟੀਮ ਮਜ਼ਾਕੀਆ ਅੰਦਾਜ਼ ਵਿਚ ਬਹਿਸ ਕਰਦੀ ਹੈ ਕਿ ਇਹ ਕਿਸ ਦੀ ਫਿਲਮ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ‘ਇਸਤਰੀ-2’ ਰਾਊਂਡ ਟੇਬਲ ਵਰਲਡ ਟੀ. ਵੀ. ਪ੍ਰੀਮੀਅਰ ਦਾ ਹਿੱਸਾ ਹੋਵੇਗਾ।
ਸ਼ਰਧਾ ਕਪੂਰ ਨੇ ਕਿਹਾ ਕਿ ਰੋਮਾਂਚਕਾਰੀ ਡਰ ਅਤੇ ਗੁਦਗੁਦਾਉਣ ਵਾਲੀ ਕਾਮੇਡੀ ਨਾਲ ਭਰਪੂਰ ਇਹ ਅਜਿਹੀ ਫਿਲਮ ਹੈ, ਜਿਸ ਦਾ ਪੂਰਾ ਪਰਿਵਾਰ ਇਕੱਠੇ ਬੈਠ ਕੇ ਆਨੰਦ ਲੈ ਸਕਦਾ ਹੈ। ਰਾਜਕੁਮਾਰ ਰਾਓ ਨੇ ਕਿਹਾ ਕਿ ਮੈਂ ਰੋਮਾਂਚਿਤ ਹਾਂ ਕਿ ਦਰਸ਼ਕਾਂ ਨੂੰ ਹੁਣ ਸਟਾਰ ਗੋਲਡ ’ਤੇ ਘਰ ’ਚ ‘ਇਸਤਰੀ-2’ ਦਾ ਜਾਦੂ ਦੇਖਣ ਨੂੰ ਮਿਲੇਗਾ। ਇਹ ਰਾਊਂਡ ਟੇਬਲ ਸੰਮੇਲਨ ਪਰਦੇ ਪਿੱਛੇ ਦੇ ਪਲਾਂ ਨੂੰ ਮੁੜ ਜਿਊਂਦਾ ਕਰਨ ਦਾ ਸ਼ਾਨਦਾਰ ਤਰੀਕਾ ਸੀ। ਅਭਿਸ਼ੇਕ ਨੇ ਕਿਹਾ ਕਿ ਮੈਂ ਭਾਵੇਂ ਜਿੰਨੀ ਵੀ ਵਾਰ ‘ਇਸਤਰੀ-2’ ਦੇਖਾਂ, ਹਮੇਸ਼ਾ ਕੁਝ ਨਵਾਂ ਲੱਭਣ ਨੂੰ ਮਿਲਦਾ ਹੈ। ਰਾਊਂਡ ਟੇਬਲ ਸਾਡੇ ਵਿਚਾਲੇ ਨਾ ਮੰਨਣਯੋਗ ਬੰਧਨ ਦਾ ਪ੍ਰਮਾਣ ਸੀ ਅਤੇ ਮੈਨੂੰ ਭਰੋਸਾ ਹੈ ਕਿ ਦਰਸ਼ਕ ਵੀ ਅਜਿਹਾ ਹੀ ਮਹਿਸੂਸ ਕਰਨਗੇ ਜਦੋਂ ਉਹ ਸ਼ਨੀਵਾਰ 15 ਮਾਰਚ ਨੂੰ ਰਾਤ 8 ਵਜੇ ਸਟਾਰ ਗੋਲਡ ’ਤੇ ‘ਇਸਤਰੀ-2’ ਦੇਖਣਗੇ।
ਮੈਂ ਹਮੇਸ਼ਾ ਮਜ਼ਬੂਤ ਤੇ ਚੁਣੌਤੀਪੂਰਨ ਕਿਰਦਾਰ ਚੁਣਦੀ ਹਾਂ, ਜੋ ਕਹਾਣੀ ਨੂੰ ਅੱਗੇ ਵਧਾਵੇ : ਈਸ਼ਾ ਦਿਓਲ
NEXT STORY