ਮੁੰਬਈ- ਈਸ਼ਾ ਦਿਓਲ 14 ਸਾਲਾਂ ਬਾਅਦ ਫਿਲਮ ‘ਤੁਮਕੋ ਮੇਰੀ ਕਸਮ’ ਨਾਲ ਵੱਡੇ ਪਰਦੇ ’ਤੇ ਵਾਪਸੀ ਕਰ ਰਹੀ ਹੈ। ਫਿਲਮ ਵਿਕਰਮ ਭੱਟ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ ਤੇ ਇਸ ’ਚ ਈਸ਼ਾ ਦਿਓਲ ਨਾਲ ਅਨੁਪਮ ਖੇਰ, ਅਦਾ ਸ਼ਰਮਾ ਤੇ ਇਸ਼ਵਾਕ ਸਿੰਘ ਵੀ ਨਜ਼ਰ ਆਉਣਗੇ। ਫਿਲਮ 21 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਹ ਫਿਲਮ ਇੰਦਰਾ ਆਈ.ਵੀ.ਐੱਫ. ਦੇ ਸੰਸਥਾਪਕ ਡਾ. ਅਜੈ ਮੁਰਡੀਆ ਦੇ ਜੀਵਨ ਤੋਂ ਪ੍ਰੇਰਿਤ ਹੈ। ਫਿਲਮ ਬਾਰੇ ਈਸ਼ਾ ਦਿਓਲ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਪੁਰਾਣੇ ਸਮੇਂ ਦੀ ਸਾਦਗੀ ਨੂੰ ਮਿੱਸ ਕਰਦੀ ਹਾਂ, ਗ੍ਰੇ ਕਿਰਦਾਰ ਹਮੇਸ਼ਾ ਦਿਲਚਸਪ ਹੁੰਦੇ ਹਨ ਕਿਉਂਕਿ ਉਹ ਸਰਲ ਨਹੀਂ ਹੁੰਦੇ
ਪ੍ਰ. ਆਪਣੀ ਫਿਲਮ ਲਈ ਸਕ੍ਰਿਪਟ ਕਿਵੇਂ ਚੁਣਦੇ ਹੋ?
ਬਹੁਤ ਕੁਝ ਸੋਚ-ਸਮਝ ਕੇ ਫ਼ੈਸਲਾ ਲੈਣਾ ਪੈਂਦਾ ਹੈ ਕਿਉਂਕਿ ਫਿਲਮਾਂ ਬਣਦੀਆਂ ਹਨ ਪਰ ਕਦੇ ਰਿਲੀਜ਼ ਨਹੀਂ ਹੁੰਦੀਆਂ। ਜੇ ਫਿਲਮ ਸਹੀ ਹੱਥਾਂ ’ਚ ਨਹੀਂ ਹੈ ਤਾਂ ਮਿਹਨਤ ਵੀ ਖ਼ਰਾਬ ਹੋ ਸਕਦੀ ਹੈ। ਜਦੋਂ ਕੋਈ ਸਕ੍ਰਿਪਟ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਉਸ ਦਾ ਸਿਨਾਪਿਸਸ ਦੇਖਦੀ ਹਾਂ। ਇਸ ਤੋਂ ਬਾਅਦ ਮੈਂ ਇਹ ਦੇਖਦੀ ਹਾਂ ਕਿ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਕਿਹੜੇ ਹਨ। ਇਸ ਨਾਲ ਮੈਨੂੰ ਇਹ ਸਮਝ ’ਚ ਆ ਜਾਂਦਾ ਹੈ ਕਿ ਫਿਲਮ ਦਾ ਆਊਟਕਮ ਕੀ ਹੋ ਸਕਦਾ ਹੈ। ਮੇਰੇ ਲਈ ਸਭ ਤੋਂ ਮਹੱਤਵਪੂਰਨ ਹੈ ਫਿਲਮ ਦੀ ਕਹਾਣੀ ਤੇ ਉਸ ’ਚ ਮੇਰਾ ਕਿਰਦਾਰ। ਮੈਂ ਹਮੇਸ਼ਾ ਮਜ਼ਬੂਤ ਤੇ ਚੁਣੌਤੀਪੂਰਨ ਕਿਰਦਾਰ ਚੁਣਦੀ ਹਾਂ, ਜੋ ਕਹਾਣੀ ਨੂੰ ਅੱਗੇ ਵਧਾਵੇ।
ਪ੍ਰ. ਤੁਹਾਡੇ ਹਿਸਾਬ ਨਾਲ ਫਿਲਮਾਂ ਦੀ ਪ੍ਰਮੋਸ਼ਨ ਕਿਵੇਂ ਹੋਣੀ ਚਾਹੀਦੀ ਹੈ?
ਪ੍ਰਮੋਸ਼ਨ ਹੁਣ ਇਕ ਪੂਰੀ ਅਲੱਗ ਦੁਨੀਆ ਬਣ ਗਈ ਹੈ। ਮੈਂ ਖ਼ੁਦ ਨੂੰ ਪ੍ਰਮੋਸ਼ਨ ’ਚ ਜ਼ਿਆਦਾ ਚੰਗਾ ਨਹੀਂ ਮੰਨਦੀ ਪਰ ਫਿਰ ਵੀ ਜਿੰਨਾ ਹੋ ਸਕੇ, ਮੈਂ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਤੱਕ ਇਹ ਪਹੁੰਚ ਸਕੇ ਕਿ ਸਾਡੀ ਫਿਲਮ ਆ ਰਹੀ ਹੈ ਅਤੇ ਉਹ ਚੰਗੀ ਹੈ। ਇਕ ਅਭਿਨੇਤਾ ਦੇ ਰੂਪ ’ਚ ਅਸੀਂ ਪੂਰੀ ਮਿਹਨਤ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਦੇਖਣ।
ਪ੍ਰ. 14 ਸਾਲ ਬਾਅਦ ਵੱਡੇ ਪਰਦੇ ’ਤੇ ਵਾਪਸੀ, ਕੀ ਉਮੀਦਾਂ ਹਨ?
ਮੈਨੂੰ ਲੱਗਦਾ ਹੈ ਕਿ ਅਸੀਂ ਫਿਲਮ ’ਚ ਆਪਣਾ ਬੈਸਟ ਦਿੱਤਾ ਹੈ। ਹੁਣ ਬਾਕੀ ਸਭ ਕੁਝ ਭਗਵਾਨ ਦੇ ਹੱਥ ’ਚ ਹੈ। ਮੇਰੇ ਵੱਲੋਂ ਇਹ ਸਿਰਫ਼ ਮਿਹਨਤ ਕਰਨ ਦੀ ਗੱਲ ਹੈ ਅਤੇ ਬਾਕੀ ਸਭ ਕੁਝ ਚੱਲਦਾ ਰਹਿੰਦਾ ਹੈ।
ਪ੍ਰ. ਕੀ ਤੁਸੀਂ ਹਾਲੇ ਕੁਝ ਪੁਰਾਣੀਆਂ ਚੀਜ਼ਾਂ ਨੂੰ ਮਿੱਸ ਕਰਦੇ ਹੋ?
ਬਿਲਕੁਲ, ਮੈਂ ਉਸ ਸਮੇਂ ਦੀ ਸਾਦਗੀ ਨੂੰ ਬਹੁਤ ਮਿੱਸ ਕਰਦੀ ਹਾਂ, ਜਦੋਂ ਸੋਸ਼ਲ ਮੀਡੀਆ ਤੇ ਪੈਪਰਾਜ਼ੀ ਕਲਚਰ ਨਹੀਂ ਸੀ। ਉਦੋਂ ਅਸੀਂ ਆਪਣੀਆਂ ਫਿਲਮਾਂ ਕਰਦੇ ਸੀ ਅਤੇ ਲੋਕ ਉਨ੍ਹਾਂ ਨੂੰ ਦੇਖਦੇ ਸੀ। ਉਸ ਸਮੇਂ ਅਸੀਂ ਸੱਚੇ ਕਲਾਕਾਰ ਸੀ ਨਾ ਕਿ ਸੋਸ਼ਲ ਮੀਡੀਆ ਸਟਾਰਜ਼। ਅਸੀਂ ਆਪਣੀਆਂ ਫਿਲਮਾਂ ਰਾਹੀਂ ਪਿੰਡ-ਪਿੰਡ ਤੱਕ ਪਹੁੰਚਦੇ ਸੀ ਤੇ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾਉਂਦੇ ਸੀ। ਇਸ ਸਮੇਂ ’ਚ ਉਹ ਸਭ ਚੰਗਾ ਹੈ ਕਿਉਂਕਿ ਅਸੀਂ ਆਸਾਨੀ ਨਾਲ ਆਪਣੇ ਫੈਨਜ਼ ਨਾਲ ਜੁੜ ਪਾਉਂਦੇ ਹਨ ਪਰ ਮੈਂ ਉਸ ਪੁਰਾਣੇ ਸਮੇਂ ਨੂੰ ਮਿੱਸ ਕਰਦੀ ਹਾਂ।
ਪ੍ਰ. ਫਿਲਮ ਦੀ ਕਾਸਟ ਤੇ ਟੀਮ ਨਾਲ ਕਿਵੇਂ ਅਨੁਭਵ ਰਿਹਾ?
ਜਦੋਂ ਸਾਡਾ ਕੋਰਟ ਸੀਕੁਐਂਸ ਸ਼ੁਰੂ ਹੋਇਆ, ਜੋ 10-12 ਦਿਨ ਲੰਬਾ ਸ਼ੂਟ ਸੀ। ਅਸੀਂ ਸਭ ਇਕ ਵੱਡੇ ਪਰਿਵਾਰ ਦੀ ਤਰ੍ਹਾਂ ਬਣ ਗਏ ਸੀ। ਸੀਨ ਤੇ ਕਟ ਤੋਂ ਬਾਅਦ ਅਸੀਂ ਸਾਰੇ ਇਕ ਦੂਜੇ ਨਾਲ ਗੱਲ ਕਰਦੇ ਸੀ ਤੇ ਇਕੱਠਿਆਂ ਸਮਾਂ ਬਿਤਾਉਂਦੇ ਸੀ। ਅਨੁਪਮ ਜੀ ਦੀ ਇਕ ਬਹੁਤ ਮਜ਼ੇਦਾਰ ਖੇਡ ਹੁੰਦੀ ਹੈ, ਤੀਹ ਸਵਾਲ ਉਹ ਅਸੀਂ ਵੀ ਖੇਡਦੇ ਸੀ। ਉਹ ਬਹੁਤ ਚੰਗਾ ਅਨੁਭਵ ਸੀ।
ਪ੍ਰ. ਤੁਸੀਂ ਆਪਣੇ ਜੀਵਨ ’ਚ ਕੀ ਮੈਨੀਫੈਸਟ ਕਰਦੇ ਹੋ?
ਮੈਨੀਫੇਸਟੇਸ਼ਨ ਮੇਰੇ ਜੀਵਨ ਦਾ ਇਕ ਅਹਿਮ ਹਿੱਸਾ ਹੈ। ਮੈਂ ਹਮੇਸ਼ਾ ਇਹੀ ਚਾਹਿਆ ਹੈ ਕਿ ਮੈਂ ਕੰਮ ਕਰਦੀ ਰਹਾਂ ਤੇ ਆਪਣੇ ਅਦਾਕਾਰੀ ਕਰੀਅਰ ਨੂੰ ਨਿਰੰਤਰ ਜਾਰੀ ਰੱਖਾਂ। ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਮੈਂ ਹਰ ਦਿਨ ਕੋਸ਼ਿਸ਼ ਕਰਦੀ ਹਾਂ।
ਪ੍ਰ. ਕੀ ਗ੍ਰੇ ਕਿਰਦਾਰ ਤੁਹਾਨੂੰ ਜ਼ਿਆਦਾ ਚੁਣੌਤੀਪੂਰਨ ਲੱਗਦੇ ਹਨ?
ਹਾਂ, ਗ੍ਰੇ ਕਿਰਦਾਰ ਹਮੇਸ਼ਾ ਦਿਲਚਸਪ ਹੁੰਦੇ ਹਨ ਕਿਉਂਕਿ ਉਹ ਸਰਲ ਨਹੀਂ ਹੁੰਦੇ। ਉਹ ਇਕ ਵਿਅਕਤੀ ਦੀਆਂ ਜਟਿਲਤਾਵਾਂ ਤੇ ਕਮੀਆਂ ਨੂੰ ਦਰਸਾਉਂਦੇ ਹਨ, ਜੋ ਮੇਰੇ ਲਈ ਇਕ ਚੁਣੌਤੀ ਹੁੰਦਾ ਹੈ। ਇਨ੍ਹਾਂ ਕਿਰਦਾਰਾਂ ’ਚ ਕੁਝ ਖ਼ਾਸ ਹੁੰਦਾ ਹੈ। ਹਾਲਾਂਕਿ ਮੈਂ ਕਦੇ ਵੀ ਆਪਣੇ ਕਿਰਦਾਰ ਨੂੰ ਘਰ ਨਹੀਂ ਲੈ ਕੇ ਜਾਂਦੀ ਪਰ ਇਸ ਫਿਲਮ ’ਚ ਮੀਨਾਕਸ਼ੀ ਸ਼ਰਮਾ ਦਾ ਕਿਰਦਾਰ ਥੋੜ੍ਹਾ ਚੁਣੌਤੀਪੂਰਨ ਸੀ ਤੇ ਮੈਨੂੰ ਉਸ ਨੂੰ ਘਰ ਤੱਕ ਲਿਆਉਣਾ ਪਿਆ ਕਿਉਂਕਿ ਉਸ ਕਿਰਦਾਰ ਦੀ ਤਿਆਰੀ ਲਈ ਮੈਨੂੰ ਮਾਨਸਿਕ ਰੂਪ ਤੋਂ ਤਿਆਰ ਰਹਿਣਾ ਪਿਆ।
ਪ੍ਰ. ਵਿਕਰਮ ਭੱਟ ਨਾਲ ਕੰਮ ਕਰਨਾ ਦਾ ਅਨੁਭਵ ਕਿਵੇਂ ਰਿਹਾ?
ਵਿਕਰਮ ਭੱਟ ਬਹੁਤ ਬਿਹਤਰੀਨ ਨਿਰਦੇਸ਼ਕ ਹਨ। ਉਨ੍ਹਾਂ ਨੇ ਮੈਨੂੰ ਮੀਨਾਕਸ਼ੀ ਸ਼ਰਮਾ ਦੇ ਕਿਰਦਾਰ ਨੂੰ ਬਹੁਤ ਚੰਗੀ ਤਰ੍ਹਾਂ ਮਝਾਇਆ ਅਤੇ ਮੈਨੂੰ ਉਸ ਕਿਰਦਾਰ ਨੂੰ ਪੂਰੀ ਤਰ੍ਹਾਂ ਨਾਲ ਅਪਣਾਉਣ ’ਚ ਮਦਦ ਕੀਤੀ। ਮੈਂ ਆਪਣੇ ਕਿਰਦਾਰ ਨੂੰ ਆਪਣੇ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਖ਼ੁਸ਼ੀ ਹੈ ਕਿ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਪ੍ਰ. ਜੇ ਤੁਹਾਡੀ ਕੋਈ ਪੁਰਾਣੀ ਫਿਲਮ ਰੀ-ਰਿਲੀਜ਼ ਹੁੰਦੀ ਹੈ ਤਾਂ ਉਹ ਕਿਹੜੀ ਫਿਲਮ ਹੋਵੇਗੀ?
ਮੈਨੂੰ ਲੱਗਦਾ ਹੈ ਕਿ ‘ਧੂਮ ਨੂੰ ਰੀ-ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਇਹ ਇਕ ਸ਼ਾਨਦਾਰ ਫਿਲਮ ਸੀ ਤੇ ਮੈਨੂੰ ਯਕੀਨ ਹੈ ਕਿ ਜੈਨ ਜ਼ੈੱਡ ਇਸ ਨੂੰ ਬਹੁਤ ਪਸੰਦ ਕਰੇਗਾ।
ਪ੍ਰ. ਤੁਹਾਡੀ ਮਾਂ ਦਾ ਤੁਹਾਡੀ ਜ਼ਿੰਦਗੀ ’ਤੇ ਕੀ ਅਸਰ ਪਿਆ ਹੈ। ਕੀ ਤੁਸੀਂ ਉਨ੍ਹਾਂ ਦੀ ਗੱਲ ਸੁਣੀ ਹੈ?
ਹਾਂ, ਸਾਨੂੰ ਆਪਣੀ ਮਾਂ ਦੀ ਸੁਣਨੀ ਪਈ ਹੈ ਤੇ ਕਈ ਵਾਰ ਸਾਨੂੰ ਗ਼ਲਤੀ ਕਰਨ ’ਤੇ ਕੁੱਟ ਵੀ ਖਾਣੀ ਪਈ ਹੈ। ਸਾਡੀ ਪੀੜ੍ਹੀ ਨੇ ਬਹੁਤ ਸਾਰੇ ਬਦਲਾਅ ਦੇਖੇ ਹਨ, ਜਿਵੇਂ ਕਿ ਸੀ.ਡੀ ਤੋਂ ਲੈ ਕੇ ਪੈੱਨ ਡਰਾਈਵ ਤੱਕ। ਮੇਰੀ ਮਾਂ ਨੂੰ ਆਪਣਾ ਕੰਮ ਬਹੁਤ ਪਸੰਦ ਹੈ ਪਰ ਫ਼ਿਲਹਾਲ ਉਨ੍ਹਾਂ ਨੂੰ ਕੋਈ ਸਹੀ ਸਕ੍ਰਿਪਟ ਨਹੀਂ ਮਿਲ ਰਹੀ ਹੈ। ਉਹ ਹਮੇਸ਼ਾ ਮੈਨੂੰ ਸਹੀ ਮਾਰਗਦਰਸ਼ਨ ਦਿੰਦੀ ਹੈ ਤੇ ਮੈਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ’ਚ ਸਫ਼ਲਤਾ ਪਾਉਣ ਲਈ ਮਿਹਨਤ ਕਰਨੀ ਹੁੰਦੀ ਹੈ ਤੇ ਕਦੇ ਵੀ ਕਿਸੇ ਚੀਜ਼ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ।
ਪ੍ਰ. ਕੀ ਤੁਹਾਡੇ ਕੋਲ ਆਉਣ ਵਾਲੀਆਂ ਫਿਲਮਾਂ ਬਾਰੇ ਕੁਝ ਜਾਣਕਾਰੀ ਹੈ?
ਹਾਂ, ਮੇਰੇ ਕੋਲ ਦੋ ਫਿਲਮਾਂ ਹਨ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਇਕ ਫਿਲਮ ਐੱਸ.ਵਾਈ.ਜੀ. ਹੈ, ਜੋ ਕਿ ਪੈਨ ਇੰਡੀਆ ਫਿਲਮ ਹੈ ਤੇ ਇਸ ’ਚ ਸੰਜੈ ਦੱਤ ਨਾਲ ਕੰਮ ਕਰ ਰਹੀ ਹਾਂ। ਦੂਜੀ ਫਿਲਮ ਵਿਕਰਮ ਭੱਟ ਦੇ ਨਾਲ ਹੈ, ਜੋ ਕਿ ਇਕ ਹੋਰ ਪੈਨ ਇੰਡੀਆ ਪ੍ਰੋਜੈਕਟ ਹੈ।
ਦੀਪਿਕਾ ਦੀ ਨਵੀਂ ਲੁਕ ਨੇ ਸੋਸ਼ਲ ਮੀਡੀਆ 'ਤੇ ਮਚਾਈ ਹਲਚਲ, ਰਣਵੀਰ ਨੇ ਵੀ ਕੀਤਾ ਕੁਮੈਂਟ
NEXT STORY