ਮੁੰਬਈ- ਫਿਲਮ ‘ਰਾਮਾਇਣ ਪਾਰਟ-1’ ’ਚ ਰਾਕਿੰਗ ਸਟਾਰ ਯਸ਼ ਰਾਵਣ ਦੇ ਕਿਰਦਾਰ ਨੂੰ ਜ਼ਬਰਦਸਤ ਐਕਸ਼ਨ ਅਵਤਾਰ ’ਚ ਜਿਊਂਦਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਫਿਲਮ ਦੇ ਸੈੱਟ ਤੋਂ ਯਸ਼ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜਿਸ ’ਚ ਉਹ ਹਾਲੀਵੁੱਡ ਦੇ ਮਸ਼ਹੂਰ ਸਟੰਟ ਡਾਇਰੈਕਟਰ ਗਾਈ ਨਾਰਿਸ ਨਾਲ ਸ਼ਾਨਦਾਰ ਐਕਸ਼ਨ ਆਰਕ ’ਤੇ ਕੰਮ ਕਰ ਰਹੇ ਹਨ।
ਸਟੰਟ ਡਾਇਰੈਕਟਰ ਗਾਈ ਨਾਰਿਸ ਨਾਲ, ਜੋ ਮੈਡ ਮੈਕਸ : ਫਿਊਰੀ ਰੋਡ ਅਤੇ ਦਿ ਸੁਸਾਈਡ ਸਕੁਐਡ ਵਰਗੀਆਂ ਬਲਾਕਬਸਟਰ ਫਿਲਮਾਂ ਲਈ ਮਸ਼ਹੂਰ ਹਨ, ‘ਰਾਮਾਇਣ ਪਾਰਟ-1’ ਨੂੰ ਧਿਆਨ ’ਚ ਰੱਖਦਿਆਂ ਜ਼ਬਰਦਸਤ ਐਕਸ਼ਨ ਸੀਨ ਡਿਜ਼ਾਈਨ ਕਰ ਰਹੇ ਹਨ। ਫਿਲਮ ਨੂੰ ਨਮਿਤ ਮਲਹੋਤਰਾ ਪ੍ਰੋਡਿਊਸ ਕਰ ਰਹੇ ਹਨ, ਜੋ ਨਿਤੇਸ਼ ਤਿਵਾੜੀ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਹੈ।
ਮਿਸ ਵਰਲਡ-2025: ਨੰਦਿਨੀ ਗੁਪਤਾ ਦੇ ਤਾਜ ਜਿੱਤਣ ਦੀਆਂ ਵਧੀਆਂ ਉਮੀਦਾਂ, ਟੌਪ-40 'ਚ ਬਣਾਈ ਜਗ੍ਹਾ
NEXT STORY