ਐਂਟਰਟੇਨਮੈਂਟ ਡੈਸਕ- ਭਾਰਤੀ ਸੰਗੀਤ ਜਗਤ ਵਿੱਚ ਇੱਕ ਨਵਾਂ ਅਤੇ ਅਦਭੁਤ ਰਿਕਾਰਡ ਦਰਜ ਹੋਇਆ ਹੈ। ਟੀ-ਸੀਰੀਜ਼ ਦੁਆਰਾ ਪੇਸ਼ ਕੀਤਾ ਗਿਆ ਭਗਤੀ ਗੀਤ 'ਸ਼੍ਰੀ ਹਨੂੰਮਾਨ ਚਾਲੀਸਾ' ਯੂ-ਟਿਊਬ 'ਤੇ ਭਾਰਤ ਦਾ ਪਹਿਲਾ ਵੀਡੀਓ ਬਣ ਗਿਆ ਹੈ, ਜਿਸ ਨੇ 5 ਬਿਲੀਅਨ (500 ਕਰੋੜ) ਵਿਊਜ਼ ਦਾ ਅੰਕੜਾ ਪਾਰ ਕਰ ਲਿਆ ਹੈ।
ਗਲੋਬਲ ਟਾਪ 10 ਦੀ ਸੂਚੀ ਵਿੱਚ ਸ਼ਾਮਲ
ਇਸ ਭਗਤੀ ਗੀਤ ਨੇ ਇਹ ਰਿਕਾਰਡ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਸਿਰਫ਼ ਭਾਰਤ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਵੀਡੀਓ ਨਹੀਂ ਹੈ, ਬਲਕਿ ਇਹ ਗੀਤ 'ਯੂ-ਟਿਊਬ ਦੇ ਹੁਣ ਤੱਕ ਦੇ ਸਭ ਤੋਂ ਵੱਧ ਦੇਖੇ ਗਏ ਟਾਪ 10 ਵੀਡੀਓਜ਼' ਵਿੱਚ ਵੀ ਸ਼ਾਮਲ ਹੋ ਗਿਆ ਹੈ। ਇਸ ਗੀਤ ਦੀ ਲੰਬਾਈ 9 ਮਿੰਟ 42 ਸੈਕਿੰਡ ਹੈ। ਗੁਲਸ਼ਨ ਕੁਮਾਰ ਦੇ ਇਸ ਹਨੂੰਮਾਨ ਚਾਲੀਸਾ ਦੇ ਵੀਡੀਓ ਨੇ ਕਿਸੇ ਵੀ ਬਾਲੀਵੁੱਡ, ਪੰਜਾਬੀ ਜਾਂ ਕਿਸੇ ਵੱਡੇ ਸੁਪਰਸਟਾਰ ਦੇ ਗੀਤਾਂ ਤੋਂ ਕਿਤੇ ਜ਼ਿਆਦਾ ਵਿਊਜ਼ ਹਾਸਲ ਕੀਤੇ ਹਨ।
ਆਸਥਾ ਅਤੇ ਸ਼ਕਤੀ ਦਾ ਸਰੋਤ
ਇਸ ਗੀਤ ਨੂੰ ਹਰੀਹਰਨ ਦੁਆਰਾ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਗਿਆ ਸੀ ਅਤੇ ਲਲਿਤ ਸੇਨ ਦੁਆਰਾ ਰਚਿਆ ਗਿਆ ਸੀ।ਰਿਪੋਰਟਾਂ ਅਨੁਸਾਰ ਸ਼੍ਰੀ ਹਨੂੰਮਾਨ ਚਾਲੀਸਾ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਲਈ ਆਸਥਾ, ਸ਼ਕਤੀ ਅਤੇ ਅਧਿਆਤਮਿਕ ਜੁੜਾਅ ਦਾ ਇੱਕ ਸ਼ਕਤੀਸ਼ਾਲੀ ਸਰੋਤ ਬਣੀ ਹੋਈ ਹੈ।
ਗੁਲਸ਼ਨ ਕੁਮਾਰ ਦੇ ਵਿਜ਼ਨ ਦਾ ਪ੍ਰਤੀਬਿੰਬ : ਭੂਸ਼ਣ ਕੁਮਾਰ
ਟੀ-ਸੀਰੀਜ਼ ਦੇ ਨਿਰਦੇਸ਼ਕ ਭੂਸ਼ਣ ਕੁਮਾਰ ਨੇ ਇਸ ਵੱਡੀ ਉਪਲਬਧੀ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਨੂੰਮਾਨ ਚਾਲੀਸਾ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ, ਜਿਨ੍ਹਾਂ ਵਿੱਚ ਉਹ ਖੁਦ ਵੀ ਸ਼ਾਮਲ ਹਨ।
ਭੂਸ਼ਣ ਕੁਮਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪਿਤਾ ਗੁਲਸ਼ਨ ਕੁਮਾਰ ਨੇ ਆਪਣਾ ਜੀਵਨ ਅਧਿਆਤਮਿਕ ਸੰਗੀਤ ਨੂੰ ਘਰ-ਘਰ ਪਹੁੰਚਾਉਣ ਲਈ ਸਮਰਪਿਤ ਕੀਤਾ ਸੀ ਅਤੇ ਇਹ ਉਪਲਬਧੀ ਉਨ੍ਹਾਂ ਦੇ ਵਿਜ਼ਨ ਦਾ ਪ੍ਰਤੀਬਿੰਬ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 5 ਬਿਲੀਅਨ ਵਿਊਜ਼ ਨੂੰ ਪਾਰ ਕਰਨਾ ਸਿਰਫ਼ ਇੱਕ ਡਿਜੀਟਲ ਉਪਲਬਧੀ ਨਹੀਂ ਹੈ, ਬਲਕਿ ਇਹ ਲੋਕਾਂ ਦੀ ਅਟੁੱਟ ਭਗਤੀ ਨੂੰ ਦਰਸਾਉਂਦਾ ਹੈ।
ਜ਼ਲਦਬਾਜ਼ੀ 'ਚ ਕਿਉਂ ਕੀਤਾ ਗਿਆ 'ਹੀਮੈਨ' ਧਰਮਿੰਦਰ ਦਾ ਅੰਤਿਮ ਸੰਸਕਾਰ? ਜਾਣੋ ਇਸ ਦੇ ਪਿੱਛੇ ਦੀ ਸੱਚਾਈ
NEXT STORY