ਮੁੰਬਈ- 'ਬਿੱਗ ਬੌਸ OTT 2' ਦੇ ਜੇਤੂ ਅਤੇ ਮਸ਼ਹੂਰ YouTuber Elvish ਯਾਦਵ ਇੱਕ ਵਾਰ ਫਿਰ ED ਦੀ ਰਡਾਰ 'ਤੇ ਆ ਗਏ ਹਨ। ਜੀ ਹਾਂ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੱਪ ਦੇ ਜ਼ਹਿਰ ਦੀ ਤਸਕਰੀ ਮਾਮਲੇ 'ਚ ਪੁੱਛਗਿੱਛ ਲਈ ਐਲਵਿਸ਼ ਨੂੰ ਮੁੜ ਬੁਲਾਇਆ ਹੈ। ਜ਼ਿਕਰਯੋਗ ਹੈ ਕਿ ਈ.ਡੀ. ਨੇ 10 ਜੁਲਾਈ ਨੂੰ ਐਲਵਿਸ਼ ਯਾਦਵ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਯੂਟਿਊਬਰ ਨੂੰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ, ਪਰ ਐਲਵਿਸ਼ ਉਦੋਂ ਈ.ਡੀ. ਦੇ ਸਾਹਮਣੇ ਪੇਸ਼ ਨਹੀਂ ਹੋਇਆ ਸੀ ਪਰ ਹੁਣ ਨੋਟਿਸ ਮਿਲਣ ਤੋਂ ਬਾਅਦ ਉਹ ਹੁਣ ਈਡੀ ਦਫ਼ਤਰ ਪਹੁੰਚ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕੀਤਾ ਸਮਰਥਨ, ਕਾਲ ਗਰਲ ਕਹਿਣ ਵਾਲਿਆਂ ਨੂੰ ਲਗਾਈ ਫਟਕਾਰ
ਦੱਸ ਦਈਏ ਕਿ 10 ਜੁਲਾਈ ਨੂੰ ਈ.ਡੀ. ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਗੌਤਮ ਬੁੱਧ ਨਗਰ 'ਚ ਸੱਪ ਦੇ ਜ਼ਹਿਰ-ਰੇਵ ਪਾਰਟੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਐਲਵਿਸ਼ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਯੂਟਿਊਬਰ ਨੂੰ 23 ਜੁਲਾਈ ਨੂੰ ਈ.ਡੀ. ਦੀ ਲਖਨਊ ਯੂਨਿਟ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਮਈ ਮਹੀਨੇ 'ਚ ਈ.ਡੀ. ਨੇ ਰੈਕੇਟ 'ਚ ਵੱਡੀ ਰਕਮ ਸ਼ਾਮਲ ਹੋਣ ਦੇ ਮੱਦੇਨਜ਼ਰ ਸੱਪ ਦੇ ਜ਼ਹਿਰ ਦੀ ਤਸਕਰੀ ਦੇ ਮਾਮਲੇ 'ਚ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ -FIR ਦੀ ਮਸ਼ਹੂਰ ਅਦਾਕਾਰਾ KAVITA KAUSHIK ਨੇ TV ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ
ਦਰਅਸਲ, ਜਦੋਂ ਐਲਵਿਸ਼ ਨੂੰ ਪਿਛਲੇ ਨੋਟਿਸ 'ਤੇ ਈਡੀ ਸਾਹਮਣੇ ਪੇਸ਼ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਬਾਹਰ ਗਿਆ ਹੋਇਆ ਸੀ ਅਤੇ ਇਸ ਲਈ ਮੈਂ ਈ.ਡੀ. ਦਫ਼ਤਰ ਨਹੀਂ ਆ ਸਕਿਆ। ਹੁਣ ਮੈਂ ਵਾਪਸ ਆ ਗਿਆ ਹਾਂ, ਇਸ ਲਈ ਮੈਂ ਆਇਆ ਹਾਂ। ਐਲਵਿਸ਼ ਨੇ ਕਿਹਾ ਕਿ ਮੇਰੇ 'ਤੇ ਲੱਗੇ ਦੋਸ਼ਾਂ ਨੂੰ ਲੈ ਕੇ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ ਅਤੇ ਈ.ਡੀ. ਦੇ ਅਧਿਕਾਰੀ ਜੋ ਵੀ ਸਵਾਲ ਕਰਨਗੇ, ਮੈਂ ਹਰ ਸਵਾਲ ਦਾ ਜਵਾਬ ਦਿਆਂਗਾ। ਦੱਸ ਦਈਏ ਕਿ ਐਲਵਿਸ਼ ਲਖਨਊ ਸਥਿਤ ਈ.ਡੀ. ਦਫਤਰ ਆਏ ਹਨ।
ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਸੱਪ ਦੇ ਜ਼ਹਿਰ ਦੇ ਮਾਮਲੇ 'ਚ ਐਲਵਿਸ਼ ਦਾ ਨਾਂ ਉਲਝਿਆ ਹੋਇਆ ਹੈ। ਅਦਾਕਾਰ 'ਤੇ ਮਹਿੰਗੀਆਂ ਰੇਵ ਪਾਰਟੀਆਂ 'ਚ ਸੱਪ ਦਾ ਜ਼ਹਿਰ ਵੇਚ ਕੇ ਲੱਖਾਂ ਰੁਪਏ ਕਮਾਉਣ ਦਾ ਦੋਸ਼ ਹੈ। ਸੱਪ ਦੇ ਜ਼ਹਿਰ ਦੇ ਮਾਮਲੇ 'ਚ ਐਲਵਿਸ਼ ਦਾ ਨਾਂ ਇੰਨਾ ਫਸ ਗਿਆ ਕਿ ਉਸ ਨੂੰ 14 ਦਿਨਾਂ ਤੱਕ ਪੁਲਸ ਹਿਰਾਸਤ 'ਚ ਰਹਿਣਾ ਪਿਆ। ਹਾਲਾਂਕਿ ਇਸ ਮਾਮਲੇ 'ਚ ਐਲਵਿਸ਼ ਦਾ ਨਾਂ ਆਉਣ ਤੋਂ ਬਾਅਦ ਯੂਟਿਊਬਰ ਇਸ ਕਾਰਨ ਵਾਰ-ਵਾਰ ਚਰਚਾ 'ਚ ਆਉਂਦੇ ਹਨ। ਐਫ.ਆਈ.ਆਰ. ਦਰਜ ਕੀਤੇ ਜਾਣ ਤੋਂ ਛੇ ਮਹੀਨੇ ਬਾਅਦ 6 ਅਪ੍ਰੈਲ ਨੂੰ ਗੌਤਮ ਬੁੱਧ ਨਗਰ ਪੁਲਸ ਨੇ ਇਸ ਮਾਮਲੇ ਦੇ ਸੰਬੰਧ 'ਚ ਐਲਵਿਸ਼ ਅਤੇ ਸੱਤ ਹੋਰਾਂ ਦੇ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ ਦੇ ਤਹਿਤ 1,200 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।
ਕੰਗਨਾ ਰਣੌਤ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕੀਤਾ ਸਮਰਥਨ, ਕਾਲ ਗਰਲ ਕਹਿਣ ਵਾਲਿਆਂ ਨੂੰ ਲਗਾਈ ਫਟਕਾਰ
NEXT STORY