ਮੁੰਬਈ- ਟੀ.ਵੀ ਦੀ ਪਿਆਰੀ ਜੋੜੀ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦਾ ਘਰ ਜਲਦ ਹੀ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਵਿਆਹ ਦੇ 6 ਸਾਲ ਬਾਅਦ ਇਹ ਜੋੜਾ ਮਾਤਾ-ਪਿਤਾ ਬਣ ਜਾ ਰਿਹਾ ਹੈ। ਅਜਿਹੇ 'ਚ ਦੋਹਾਂ ਦੀ ਖੁਸ਼ੀ 7ਵੇਂ ਆਸਮਾਨ 'ਤੇ ਹੈ।

ਇਸ ਦੌਰਾਨ ਇਸ ਪ੍ਰੇਮੀ ਜੋੜੇ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ।ਪ੍ਰਿੰਸ ਨੇ ਇਸ ਖਾਸ ਦਿਨ 'ਤੇ ਯੁਵਿਕਾ ਨਾਲ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਯੁਵਿਕਾ ਆਫ ਵ੍ਹਾਈਟ ਪਜਾਮਾ ਟਾਪ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਨੋ ਮੇਕਅੱਪ ਲੁੱਕ 'ਚ ਯੁਵਿਕਾ ਦਾ ਪ੍ਰੈਗਨੈਂਸੀ ਗਲੋ ਸਾਫ ਨਜ਼ਰ ਆ ਰਿਹਾ ਹੈ। ਸ਼ਰਟ ਅਤੇ ਜੀਨਸ 'ਚ ਪ੍ਰਿੰਸ ਖੂਬਸੂਰਤ ਲੱਗ ਰਹੇ ਸਨ।

ਤਸਵੀਰਾਂ 'ਚ ਪ੍ਰਿੰਸ ਕਦੇ ਯੁਵਿਕਾ ਨੂੰ ਪਿਆਰ ਨਾਲ ਦੇਖ ਰਹੇ ਹਨ ਅਤੇ ਕਦੇ ਉਸ ਦੇ ਬੇਬੀ ਬੰਪ ਨੂੰ ਸੰਭਾਲਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਨ੍ਹਾਂ ਤਸਵੀਰਾਂ 'ਚ ਜਿਸ ਚੀਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ ਪ੍ਰਿੰਸ ਦਾ ਫਰਜ਼ੀ ਬੇਬੀ ਬੰਪ।

ਤਸਵੀਰਾਂ 'ਚ ਪ੍ਰਿੰਸ ਗਰਭਵਤੀ ਔਰਤ ਦੀ ਤਰ੍ਹਾਂ ਆਪਣੇ ਨਕਲੀ ਬੇਬੀ ਬੰਪ ਨੂੰ ਫਲਾਂਟ ਕਰ ਰਹੇ ਹਨ। ਪ੍ਰਿੰਸ ਨੇ ਇਨ੍ਹਾਂ ਤਸਵੀਰਾਂ ਨਾਲ ਲਿਖਿਆ- 'ਇਕ ਕੁੜੀ ਜ਼ਿਦਾ ਨਾਂ ਮੁਹੱਬਤ..❤️ ਹੈਪੀ ਐਨੀਵਰਸਰੀ ਬੇਬੀ।' ਫੈਨਜ਼ ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

ਪ੍ਰਿੰਸ ਨਰੂਲਾ ਅਤੇ ਯੁਵਿਕਾ ਦੀ ਪ੍ਰੇਮ ਕਹਾਣੀ ਬਿੱਗ ਬੌਸ ਦੇ ਘਰ ਵਿੱਚ ਸ਼ੁਰੂ ਹੋਈ ਸੀ। ਇਸ ਜੋੜੇ ਨੇ ਸਾਲ 2018 'ਚ ਵਿਆਹ ਕੀਤਾ ਸੀ।ਹੁਣ ਵਿਆਹ ਦੇ 6 ਸਾਲ ਬਾਅਦ ਉਹ ਪਹਿਲੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ।

'ਸ਼੍ਰੀਦੇਵੀ ਚੌਂਕ' ਨਾਲ ਜਾਣਿਆ ਜਾਵੇਗਾ ਲੋਖੰਡਵਾਲਾ ਦਾ ਇਹ ਜੰਕਸ਼ਨ, BMC ਨੇ ਲਿਆ ਫੈਸਲਾ
NEXT STORY