ਮੁੰਬਈ- ਅਦਾਕਾਰਾ ਜ਼ਰੀਨ ਖ਼ਾਨ ਨੇ ਜਿੱਥੇ ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ, ਉੱਥੇ ਹੀ ਬਾਲੀਵੁੱਡ ਇੰਡਸਟਰੀ ‘ਚ ਵੀ ਕਾਫੀ ਨਾਮ ਕਮਾਇਆ ਹੈ। ਜ਼ਰੀਨ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਵੀਰ’ ਨਾਲ ਕੀਤੀ ਸੀ। ਪਹਿਲੀ ਫ਼ਿਲਮ ਦੇ ਨਾਲ ਹੀ ਉਸ ਦੀ ਲੁੱਕ ਦੀ ਤੁਲਨਾ ਕੈਟਰੀਨਾ ਕੈਫ ਦੇ ਨਾਲ ਹੋਣ ਲੱਗ ਪਈ ਸੀ।

ਜ਼ਰੀਨ ਇਨੀਂ ਦਿਨੀਂ ਕਾਫੀ ਚਰਚਾ ‘ਚ ਹੈ ਅਤੇ ਉਸ ਦੀ ਚਰਚਾ ਦਾ ਕਾਰਨ ਹੈ ਉਸ ਦਾ ਪ੍ਰੇਮੀ ਸ਼ਿਵਾਸ਼ੀਸ਼ ਮਿਸ਼ਰਾ। ਜਿਸ ਨਾਲ ਉਹ ਇਨੀਂ ਦਿਨੀਂ ਗੋਆ ‘ਚ ਸਮਾਂ ਬਿਤਾ ਰਹੀ ਹੈ। ਬੀਤੇ ਦਿਨੀਂ ਉਸ ਦੇ ਜਨਮ ਦਿਨ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਜ਼ਰੀਨ ਨੇ ਲਿਖਿਆ ਸੀ ਕਿ ‘ਟੇਢਾ ਹੈ ਪਰ ਮੇਰਾ ਹੈ’ ਜ਼ਰੀਨ ਖ਼ਾਨ ਨੇ ਆਪਣੇ ਪ੍ਰੇਮੀ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਸ਼ਿਵਾਸ਼ੀਸ਼ ਨੇ ਬਿੱਗ ਬੌਸ 12 ‘ਚ ਹਿੱਸਾ ਲਿਆ ਸੀ ਅਤੇ ਇਸ ਸ਼ੋਅ ‘ਚ ਉਹ ਬਤੌਰ ਕਾਮਨਰ ਪਹੁੰਚੇ ਸਨ।
ਜ਼ਰੀਨ ਖ਼ਾਨ ਨੇ ਪੰਜਾਬੀ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਗਿੱਪੀ ਗਰੇਵਾਲ ਦੇ ਨਾਲ ਉਹ ਫ਼ਿਲਮ ‘ਡਾਕਾ’ ‘ਚ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਰਹੀ ਹੈ।
ਵਿਆਹ ਦੀਆਂ ਖਬਰਾਂ ਵਿਚਾਲੇ ਸਾਹਮਣੇ ਆਈ ਸ਼ਰਧਾ ਕਪੂਰ ਦੀ ਬ੍ਰਾਈਡਲ ਲੁੱਕ,ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ
NEXT STORY