ਜਲੰਧਰ (ਬਿਊਰੋ) - ਪੰਜਾਬ ਆਪਣੇ ਖਾਣੇ ਲਈ ਜਾਣਿਆ ਜਾਂਦਾ ਹੈ, ਕੀਤੇ ਸਾਗ ਤੇ ਮੱਕੀ ਦੀ ਰੋਟੀ ਤੇ ਕੀਤੇ ਅੰਮ੍ਰਿਤਸਰੀ ਛੋਲੇ-ਕੁਲਚੇ, ਹਰ ਇੱਕ ਖਾਣੇ ਦਾ ਆਪਣਾ ਹੀ ਵੱਖਰਾ ਸਵਾਦ ਹੈ ਅਤੇ ਹਰ ਕਿਸੇ ਨੂੰ ਖਾਣੇ ਤੇ ਉਸ ਦੇ ਸਵਾਦ ਬਾਰੇ ਗੱਲ ਕਰਨ 'ਚ ਬਹੁਤ ਮਜ਼ਾ ਆਉਂਦਾ ਹੈ। ਇਸੇ ਖਾਣੇ ਦਾ ਸਵਾਦ ਚੱਖਣ ਲਈ ਅਤੇ ਇਸ ਦੇ ਪਿੱਛੇ ਦੀ ਕਹਾਣੀ ਜਾਨਣ ਲਈ ਜ਼ੀ ਪੰਜਾਬੀ ਲੈ ਕੇ ਆ ਰਿਹਾ ਹੈ ਨਵਾਂ ਸ਼ੋਅ 'ਜ਼ਾਇਕਾ ਪੰਜਾਬ ਦਾ' 31 ਅਗਸਤ ਤੋਂ ਹਰ ਸ਼ਨੀਵਾਰ ਸ਼ਾਮ 7 ਵਜੇ। ਇਹ ਸ਼ੋਅ ਦਰਸ਼ਕਾਂ ਨੂੰ ਪੰਜਾਬ ਦੀਆਂ ਰੌਣਕ ਭਰੀਆਂ ਸੜਕਾਂ 'ਤੇ ਇੱਕ ਆਨੰਦਮਈ ਸਫ਼ਰ 'ਤੇ ਲੈ ਕੇ ਜਾਣ ਦਾ ਵਾਅਦਾ ਕਰਦਾ ਹੈ, ਜੋ ਹਰ ਇੱਕ ਖੇਤਰ ਦੀ ਵੱਖਰੀ ਰਸੋਈ ਅਤੇ ਵਿਭਿੰਨ ਸੁਆਦਾਂ ਨੂੰ ਦਰਸਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...
ਹਰ ਐਪੀਸੋਡ 'ਚ ਵੱਖ-ਵੱਖ ਸ਼ਹਿਰਾਂ ਦਾ ਖਾਣਾ ਸੁਆਦ ਕੀਤਾ ਜਾਵੇਗਾ ਤੇ ਉਸ ਖਾਣੇ ਦੇ ਪਿੱਛੇ ਦੀ ਕਹਾਣੀ ਤੇ ਬਣਾਉਣ ਦਾ ਤਰੀਕਾ ਪਤਾ ਕੀਤਾ ਜਾਵੇਗਾ। ਇਸ ਸ਼ੋਅ 'ਚ ਚਾਰ ਚੰਨ ਲਾਉਣ ਲਈ ਤਿਆਰ ਹਨ ਸਾਡੇ ਦੋ ਮੇਜ਼ਬਾਨ ਅਨਮੋਲ ਗੁਪਤਾ, ਜੋ ਕਿ ਜ਼ੀ ਪੰਜਾਬੀ ਦੇ ਹਿੱਟ ਸ਼ੋਅ 'ਗੀਤ ਢੋਲੀ' 'ਚ ਮੁਖ ਅਦਾਕਾਰ ਵਜੋਂ ਕਿਰਦਾਰ ਨਿਭਾਇਆ ਹੈ ਅਤੇ ਦੀਪਾਲੀ ਮੋਂਗਾ, ਜੋ ਪੰਜਾਬੀ ਇੰਡਸਟਰੀ ਨੂੰ ਆਪਣੀਆਂ ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....
ਪੰਜਾਬ ਦੇ ਸਟ੍ਰੀਟ ਫੂਡ ਕਲਚਰ ਦੇ ਤੱਤ ਦਾ ਜਸ਼ਨ ਮਨਾਉਣ ਵਾਲੇ ਇਸ ਸੁਆਦਲੇ ਸਫ਼ਰ ਨੂੰ ਨਾ ਗੁਆਓ। 'ਜ਼ਾਇਕਾ ਪੰਜਾਬ ਦਾ' ਦਾ ਅਨੁਭਵ ਕਰਨ ਅਤੇ ਪੰਜਾਬ ਦੇ ਅਣਗਿਣਤ ਸੁਆਦਾਂ ਨਾਲ ਪਿਆਰ ਕਰਨ ਲਈ 31 ਅਗਸਤ ਤੋਂ ਹਰ ਸ਼ਨੀਵਾਰ ਸ਼ਾਮ 6 ਵਜੇ ਜ਼ੀ ਪੰਜਾਬੀ ਨਾਲ ਜੁੜੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਦਿਸੇਗਾ ਕਸ਼ਮੀਰ ਦੀਆਂ ਵਾਦੀਆਂ ਦਾ ਖ਼ੂਬਸੂਰਤ ਨਜ਼ਾਰਾ
NEXT STORY