ਫ਼ਰੀਦਕੋਟ (ਰਾਜਨ) : ਜੇਲ੍ਹਾਂ ਵਿਚੋਂ ਮੋਬਾਈਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਕੈਦੀ ਸੁਨੀਲ ਕੁਮਾਰ ਅਤੇ ਦੀਪਕ ਕੁਮਾਰ, ਹਵਾਲਾਤੀ ਮਨਜੀਤ ਸਿੰਘ, ਹਵਾਲਾਤੀ ਰਾਜਨ ਭੰਡਾਰੀ, ਹਰਪ੍ਰੀਤ ਸਿੰਘ ਅਤੇ ਹਵਾਲਾਤੀ ਜੋਧਾ ਸਿੰਘ ਪਾਸੋਂ 1-1 ਮੋਬਾਇਲ ਬਰਾਮਦ ਹੋਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਸਹਾਇਕ ਸੁਪਰਡੈਂਟ ਜੇਲ੍ਹ ਨੇ ਦੱਸਿਆ ਕਿ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਤਾਂ ਉਕਤ ਬੰਦੀਆਂ ਕੋਲੋਂ 6 ਮੋਬਾਇਲ ਬਰਾਮਦ ਹੋਏ। ਇਸ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਈਬਰ ਅਪਰਾਧ ਦੇ ਸ਼ਿਕਾਰ ਪੀੜਤਾਂ ਨੂੰ ਫੌਰੀ ਤੌਰ 'ਤੇ ਮੁਹੱਈਆ ਕਰਵਾਈ ਜਾਵੇ ਕਾਨੂੰਨੀ ਸਹਾਇਤਾ : ਧਨਖੜ
NEXT STORY