ਜਲੰਧਰ — ਪੁਰਾਣੇ ਸਮੇਂ 'ਚ ਸ਼ਾਇਦ ਹੀ ਕਿਸੇ ਦੀ ਦਾਦੀ-ਨਾਨੀ ਪਾਰਲਰ ਜਾਂਦੀ ਹੋਵੇਗੀ। ਪੁਰਾਣੇ ਸਮੇਂ 'ਚ ਦਾਦੀ-ਨਾਨੀ ਸਿਹਤ ਲਈ ਖੂਬਸੂਰਤੀ ਲਈ ਕਈ ਤਰ੍ਹਾਂ ਦੇ ਘਰੇਲੂ ਨੁਸਖਿਆ ਨਾਲ ਹੀ ਇਲਾਜ ਕਰ ਲੈਂਦੀਆਂ ਸਨ ਅਤੇ ਇਹ ਨੁਸਖ਼ੇ ਬਹੁਤ ਵਧੀਆ ਵੀ ਹੁੰਦੇ ਸਨ। ਆਓ ਜਾਣਦੇ ਹਾਂ ਖੂਬਸੂਰਤੀ ਲਈ ਘੇਰਲੂ ਨੁਸਖ਼ੇ।
1. ਬੇਰੀ ਜੂਸ
ਇਹ ਇਕ ਤਰ੍ਹਾਂ ਦਾ ਫਲ ਹੈ। ਇਸ 'ਚ ਜਾਮੁਨ, ਬਲੈਕਬੇਰੀ, ਸਟ੍ਰਾਬੇਰੀ, ਬਲੂਬੇਰੀ ਵਰਗੇ ਛੋਟੇ ਫਲ ਆਉਂਦੇ ਹਨ। ਇਨ੍ਹਾਂ 'ਚੋਂ ਕੋਈ ਵੀ ਫਲ ਲੈ ਕੇ, ਰਸ ਕੱਢ ਕੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਓ।
2. ਬੇਕਿੰਗ ਸੋਡਾ
ਇਕ ਚਮਚ ਬੇਕਿੰਗ ਸੋਡੇ 'ਚ ਪਾਣੀ ਮਿਲਾ ਕੇ ਚਿਹਰੇ 'ਤੇ ਦਾਗ ਵਾਲੇ ਹਿੱਸੇ 'ਤੇ ਲਗਾਓ। ਹਲਕੇ ਹੱਥਾਂ ਨਾਲ ਮਸਾਜ ਕਰਕੇ ਠੰਡੇ ਪਾਣੀ ਨਾਲ ਧੋ ਲਓ।
3. ਨਿੰਬੂ ਦਾ ਰਸ
ਨਿੰਬੂ ਦੇ ਰਸ ਅਤੇ ਦਹੀਂ ਦੀ ਬਰਾਬਰ ਮਾਤਰਾ ਲੈ ਕੇ ਮਾਸਕ ਤਿਆਰ ਕਰਕੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਓ।
4. ਅਦਰਕ ਅਤੇ ਲੌਂਗ
ਅਦਰਕ ਦੇ ਨਾਲ ਬੇਦਾਗ ਅਤੇ ਚਮਕਦਾਰ ਚਮੜੀ ਪਾ ਸਕਦੇ ਹੋ। ਇਕ ਚਮਚ ਅਦਰਕ ਦਾ ਰਸ ਅਤੇ 1-2 ਲੌਂਗ ਨੂੰ ਪੀਸ ਕੇ ਮਿਲਾ ਲਓ। ਇਸ ਨੂੰ ਚਿਹਰੇ 'ਤੇ ਲਗਾ ਕੇ ਧੋ ਲਓ। ਇਸ ਨੂੰ ਦਿਨ 'ਚ ਦੋ ਵਾਰ ਵੀ ਇਸਤੇਮਾਲ ਕਰ ਸਕਦੇ ਹੋ।
5. ਜਿੰਕ ਅਤੇ ਸੋਡੀਅਮ
ਚਿਹਰੇ 'ਤੇ ਮਾਸਕ ਲਗਾਉਣ ਤੋਂ ਇਲਾਵਾ ਚੰਗੀ ਖ਼ੁਰਾਕ ਲੈਣਾ ਵੀ ਜ਼ਰੂਰੀ ਹੈ। ਜੇਕਰ ਖ਼ੁਰਾਕ ਚੰਗੀ ਹੋਵੇਗੀ ਤਾਂ ਚਿਹਰੇ 'ਤੇ ਚਮਕ ਆ ਜਾਵੇਗੀ। ਆਪਣੇ ਭੋਜਨ 'ਚ ਓਟਸ, ਸੁੱਕੇ ਮੇਵੇ, ਦੁੱਧ, ਆਂਡੇ, ਮੱਛੀ ਅਤੇ ਫਲ ਸ਼ਾਮਿਲ ਕਰੋ।
ਖੁਸ਼ਕ ਅੱਡੀਆਂ ਨੂੰ ਬਣਾਓ ਨਰਮ ਅਤੇ ਮੁਲਾਇਮ
NEXT STORY