ਜਲੰਧਰ — ਸਰਦੀਆਂ ਦੇ ਖੁਸ਼ਕ ਮੌਸਮ 'ਚ ਚਮੜੀ ਬੇਜਾਨ ਅਤੇ ਰੁੱਖੀ ਹੋ ਜਾਂਦੀ ਹੈ। ਇਸ ਦਾ ਅਸਰ ਪੈਰਾਂ 'ਤੇ ਵੀ ਪੈਂਦਾ ਹੈ। ਜਿਸ ਕਾਰਨ ਪੈਰ ਦੀਆਂ ਅੱਡੀਆਂ ਰੁੱਖੀਆਂ ਹੋ ਜਾਂਦੀਆਂ ਹਨ। ਇਨ੍ਹਾਂ ਅੱਡੀਆਂ ਦੇ ਕਾਰਨ ਕਈ ਵਾਰ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਨ੍ਹਾਂ ਫੱਟੀਆਂ ਅੱਡੀਆਂ ਦੇ ਇਲਾਜ ਲਈ ਇਕ ਅਸਾਨ ਤਰੀਕਾ ਹੈ ਆਓ ਜਾਣਦੇ ਹਾਂ ਇਸ ਬਾਰੇ।
ਫੱਟੀਆਂ ਅੱਡੀਆਂ ਦਾ ਘਰੇਲੂ ਇਲਾਜ
ਰਾਤ ਨੂੰ ਸੌਣ ਤੋਂ ਪਹਿਲਾਂ ਸਿੱਧੇ ਲੇਟ ਜਾਓ ਅਤੇ ਆਪਣੇ ਹੱਥ ਦੀ ਉਂਗਲੀ ਨੂੰ ਸਰੌਂ ਦੇ ਤੇਲ 'ਚ ਭਿਓਂ ਦਿਓ। ਹੁਣ ਤੇਲ ਵਾਲੀ ਉਂਗਲੀ ਨਾਲ ਧੂੰਨੀ ਦੀ ਮਾਲਿਸ਼ ਕਰੋ। ਜਦੋਂ ਤੱਕ ਕਿ ਤੇਲ ਚੰਗੀ ਤਰ੍ਹਾਂ ਸੁੱਕ ਨਾ ਜਾਏ ਜਾਂ ਨੀਂਦ ਨਾ ਆ ਜਾਏ। ਇਕ ਹਫਤੇ ਤੱਕ ਲਗਾਤਾਰ ਇਸ ਤਰ੍ਹਾਂ ਕਰਨ ਨਾਲ ਅੱਡੀਆਂ ਸਾਫ ਅਤੇ ਮੁਲਾਇਮ ਹੋ ਜਾਣਗੀਆਂ।
ਨੈਚੁਰਲ ਹੇਅਰ-ਕੇਅਰ ਟਿਪਸ
NEXT STORY