ਮੁੰਬਈ- ਅੱਜਕੱਲ ਫ਼ੈਸ਼ਨ ’ਚ ਕਾਰਸੈੱਟ ਫਿਰ ਤੋਂ ਲੋਕਪ੍ਰਿਯ ਹੋ ਰਹੇ ਹਨ ਅਤੇ ਇਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪਹਿਨਿਆ ਜਾ ਰਿਹਾ ਹੈ। ਕਾਰਸੈੱਟ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪਹਿਲਾਂ, ਕਾਰਸੈੱਟ ਨੂੰ ਸਰੀਰ ਨੂੰ ਆਕਾਰ ਦੇਣ ਅਤੇ ਸਿੱਧਾ ਖੜ੍ਹਾ ਹੋਣ ਲਈ ਸਹਾਰਾ ਦੇਣ ਲਈ ਪਹਿਨਿਆ ਜਾਂਦਾ ਸੀ ਪਰ ਅੱਜ, ਕਾਰਸੈੱਟ ਨੂੰ ਵੱਖ-ਵੱਖ ਸ਼ੈਲੀਆਂ ਅਤੇ ਕੱਪੜਿਆਂ ’ਚ ਬਣਾਇਆ ਜਾ ਰਿਹਾ ਹੈ ਅਤੇ ਇਸ ਨੂੰ ਵੱਖ-ਵੱਖ ਮੌਕਿਆਂ ’ਤੇ ਪਹਿਨਿਆ ਜਾ ਰਿਹਾ ਹੈ। ਇਨ੍ਹੀਂ ਦਿਨੀਂ ਕਾਰਸੈੱਟ ਮੁਟਿਆਰਾਂ ਲਈ ਇਕ ਫ਼ੈਸ਼ਨ ਸਟੇਟਮੈਂਟ ਬਣ ਗਏ ਹਨ।
ਕਾਰਸੈੱਟ ਨੂੰ ਸ਼ਰਟ, ਟੀ-ਸ਼ਰਟ, ਬਲਾਊਜ, ਕੁੜਤੀ ਅਤੇ ਗਾਊਨ ਦੇ ਉੱਤੇ ਵੀ ਪਹਿਨਿਆ ਜਾ ਸਕਦਾ ਹੈ। ਕਾਰਸੈੱਟ ਨੂੰ ਸਕਰਟ, ਜੀਨਸ ਜਾਂ ਪੈਂਟ ਦੇ ਨਾਲ ਵੀ ਪਹਿਨਿਆ ਜਾ ਸਕਦਾ ਹੈ। ਕਾਰਸੈੱਟ ਵੱਖ-ਵੱਖ ਰੰਗਾਂ, ਡਿਜ਼ਾਈਨਾਂ ਅਤੇ ਕੱਪੜਿਆਂ ’ਚ ਉਪਲੱਬਧ ਹੈ, ਜਿਨ੍ਹਾਂ ’ਚ ਡੈਨਿਮ ਕਾਰਸੈੱਟ ਇਕ ਕੈਜ਼ੂਅਲ ਅਤੇ ਸਟਾਈਲਿਸ਼ ਬਦਲ ਹੈ। ਇਸ ਨੂੰ ਮੁਟਿਆਰਾਂ ਜੀਨਸ ਦੇ ਨਾਲ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਲੈਦਰ ਕਾਰਸੈੱਟ ਮੁਟਿਆਰਾਂ ਨੂੰ ਰਾਕ-ਐਂਡ-ਰੋਲ ਲੁਕ ਦਿੰਦਾ ਹੈ। ਸਿਲਕ ਕਾਰਸੈੱਟ ਇਕ ਐਲੀਗੈਂਟ ਅਤੇ ਫੈਸ਼ਨੇਬਲ ਬਦਲ ਬਣੇ ਹੋਏ ਹਨ। ਲੈਸ ਕਾਰਸੈੱਟ ਵੀ ਮੁਟਿਆਰਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ। ਮੁਟਿਆਰਾਂ ਕਾਰਸੈੱਟ ਨੂੰ ਜ਼ਿਆਦਾਤਰ ਵ੍ਹਾਈਟ ਸ਼ਰਟ ਦੇ ਨਾਲ ਲੇਅਰ ਕਰ ਕੇ ਖੁੁਦ ਨੂੰ ਇਕ ਸਟਾਈਲਿਸ਼ ਲੁਕ ਦੇ ਰਹੀਆਂ ਹਨ। ਕਾਰਸੈੱਟ ਨੂੰ ਇਕ ਵੱਖਰੇ ਰੰਗ ਜਾਂ ਪੈਟਰਨ ਦੇ ਟਾਪ ਜਾਂ ਬਾਟਮ ਨਾਲ ਪਹਿਨ ਕੇ ਇਕ ਕੰਟਰਾਸਟਿੰਗ ਲੁਕ ਬਣਾਈ ਜਾ ਸਕਦੀ ਹੈ। ਕਾਰਸੈੱਟ ਇਕ ਸ਼ਾਰਟ ਟਾਪ ਜਾਂ ਕ੍ਰਾਪ ਟਾਪ ਵਾਂਗ ਹੁੰਦਾ ਹੈ।
ਮੁਟਿਆਰਾਂ ਸ਼ਰਟ ਦੇ ਨਾਲ ਕਾਰਸੈੱਟ ਨੂੰ 2 ਤਰੀਕਿਆਂ ਨਾਲ ਪਹਿਨ ਸਕਦੀਆਂ ਹਨ। ਕਾਰਸੈੱਟ ਨੂੰ ਸ਼ਰਟ ਦੇ ਉੱਤੇ ਪਹਿਨਣ ਨਾਲ ਮੁਟਿਆਰਾਂ ਨੂੰ ਯੂਨੀਕ ਲੁਕ ਮਿਲਦੀ ਹੈ। ਸ਼ਰਟ ਦੇ ਹੇਠਾਂ ਕਾਰਸੈੱਟ ਪਹਿਨਣ ਨਾਲ ਇਹ ਮੁਟਿਆਰਾਂ ਨੂੰ ਸਟਾਈਲਿਸ਼ ਦਿਖਾਉਂਦਾ ਹੈ। ਕਾਰਸੈੱਟ ਟਾਪ ਦੇਖਣ ’ਚ ਕਾਫ਼ੀ ਸੁੰਦਰ ਹੁੰਦੇ ਹਨ, ਜੋ ਮੁਟਿਆਰਾਂ ਨੂੰ ਇਕ ਅਟਰੈਕਟਿਵ ਲੁਕ ਦਿੰਦੇ ਹਨ। ਇਹ ਸਰੀਰ ਨੂੰ ਆਕਾਰ ਦੇਣ ’ਚ ਮਦਦ ਕਰਦਾ ਹੈ। ਇਨ੍ਹੀਂ ਦਿਨੀਂ ਮਾਰਕੀਟ ’ਚ ਜੀਨਸ, ਕਾਰਗੋ, ਫਲੇਅਰ ਦੇ ਨਾਲ ਕਾਰਸੈੱਟ ਡਿਜ਼ਾਈਨ ਦੇ ਟਾਪ ਜਾਂ ਸ਼ਰਟ ’ਚ ਫੁੱਟ ਡ੍ਰੈੱਸ ਵੀ ਉਪਲੱਬਧ ਹਨ। ਕੁਝ ਮੁਟਿਆਰਾਂ ਸਿੰਗਲ ਕਾਰਸੈੱਟ ਨੂੰ ਆਪਣੀ ਪਸੰਦੀਦਾ ਸ਼ਰਟ ਜਾਂ ਡ੍ਰੈੱਸ ਨਾਲ ਸਟਾਈਲ ਕਰ ਰਹੀਆਂ ਹਨ। ਮੁਟਿਆਰਾਂ ਕਾਰਸੈੱਟ ਦੇ ਨਾਲ ਵੱਖ-ਵੱਖ ਤਰ੍ਹਾਂ ਦੀ ਐਕਸੈੱਸਰੀਜ਼ ਜਿਵੇਂ ਬੈਲਟ, ਨੈਕਲੇਸ, ਬੈਗ, ਕੈਪ ਜਾਂ ਈਅਰਰਿੰਗਸ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਜ਼ਿਆਦਾ ਖੂਬਸੂਰਤ ਬਣਾਉਂਦਾ ਹੈ।
ਇਨ੍ਹਾਂ 4 ਲੋਕਾਂ ਨੂੰ ਕਦੇ ਉਧਾਰ ਨਾ ਦਿਓ ਪੈਸਾ! ਡੁੱਬ ਜਾਏਗੀ ਕਮਾਈ
NEXT STORY