ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ ਤਿੰਨ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਇਕ ਹਵਾਲਾਤੀ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਹੌਲਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਨੇ ਭੇਜੇ ਪੱਤਰ 'ਚ ਦੱਸਿਆ ਕਿ ਮਿਤੀ 14 ਜਨਵਰੀ 2023 ਨੂੰ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਪੁਰਾਣੀ ਬੈਰਕ ਨੰਬਰ 5 ਵਿਚ ਬੰਦ ਹਵਾਲਾਤੀ ਥੋਮਸ ਪੁੱਤਰ ਸੋਨੂੰ ਵਾਸੀ ਚੱਲਾ ਚੋਂਕੀ ਮੱਖੂ ਦੀ ਤਲਾਸ਼ੀ ਦੌਰਾਨ ਇਸ ਕੋਲੋਂ 1 ਮੋਬਾਇਲ ਫੋਨ ਸੈਮਸੰਗ ਕੀਪੈਡ ਸਮੇਤ ਸਿੰਮ ਕਾਰਡ ਬਰਾਮਦ ਹੋਇਆ। ਇਸ ਤੋਂ ਬਾਅਦ ਬੈਰਕ ਦੇ ਕੋਲ ਬਣੀਆਂ ਭੱਠੀਆਂ ਕੋਲੋਂ 1 ਮੋਬਾਇਲ ਫੋਨ ਸੈਮਸੰਗ ਕੀਪੈਡ ਸਮੇਤ ਬੈਟਰੀ ਤੇ ਸਿਮ ਕਾਰਡ ਅਤੇ ਇਕ ਮੋਬਾਇਲ ਫੋਨ ਕੀਪੈਡ ਬਿਨ੍ਹਾ ਸਿਮ ਕਾਰਡ ਲਾਵਾਰਿਸ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਉਕਤ ਹਵਾਲਾਤੀ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਨਿੰਮ ਦੀਆਂ ਨਮੋਲੀਆਂ ’ਚੋਂ ਕਿਸ ਤਰੀਕੇ ਪੈਦਾ ਹੋ ਸਕਦੈ ਡੀਜ਼ਲ ਵਰਗਾ ਈਂਧਣ : ਪੰਜਾਬੀ ਯੂਨੀਵਰਸਿਟੀ ਦੀ ਖੋਜ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਜਲਾਲਾਬਾਦ 'ਚ ਨਸ਼ਾ ਖ਼ਰੀਦਣ ਆਏ ਲੋਕਾਂ ਨੂੰ ਕਾਬੂ ਕਰ ਔਰਤਾਂ ਨੇ ਕੀਤੀ ਛਿੱਤਰ-ਪਰੇਡ ,ਵੀਡੀਓ ਵਾਇਰਲ
NEXT STORY