ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰੋਂ ਸ਼ਰਾਰਤੀ ਅਨਸਰਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪੈਕੇਟਾਂ ’ਚ ਬੰਦ ਕਰ ਕੇ ਮੋਬਾਇਲ, ਸਿਮ ਕਾਰਡ ਅਤੇ ਨਸ਼ੀਲੇ ਪਦਾਰਥ ਜੇਲ ਅੰਦਰ ਸੁੱਟਣ ਦਾ ਰੁਝਾਨ ਲਗਾਤਾਰ ਜਾਰੀ ਹੈ। ਇਕ ਵਾਰ ਫਿਰ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਅੰਦਰ ਪੈਕੇਟ ਸੁੱਟੇ ਗਏ, ਜਿਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਕਬਜ਼ੇ ’ਚ ਲੈ ਲਿਆ ਹੈ ਤੇ ਉਨ੍ਹਾਂ ਤੋਂ 11 ਮੋਬਾਇਲ, ਸਿਮ ਕਾਰਡ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ, ਜਿਸ ਦੇ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਥਾਣੇ ਦੀ ਪੁਲਸ ਵੱਲੋਂ ਜੇਲ੍ਹ ’ਚ ਬੰਦ 13 ਕੈਦੀਆਂ ਤੇ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਕੇਂਦਰ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰੀਡੈਂਟ ਵੱਲੋਂ ਭੇਜੀ ਗਈ ਲਿਖਤੀ ਸੂਚਨਾ ਅਨੁਸਾਰ ਤਲਾਸ਼ੀ ਦੌਰਾਨ ਰੂਪ ਸਿੰਘ, ਸ਼ੇਰਾ ਸਿੰਘ, ਸਤਨਾਮ ਸਿੰਘ, ਸੁਮਿਨ ਪੁੱਤਰ ਚੇਤਨ, ਸਤਨਾਮ ਸਿੰਘ, ਸਤਪਾਲ ਸਿੰਘ, ਸ਼ਗੁਨ ਲਾਲ, ਪਰਮਜੀਤ ਸਿੰਘ, ਸ਼ੈਰੀ, ਸੰਦੀਪ, ਗਗਨਦੀਪ, ਰਮਨ ਕੁਮਾਰ ਅਤੇ ਗੁਰਲਾਲ ਸਿੰਘ ਤੋਂ 11 ਮੋਬਾਇਲ ਫੋਨ, ਤਿੰਨ ਸਿਮ ਕਾਰਡ, ਇਕ ਡਾਟਾ ਕੇਬਲ, 82 ਤੰਬਾਕੂ ਦੀਆਂ ਪੁੜੀਆਂ ਅਤੇ 4 ਸਿਗਰੇਟ ਦੀਆਂ ਡੱਬੀਆਂ ਬਰਾਮਦ ਹੋਈਆਂ ਹਨ।
ਪੰਜਾਬ ਸਰਕਾਰ ਦੇਵੇਗੀ ਕਰਜ਼ਾ, ਇਸ ਤਰ੍ਹਾਂ ਆਸਾਨੀ ਨਾਲ ਕਰੋ ਅਪਲਾਈ
NEXT STORY