ਜਲਾਲਾਬਾਦ (ਨਿਖੰਜ, ਜਤਿੰਦਰ) : ਸੋਮਵਾਰ ਦੀ ਰਾਤ ਨੂੰ ਜਲਾਲਾਬਾਦ ਦੀ ਦਸਮੇਸ਼ ਨਗਰੀ ਨੇੜੇ ਵਾਟਰ ਵਰਕਰਜ਼ 4 ਦੇ ਨਜ਼ਦੀਕ ਸ਼ਰਾਬ ਦੇ ਨਸ਼ੇ ’ਚ 2 ਧਿਰਾਂ ਦੀ ਤਕਰਾਰ ਨੇ ਖ਼ੂਨੀ ਰੂਪ ਧਾਰ ਲਿਆ, ਜਿਸ ’ਚ 2 ਔਰਤਾਂ ਸਣੇ 7 ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ । ਇਸ ਘਟਨਾ ’ਚ ਜ਼ਖ਼ਮੀ ਹੋਏ ਦੋਵਾਂ ਧਿਰਾਂ ਦੇ ਲੋਕ ਇਕ-ਦੂਜੇ ’ਤੇ ਗੈਰ-ਕਾਨੂੰਨੀ ਧੰਦੇ ਕਰਨ ਦੇ ਦੋਸ਼ ਲਗਾ ਰਹੇ ਹਨ। ਪਹਿਲੀ ਧਿਰ ਦੇ ਜ਼ਖ਼ਮੀ ਵਿਅਕਤੀ ਰਜੇਸ਼ ਕੁਮਾਰ ਪੁੱਤਰ ਸੁੰਦਰ ਲਾਲ ਵਾਸੀ ਦਸ਼ਮੇਸ਼ ਨਗਰੀ ਵਾਟਰ ਵਰਕਰਜ਼ ਨੰਬਰ 4 ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਨਾਲ ਰਹਿਣ ਵਾਲੇ ਪਰਿਵਾਰ ਦੇ ਨੌਜਵਾਨ ਹੁੱਲਡ਼ਬਾਜੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਰੋਕਣ ’ਤੇ ਉਹ ਰੰਜਿਸ਼ ਕੱਢਣ ਲਈ ਸਾਡੇ ਘਰ ਅੰਦਰ ਦਾਖਲ ਹੋ ਗਏ ਅਤੇ ਗਾਲੀ-ਗਲੋਚ ਕਰਨ ਲੱਗੇ, ਜਿਨ੍ਹਾਂ ਦਾ ਵਿਰੋਧ ਕਰਨ ’ਤੇ ਸਾਡੇ ਨਾਲ ਉਨ੍ਹਾਂ ਵਲੋਂ ਕੁੱਟਮਾਰ ਕਰ ਕੇ ਸੱਟਾਂ ਮਾਰੀਆਂ ਗਈਆਂ।
ਇਹ ਵੀ ਪੜ੍ਹੋ- 'ਰਾਈਸ ਮਿੱਲ' ਪਿੱਛੇ ਰਿਸ਼ਤਿਆਂ 'ਚ ਪਈ ਫਿੱਕ, ਮਾਮੇ ਦੇ ਮੁੰਡਿਆਂ ਤੋਂ ਖ਼ਫ਼ਾ ਨੌਜਵਾਨ ਨੇ ਗਲ਼ ਲਾਈ ਮੌਤ
ਇਸ ਘਟਨਾ ਦੇ ਦੌਰਾਨ ਉਸ ਦਾ ਭਰਾ ਮਹੇਸ਼ ਕੁਮਾਰ ਲਾਡੀ, ਮਾਤਾ ਆਸ਼ਾ ਰਾਣੀ ਅਤੇ ਭਰਜਾਈ ਕੋਮਲ ਰਾਣੀ ਛੁਡਾਉਣ ਲਈ ਅੱਗੇ ਆਏ ਤਾਂ ਉਨ੍ਹਾਂ ਨੂੰ ਵਿਅਕਤੀਆਂ ਵਲੋਂ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਵਿਰੋਧੀ ਧਿਰ ’ਚ ਜ਼ਖ਼ਮੀ ਹੋਏ ਵਿਅਕਤੀ ਪ੍ਰਮੋਦ ਕੁਮਾਰ ਪੁੱਤਰ ਸਮਸ਼ੇਰ ਚੰਦ ਨੇ ਦੱਸਿਆ ਕਿ ਉਹ ਆਪਣੇ ਭਰਾ ਪ੍ਰਵੀਨ ਕੁਮਾਰ ਦੇ ਨਾਲ ਆਪਣੇ ਦੋਸਤ ਦੇ ਘਰ ਦਸਮੇਸ਼ ਨਗਰ ਵਿਖੇ ਦੀਵਾਲੀ ਦੀ ਵਧਾਈ ਦੇਣ ਲਈ ਆਏ ਸਨ ਤਾਂ ਗੁਆਂਢ ’ਚ ਰਹਿਣ ਵਾਲੇ ਰਜੇਸ਼ ਕੁਮਾਰ, ਮਹੇਸ਼ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਦੇ ਨਾਲ ਲੜਾਈ-ਝਗੜਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਬਠਿੰਡਾ ਦੇ ਪਿੰਡ ਮਲਕਾਣਾ 'ਚ ਚਿੱਟੇ ਦਾ ਕਹਿਰ, ਮੁੱਛ ਫੁੱਟ ਗੱਭਰੂ ਦੀ ਮੌਤ
ਜਿਸ ਤੋਂ ਬਾਅਦ ਉਨ੍ਹਾਂ ਵਲੋਂ ਵਿਰੋਧ ਕਰਨ ’ਤੇ ਉਨ੍ਹਾਂ ਵਲੋਂ ਹਮਲਾ ਕਰ ਦਿੱਤਾ ਅਤੇ ਮੌਕੇ ’ਤੇ ਉਨ੍ਹਾਂ ਦਾ ਬਚਾਅ ਕਰਨ ਲਈ ਦੋਸਤ ਦਾ ਜੀਜਾ ਜਤਿੰਦਰ ਸਿੰਘ ਵਾਸੀ ਬਸਤੀ ਹਾਈ ਸਕੂਲ ਅੱਗੇ ਆਇਆ ਤਾਂ ਉਪਰੋਕਤ ਵਿਅਕਤੀਆਂ ਨੇ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਹਮਲੇ ’ਚ ਜ਼ਖ਼ਮੀ ਹੋਏ ਦੋਵਾਂ ਧਿਰਾਂ ਦੇ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ ਵਲੋਂ ਮੁਢੱਲੀ ਸਹਾਇਤਾਂ ਦੇਣ ਤੋਂ ਬਾਅਦ 3 ਵਿਅਕਤੀਆਂ ਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ।
ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਡੀ. ਐੱਸ. ਪੀ.
ਜਲਾਲਾਬਾਦ ਦੇ ਡੀ. ਐੱਸ. ਪੀ. ਅਤੁੱਲ ਸੋਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੀ ਰਾਤ ਥਾਣਾ ਸਿਟੀ ਜਲਾਲਾਬਾਦ ਵਿਖੇ ਸੂਚਨਾ ਮਿਲੀ ਸੀ ਕਿ ਦਸਮੇਸ਼ ਨਗਰੀ ’ਚ ਸ਼ਰਾਬ ਦੇ ਨਸ਼ੇ ’ਚ 2 ਧਿਰਾਂ ਦੀ ਆਪਸ ’ਚ ਲਡ਼ਾਈ ਹੋਈ ਹੈ ਅਤੇ ਦੋਵਾਂ ਧਿਰਾਂ ਦੇ ਜ਼ਖਮੀ ਵਿਅਕਤੀ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਇਲਾਜ ਅਧੀਨ ਹਨ । ਹਸਪਤਾਲ ਤੋਂ ਐੱਮ. ਐੱਲ. ਆਰ. ਰਿਪੋਰਟਾਂ ਆਉਣ ਤੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਫਿਰੋਜ਼ਪੁਰ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਫਾਇਰਿੰਗ 'ਚ ਨੌਜਵਾਨ ਜ਼ਖ਼ਮੀ
NEXT STORY