ਫਾਜ਼ਿਲਕਾ (ਨਾਗਪਾਲ) : ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਦਿਲਰਾਜ ਸਿੰਘ ਵੱਲੋਂ ਸਕੂਲਾਂ ਦੇ ਨੇੜੇ ਐਨਰਜੀ ਡਰਿੰਕ ਵੇਚਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਕਮਾਂ ਅਨੁਸਾਰ ਐਨਰਜੀ ਡਰਿੰਕ ਛੋਟੇ ਬੱਚਿਆਂ ਦੀ ਸਿਹਤ ਲਈ ਠੀਕ ਨਹੀਂ ਹਨ।
ਇਸ ਲਈ ਦਿਹਾਤੀ ਖੇਤਰਾਂ ’ਚ ਸਕੂਲ ਦੇ ਘੇਰੇ ਦੇ 100 ਮੀਟਰ ’ਚ ਅਤੇ ਸ਼ਹਿਰੀ ਖੇਤਰਾਂ ’ਚ 50 ਮੀਟਰ ਦੇ ਅੰਦਰ ਐਨਰਜੀ ਡਰਿੰਕ ਵੇਚਣ ’ਤੇ ਰੋਕ ਲਗਾਈ ਗਈ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਐਨਰਜੀ ਡਰਿੰਕ ਵੇਚਣ ’ਤੇ ਵੀ ਰੋਕ ਰਹੇਗੀ। ਇਹ ਰੋਕ ਇਕ ਸਾਲ ਲਈ ਪ੍ਰਭਾਵ ਵੀ ਰਹੇਗੀ। ਇਹ ਹੁਕਮ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਦੇ ਤਹਿਤ ਜਾਰੀ ਕੀਤੇ ਗਏ ਹਨ।
ਵੱਡੀ ਖ਼ਬਰ : ਪੰਜਾਬ ਵਿਚ ਇਨ੍ਹਾਂ ਕੈਪਸੂਲ ਅਤੇ ਟੈਬਲੇਟ 'ਤੇ ਲਗਾਈ ਗਈ ਮੁਕੰਮਲ ਪਾਬੰਦੀ
NEXT STORY