ਅਬੋਹਰ (ਸੁਨੀਲ) : ਸਦਰ ਥਾਣਾ ਇੰਚਾਰਜ ਰਵਿੰਦਰ ਸ਼ਰਮਾ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਓਮ ਪ੍ਰਕਾਸ਼ ਨੇ ਪੁਲਸ ਪਾਰਟੀ ਸਮੇਤ ਦੋ ਨੌਜਵਾਨਾਂ ਅਕਸ਼ੈ ਬਿਸ਼ਨੋਈ ਪੁੱਤਰ ਰਾਮ ਕੁਮਾਰ ਅਤੇ ਅੰਕਿਤ ਬਿਸ਼ਨੋਈ ਉਰਫ਼ ਅੰਕਿਤ ਕਾਕੜ ਪੁੱਤਰ ਵਿਸ਼ਨੂੰ ਦੋਵੇਂ ਵਾਸੀ ਖੈਰਪੁਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪਟਿਆਲਾ ਤੋਂ ਲਿਆਂਦਾ ਅਤੇ ਉਨ੍ਹਾਂ ਨੂੰ ਮਾਣਯੋਗ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਆਰਜੂ ਗਿੱਲ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਜੁਡੀਸ਼ੀਅਲ ਮੈਜਿਸਟਰੇਟ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਸਦਰ ਥਾਣਾ ਪੁਲਸ ਨੇ 31.10.25 ਨੂੰ ਬੀਐੱਨਐੱਸ ਦੀ ਧਾਰਾ 308(4) ਅਤੇ ਅਸਲਾ ਐਕਟ ਦੇ ਤਹਿਤ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਸੀ।
ਕੁੜੀ ਨੇ ਦਵਾਈ ਦੀ ਬਜਾਏ ਨਿਗਲੀ ਸਲਫਾਸ, ਮੌਤ
NEXT STORY