ਫਾਜ਼ਿਲਕਾ (ਨਾਗਪਾਲ) : ਉਪ-ਮੰਡਲ ਫਾਜ਼ਿਲਕਾ ਅਧੀਨ ਆਉਂਦੇ ਇਕ ਪਿੰਡ ’ਚ ਇਕ ਵਿਅਕਤੀ ਦੀ ਉਸਦੀ ਪਹਿਲੀ ਪਤਨੀ ਵੱਲੋਂ ਕੁੱਟਮਾਰ ਕਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਮੁਹਾਰ ਖੀਵਾ ਵਾਸੀ ਵਿਅਕਤੀ ਆਪਣੀ ਪਹਿਲੀ ਪਤਨੀ ਤੋਂ ਕਰੀਬ ਸੱਤ ਸਾਲ ਪਹਿਲਾਂ ਵੱਖ ਹੋ ਗਿਆ ਸੀ।
ਉਕਤ ਨੇ 3 ਸਾਲ ਪਹਿਲਾਂ ਦੂਜੀ ਔਰਤ ਨਾਲ ਵਿਆਹ ਕਰਵਾ ਲਿਆ ਸੀ। ਉਸਦੀ ਪਹਿਲੀ ਪਤਨੀ ਅੱਜ ਬੱਚਿਆਂ ਨਾਲ ਘਰ ਆਈ ਅਤੇ ਉਪਰੋਕਤ ਵਿਅਕਤੀ ਦੀ ਕੁੱਟਮਾਰ ਕੀਤੀ, ਜੋ ਜ਼ਖਮੀ ਹਾਲਤ ’ਚ ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਗੋਦਾਮ ਤੋਂ ਮੋਟਰਸਾਈਕਲ ਤੇ ਮੂੰਗਫ਼ਲੀ ਦੀਆਂ ਬੋਰੀਆਂ ਚੋਰੀ
NEXT STORY