ਭਦੋਹੀ- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਸਿਰਫਿਰੇ ਵਿਅਕਤੀ ਨੇ ਗਾਲ੍ਹਾਂ ਕੱਢਣ ਦਾ ਵਿਰੋਧ ਕਰਨ 'ਤੇ ਆਪਣੀ ਪਤਨੀ ਨੂੰ ਕੁੱਟਣ ਤੋਂ ਬਾਅਦ ਉਸ ਨੂੰ ਗੰਜਾ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ 29 ਸਾਲਾ ਬਬੀਤਾ ਨੇ ਐਤਵਾਰ ਨੂੰ ਔਰਾਈ ਪੁਲਸ ਸਟੇਸ਼ਨ 'ਚ ਆਪਣੇ ਪਤੀ ਰਾਮ ਸਾਗਰ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਹੈ। ਪੁਲਸ ਦੋਸ਼ੀ ਪਤੀ ਦੀ ਭਾਲ ਕਰ ਰਹੀ ਹੈ। ਪੁਲਸ ਇੰਸਪੈਕਟਰ ਅੰਜਨੀ ਕੁਮਾਰ ਰਾਏ ਨੇ ਦੱਸਿਆ ਕਿ ਔਰਾਈ ਥਾਣੇ ਅਧੀਨ ਪੈਂਦੇ ਪਿੰਡ ਬੜਾ ਸਿਯੂਰ ਦੇ ਵਸਨੀਕ ਰਾਮ ਸਾਗਰ ਨੇ 24 ਅਪ੍ਰੈਲ ਨੂੰ ਰਾਤ ਨੂੰ ਇਕ ਵਜੇ ਕਿਸੇ ਗੱਲ ਨੂੰ ਲੈ ਕੇ ਆਪਣੀ ਪਤਨੀ ਬਬੀਤਾ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਰਾਮ ਸਾਗਰ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ : 'ਜ਼ਿਪ ਲਾਈਨ ਰਾਈਡ' ਕਰ ਰਹੇ ਬੰਦੇ ਨੇ ਸੁਣਾਇਆ ਅੱਖੀਂ ਦੇਖਿਆ ਹਾਲ, ਅੱਤਵਾਦੀ ਹਮਲੇ ਦੀ ਦੱਸੀ ਇਕ-ਇਕ ਗੱਲ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਪਤੀ ਨੇ ਆਪਣੀ ਪਤਨੀ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਫਿਰ ਉਸ ਨੇ ਕਿਸੇ ਤੇਜ਼ਧਾਰ ਚੀਜ਼ ਨਾਲ ਬਬੀਤਾ ਨੂੰ ਗੰਜੀ ਕਰ ਦਿੱਤਾ। ਰਾਏ ਨੇ ਦੱਸਿਆ ਕਿ ਘਟਨਾ ਦੇ ਦੂਜੇ ਦਿਨ ਬਬੀਤਾ ਨੇ ਆਪਣੀ ਮਾਂ ਉਰਮਿਲਾ ਦੇਵੀ ਨੂੰ ਫੋਨ ਕਰ ਕੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਤ ਨੂੰ ਉਸ ਦੀ ਮਾਂ ਆਪਣੀ ਧੀ ਦੇ ਸਹੁਰੇ ਘਰ ਤੋਂ ਉਸ ਦੇ ਸਿਰ ਨੂੰ ਕੱਪੜੇ ਨਾਲ ਢੱਕ ਕੇ ਉਸ ਨੂੰ ਪੇਕੇ ਲੈ ਆਈ। ਉਨ੍ਹਾਂ ਦੱਸਿਆ ਕਿ ਮਾਂ-ਧੀ ਐਤਵਾਰ ਰਾਤ ਔਰਾਈ ਥਾਣੇ ਪਹੁੰਚੀਆਂ ਅਤੇ ਸ਼ਿਕਾਇਤ ਦੇ ਕੇ ਰਾਮ ਸਾਗਰ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਰਾਏ ਨੇ ਦੱਸਿਆ ਕਿ ਸੋਮਵਾਰ ਨੂੰ ਪੁਲਸ ਰਾਮ ਸਾਗਰ ਦੇ ਘਰ ਪਹੁੰਚੀ ਪਰ ਉਹ ਘਰ ਨਹੀਂ ਮਿਲਿਆ। ਪੁਲਸ ਉਸ ਦੀ ਭਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Pahalgam attack: ਕਾਰੋਬਾਰੀਆਂ ਨੂੰ ਭਾਰੀ ਨੁਕਸਾਨ, ਹੋਟਲ ਖਾਲੀ, ਇਲਾਕਾ ਸੁੰਨਸਾਨ...
NEXT STORY