ਗੁਰੂਹਰਸਹਾਏ (ਕਾਲੜਾ) : ਗੁਰੂਹਰਸਹਾਏ ਵਿਖੇ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ 18 ਸਾਲਾ ਨੌਜਵਾਨ ਮਾਨਕ ਚਲਾਨਾ ਪੁੱਤਰ ਵਿਨੋਦ ਕੁਮਾਰ ਚਲਾਨਾ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ, ਮਾਨਕ ਨੂੰ ਗਲੀ ਦੇ ਕੁਝ ਲੋਕਾਂ ਵੱਲੋਂ ਕਾਰਾਂ ਧੋਣ ਦੇ ਕੰਮ ਤੋਂ ਰੋਕਿਆ ਜਾ ਰਿਹਾ ਸੀ। ਕੁਝ ਦਿਨ ਪਹਿਲਾਂ ਇਸ ਸਬੰਧੀ ਇਕ ਦਫਤਰ ਵਿਚ ਸ਼ਿਕਾਇਤ ਵੀ ਕੀਤੀ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਉਸ ਦਾ ਕੰਮ ਬੰਦ ਕਰਵਾ ਦਿੱਤਾ।
ਇਸ ਕਾਰਨ ਮਾਨਕ ਦਾ ਕੰਮਕਾਜ ਠੱਪ ਹੋ ਗਿਆ, ਜਿਸ ਨਾਲ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਤਣਾਅ ਨੂੰ ਸਹਿਣ ਕਰਨ ਵਿਚ ਅਸਮਰੱਥ, ਮਾਨਕ ਨੇ ਬੀਤੀ ਰਾਤ ਜ਼ਹਿਰੀਲੀ ਦਵਾਈ ਪੀ ਲਈ ਅਤੇ ਆਪਣੀ ਜਾਨ ਗਵਾ ਲਈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਦੀ ਵਜ੍ਹਾ ਕਰਕੇ ਇਹ ਮੰਦਭਾਗੀ ਘਟਨਾ ਵਾਪਰੀ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਟੈਟੂ ਆਰਟਿਸਟ ਦੀ ਮੌਤ ਮਾਮਲੇ 'ਚ ਪੁਲਸ ਵੱਲੋਂ ਵੱਡੇ ਖੁਲਾਸੇ! ਦੱਸਿਆ ਕਿਉਂ ਕੀਤਾ ਗਿਆ ਕਤਲ
NEXT STORY