ਘੱਗਾ (ਸਨੇਹੀ) : ਕਰੀਬ 5 ਦਿਨ ਪਹਿਲਾਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਬਰਾਸ ਦੇ ਨੌਜਵਾਨ ਵੱਲੋਂ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਜਿਸ ਦੀ ਲਾਸ਼ ਅੱਜ ਭਾਖੜਾ ਨਹਿਰ ਦੇ ਖਨੌਰੀ ਹੈੱਡ ਤੋਂ ਬਰਾਮਦ ਹੋ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਖੇਮ ਚੰਦ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਮਰ ਲਗਭਗ 35 ਸਾਲ ਪੁੱਤਰ ਨਰਾਤਾ ਰਾਮ ਵਾਸੀ ਪਿੰਡ ਬਰਾਸ ਦੀ ਪਤਨੀ ਸੰਦੀਪ ਕੌਰ ਵੱਲੋਂ ਪੁਲਸ ਕੋਲ ਕਰਵਾਏ ਦਰਜ ਬਿਆਨ ਅਨੁਸਾਰ ਉਸ ਦਾ ਪਤੀ ਆਰਥਿਕ ਤੰਗੀ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ।
14 ਜੂਨ ਨੂੰ ਹਮੇਸ਼ਾ ਦੀ ਤਰ੍ਹਾਂ ਉਹ ਆਪਣੇ ਕੰਮ ’ਤੇ ਗਿਆ ਸੀ । ਉਸ ਤੋਂ ਬਾਅਦ ਉਸ ਦਾ ਮੋਟਰਸਾਈਕਲ, ਮੋਬਾਈਲ ਅਤੇ ਜੁੱਤੀ ਪਿੰਡ ਬੂਟਾ ਸਿੰਘ ਵਾਲਾ ਵਿਖੇ ਲੰਘਦੀ ਭਾਖੜਾ ਨਹਿਰ ਦੀ ਪੱਟੜੀ ’ਤੇ ਪਏ ਮਿਲੇ ਸਨ। ਜਿਸ ਦੀ ਲਾਸ਼ ਅੱਜ ਖਨੌਰੀ ਭਾਖੜਾ ਨਹਿਰ ਵਿਚੋਂ ਮਿਲੀ ਹੈ। ਸਹਾਇਕ ਥਾਣੇਦਾਰ ਅਨੁਸਾਰ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਧਾਰਾ 194 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ।
ਪੰਜਾਬ ਦੇ ਇਸ ਇਲਾਕੇ 'ਚ ਬਣੇ ਹੜ੍ਹ ਵਰਗੇ ਹਾਲਾਤ, ਲੋਕਾਂ ’ਚ ਹਾਹਾਕਾਰ
NEXT STORY