ਜਲਾਲਾਬਾਦ (ਬਜਾਜ) : ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਇਕ ਮੁਕੱਦਮੇ ’ਚ ਨਾਮਜ਼ਦ ਵਿਅਕਤੀ ਨੂੰ ਤਫਤੀਸ਼ ਦੇ ਸਬੰਧ ’ਚ ਲੈ ਕੇ ਜਾਣ ਸਮੇਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਥਾਣਾ ਸਿਟੀ ਜਲਾਲਾਬਾਦ ’ਚ ਜਰਨੈਲ ਸਿੰਘ ਉਰਫ਼ ਜੈਲੀ ਪੁੱਤਰ ਭਗਤ ਸਿੰਘ ਵਾਸੀ ਟਿਵਾਨਾ ਕਲਾਂ ਦੇ ਦਰਜ ਹੋਇਆ ਸੀ ਅਤੇ ਇਸ ਮੁਕੱਦਮੇ ਦੀ ਤਫ਼ਤੀਸ਼ ਦੇ ਸਬੰਧ ਵਿੱਚ ਜਰਨੈਲ ਸਿੰਘ ਉਰਫ਼ ਜੈਲੀ ਨੂੰ ਪੁਲਸ ਪਾਰਟੀ ਲੈ ਕੇ ਪਿੰਡ ਪ੍ਰਭਾਤ ਸਿੰਘ ਵਾਲਾ ਨੂੰ ਜਾ ਰਹੇ ਸੀ।
ਪੁਲਸ ਪਾਰਟੀ ਪੁਲ ਨਹਿਰ ਦੇ ਕੋਲ ਪੁੱਜੀ ਤਾਂ ਸਾਹਮਣੇ ਤੋਂ ਟਰੈਕਟਰ ਆਉਣ ਕਰਕੇ ਗੱਡੀ ਹੌਲੀ ਹੋਈ ਤਾਂ ਜਰਨੈਲ ਸਿੰਘ ਉਰਫ਼ ਜੈਲੀ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਗੱਡੀ ਵਿਚੋਂ ਛਾਲ ਮਾਰ ਕੇ ਭੱਜ ਗਿਆ। ਉਸ ਨੂੰ ਪੁਲਸ ਪਾਰਟੀ ਵਿਚੋਂ ਕਿਸੇ ਕਰਮਚਾਰੀ ਨੇ ਥੱਲੇ ਪਿੰਜਣੀ ਵਿੱਚ ਗੋਲੀ ਮਾਰ ਕੇ ਕਾਬੂ ਕਰ ਲਿਆ। ਇਸ 'ਤੇ ਥਾਣਾ ਸਦਰ ਵਿਖੇ ਮੁਦੱਈ ਸਹਾਇਕ ਥਾਣੇਦਾਰ ਜਸਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਰਨੈਲ ਸਿੰਘ ਉਰਫ਼ ਜੈਲੀ ਪੁੱਤਰ ਭਗਤ ਸਿੰਘ ਵਾਸੀ ਟਿਵਾਨਾਂ ਕਲਾਂ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਵਿਚ ਫਿਰ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਥਾਣੇ ਦੇ ਨੇੜੇ ਹੀ ਮੁੰਡਿਆਂ ਨੇ...
NEXT STORY