ਗੈਜੇਟ ਡੈਸਕ– ਆਡੀਓ ਮੈਨਿਊਫੈਕਚਰਰ 1More ਨੇ ਮੰਗਲਵਾਰ ਨੂੰ ਭਾਰਤ ’ਚ 10,999 ਰੁਪਏ ਦੀ ਕੀਮਤ ’ਚ ਪੋਰਟੇਬਲ ਬਲੂਟੁੱਥ ਸਪੀਕਰ ਲਾਂਚ ਕੀਤਾ ਹੈ। ਹਾਲਾਂਕਿ, ਤੁਸੀਂ ਸਪੀਕਰ ਨੂੰ 20 ਨਵੰਬਰ ਤਕ 6499 ਰੁਪਏ ਦੇ ਡਿਸਕਾਊਂਟ ਕੀਮਤ ’ਤੇ ਕੰਪਨੀ ਦੀ ਵੈੱਬਸਾਈਟ ਤੋਂ ਪ੍ਰੀ-ਆਰਡਰ ਕਰ ਸਕਦੇ ਹੋ। 1More ਪੋਰਟੇਬਲ ਬਲੂਟੁੱਥ ਸਪੀਕਰ ’ਚ 0.75-ਇੰਚ ਦਾ ਟਵਿਟਰ ਅਤੇ ਸਾਊਂਡ ਆਊਟਪੁਟ ਲਈ 3.3-ਇੰਚ ਦਾ ਵੂਫਰ ਹੈ, ਇਸ ਦੇ ਸਾਈਡ ’ਚ ਕੰਟਰੋਲਸ ਹਨ। ਇਹ ਸਪੀਕਰ ਇਕ ਗੋਲਾਕਾਰ ਕਟੋਰੀ ਵਰਗੀ ਸ਼ੇਪ ’ਚ ਹੈ, ਜਿਸ ਵਿਚ ਸਪੀਕਰ ਡ੍ਰਾਈਵਰ ਸਾਊਂਡ ਨੂੰ ਉਪਰ ਵੱਲ ਸੁੱਟਦੇ ਹਨ।
ਡਿਵਾਈਸ ’ਚ 2600mAh ਦੀ ਬੈਟਰੀ ਹੈ ਜਿਸ ਲਈ ਕੰਪਨੀ ਦਾ ਦਾਅਵਾ ਹੈ ਕਿ ਇਹ ਯੂਜ਼ਰਜ਼ ਨੂੰ 12 ਘੰਟੇ ਦਾ ਬੈਕਅਪ ਦੇ ਸਕਦੀ ਹੈ। ਇਸ ਦੇ ਸਾਊਂਡ ਨੂੰ ਗ੍ਰੈਮੀ ਪੁਰਸਕਾਰ ਜੇਤੂ ਸਾਊਂਡ ਇੰਜੀਨੀਅਰ ਲੁਕਾ ਬਿਗਨਾਰਡੀ ਨੇ ਟਿਊਨ ਕੀਤਾ ਹੈ। ਇਹ ਬਲੂਟੁੱਥ 4.2 ਕੁਨੈਕਟੀਵਿਟੀ ਸਪੋਰਟ ਦੇ ਨਾਲ ਹੈ। ਸਟੀਰੀਓ ਸਾਊਂਡ ਦਾ ਅਨੁਭਵ ਲੈਣ ਲਈ ਤੁਸੀਂ ਵਾਇਰਲੈੱਸ ਤਰੀਕੇ ਨਾਲ ਦੋ 1More ਪੋਰਟੇਬਲ ਬਲੂਟੁੱਥ ਸਪੀਕਰਜ਼ ਜੋੜ ਸਕਦੇ ਹੋ। ਡਿਵਾਈਸ ’ਚ IPX4 ਰੇਟਿੰਗ ਵੀ ਹੈ ਜੋ ਸਪੀਕਰ ਨੂੰ ਪਾਣੀ ਅਤੇ ਪਸੀਨੇ ਤੋਂ ਬਚਾਉਂਦਾ ਹੈ। ਇਹ ਸਪੀਕਰ ’ਤੇ ਡੈਡੀਕੇਟਿਡ ਮਾਈਕ੍ਰੋਫੋਨ ਬਟਨ ਰਾਹੀਂ ਕੁਨੈਕਟਿਡ ਸਮਾਰਟਫੋਨ ’ਤੇ ਵਾਇਸ ਅਸਿਸਟੈਂਟ ਦੀ ਸਪੋਰਟ ਦੇ ਨਾਲ ਵੀ ਆਉਂਦਾ ਹੈ।
ਯੂਜ਼ਰ ਦੇ ਗੁੱਟ ’ਤੇ ਬੰਨ੍ਹੀ ਸਮਾਰਟ ਵਾਚ ’ਚ ਹੋਇਆ ਬਲਾਸਟ (ਤਸਵੀਰਾਂ)
NEXT STORY