ਗੈਜੇਟ ਡੈਸਕ– ਹੋਂਡਾ ਇੰਡੀਆ ਨੇ ਭਾਰਤ ’ਚ ਆਪਣੇ ਸਕੂਟਰ Grazia ਦੇ ਨਵੇਂ ਵਰਜਨ ਨੂੰ ਲਾਂਚ ਕਰ ਦਿੱਤਾ ਹੈ। ਹੋਂਡਾ ਮੋਟਰਸਾਈਕਲਸ ਐਂਡ ਸਕੂਟਰ ਨੇ ਆਪਣੇ ਪ੍ਰਸਿੱਧ 125cc ਸਕੂਟਰ Grazia ਦੇ 2019 ਵਰਜਨ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਅਪਡੇਟਸ ਹਾਲਾਂਕਿ ਟਾਪ ਵੇਰੀਐਂਟ ’ਚ ਹੀ ਦਿੱਤੇ ਗਏ ਹਨ। ਸਕੂਟਰ ਦੇ ਬੇਸ ਵੇਰੀਐਂਟ ’ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ।
Honda Grazia ਡਿਸਕ ਵੇਰੀਐਂਟ ’ਚ ਕਈ ਕਾਸਮੈਟਿਕ ਅਪਡੇਟਸ ਦਿੱਤੇ ਗਏ ਹਨ। ਇਸ ਵਿਚ ਇਕ ਕਲਰ ‘ਪਰਲ ਸਾਈਰਨ ਬਲਿਊ’ ਨੂੰ ਜੋੜਿਆ ਗਿਆ ਹੈ। ਬਦਲਾਅ ਟਾਪ-ਸਪੇਕ ਵਾਲੇ DX’ ਵੇਰੀਐਂਟ ’ਚ ਕੀਤਾ ਗਿਆ ਹੈ। ਇਸ ਦੀਆਂ ਕੀਮਤਾਂ ’ਚ 300 ਰੁਪਏ ਦਾ ਮਾਮੂਲੀ ਵਾਧਾ ਵੀ ਹੋਇਆ ਹੈ। ਇਸ ਤਰ੍ਹਾਂ 2019 Honda Grazia DX ਦੀ ਕੀਮਤ ਹੁਣ 64,668 (ਐਕਸ-ਸ਼ੋਅਰੂਮ, ਦਿੱਲੀ) ਰੁਪਏ ਹੈ। ਬਾਕੀ ਹੇਠਲੇ ਵੇਰੀਐਂਟਸ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਹੋਂਡਾ ਗਰਾਜ਼ੀਆ ਤਿੰਨ ਵੇਰੀਐਂਟ- ਡਰੱਮ, ਡਰੱਮ ਅਲੌਏ ਅਤੇ ਡਿਸਕ ’ਚ ਮੌਜੂਦ ਹੈ। ਡਰੱਮ ਅਲੌਏ ਵੇਰੀਐਂਟਸ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਇਹ ਪਹਿਲਾਂ ਦੀ ਤਰ੍ਹਾਂ ਹੀ 60,296 ਰੁਪਏ ਅਤੇ 62,227 ਰੁਪਏ ’ਚ ਉਪਲੱਬਧ ਰਹਿਣਗੇ। ਦੋਵੇਂ ਹੀ ਕੀਮਤਾਂ ਐਕਸ-ਸ਼ੋਅਰੂਮ, ਦਿੱਲੀ ਹਨ। ਟਾਪ-ਸਪੇਕ ਵੇਰੀਐਂਟ ’ਚ ਬਦਲਾਅ ਦੇ ਤੌਰ ’ਤੇ ਨਵੇਂ ਡਿਕਲਸ ਵੀ ਦਿੱਤੇ ਗਏ ਹਨ। ਇਥੇ ਫਰੰਟ ਐਪ੍ਰਨ ’ਚ ‘DX’ ਲੈਟਰ ਲਿਖਿਆ ਗਿਆ ਹੈ। ਇਨ੍ਹਾਂ ਬਦਲਾਵਾਂ ਤੋਂ ਇਲਾਵਾ ਹੋਂਡਾ ਗਰਾਜ਼ੀਆ ’ਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ।
ਮਕੈਨੀਕਲ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਕੂਟਰ ’ਚ 124.9cc ਸਿੰਗਲ-ਸਿਲੰਡਰ ਏਅਰ-ਕੂਲਡ ਇੰਜਣ ਮਿਲਦਾ ਹੈ। ਇਹ ਇੰਜਣ 8.5bhp ਦੀ ਪਾਵਰ ਅਤੇ 10.5Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਬ੍ਰੇਕਿੰਗ ਲਈ ਇਥੇ 130mm ਡਰੱਮ ਬ੍ਰੇਕਸ ਮਿਲਦੀ ਹੈ। ਨਾਲ ਹੀ ਇਥੇ ਫਰੰਟ ’ਚ 190mm ਡਿਸਕ ਵੀ ਆਪਸ਼ਨ ਮਿਲਦਾ ਹੈ। ਬ੍ਰੇਕਸ ਦੇ ਨਾਲ ਹੀ ਹੋਂਡਾ ਦੇ ਕਾਂਬੀ ਬ੍ਰੇਕਿੰਗ ਸਿਸਟਮ ਦਾ ਸਪੋਰਟ ਵੀ ਇਥੇ ਮੌਜੂਦ ਹੈ। ਇਸ ਸਕੂਟਰ ’ਚ ਮਿਲਣ ਵਾਲੇ ਫੀਚਰਜ਼ ਦੀ ਗੱਲ ਕਰੀਏ ਤਾਂ ਇਥੇ LED ਹੈੱਡਲੈਂਪ, 18 ਲੀਟਰ ਅੰਡਰਸੀਟ ਸਟੋਰੇਜ, ਈਕੋ-ਸਪੀਡ ਇੰਡੀਕੇਟਰ ਦੇ ਨਾਲ ਫੁੱਲ-ਡਿਜੀਟਲ ਇੰਸਟੂਮੈਂਟ ਕਲੱਸਟਰ, ਗਲੋਵ ਬਾਕਸ ਅਤੇ ਯੂ.ਐੱਸ.ਬੀ. ਚਾਰਜਿੰਗ ਸਾਕੇਟ ਮੌਜੂਦ ਹੈ।
ਵੋਟਰਾਂ ਦੇ ਬੜੇ ਕੰਮ ਦੀ ਹੈ ਇਲੈਕਸ਼ਨ ਕਮਿਸ਼ਨ ਦੀ ਇਹ ਐਪ
NEXT STORY