ਆਟੋ ਡੈਸਕ– ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਨੈਕਸਾ ਦੀ ਅਧਿਕਾਰਤ ਵੈੱਬਸਾਈਟ ’ਤੇ ਫੇਸਲਿਫਟ ਬਲੈਨੋ ਆਰ.ਐੱਸ. ਦੀ ਤਸਵੀਰ ਸ਼ੇਅਰ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਨੂੰ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ। ਬਲੈਨੋ ਆਰ.ਐੱਸ. ਫੇਸਲਿਫਟ ਦੀ ਫਰੰਟ ਲੁੱਕ ’ਚ ਬਦਲਾਅ ਦਿਸਣਗੇ। ਇਸ ਵਿਚ ਨਵਾਂ ਬੰਪਰ, ਨਵੇਂ ਫਾਗ ਲੈਂਪ ਹਾਊਸਿੰਗ ਅਤੇ ਵੱਡਾ ਏਅਰਡੈਮ ਦਿੱਤਾ ਗਿਆ ਹੈ। ਵੈੱਬਸਾਈਟ ’ਤੇ ਸ਼ੇਅਰ ਕੀਤੀ ਗਈ ਤਸਵੀਰ ’ਚ ਕਾਰ ’ਚ ਨਵੇਂ ਡਿਜ਼ਾਈਨ ਦੇ ਅਲੌਏ ਵ੍ਹੀਲਜ਼ ਵੀ ਦਿਖਾਈ ਦੇ ਰਹੇ ਹਨ। ਦਮਦਾਰ ਪਰਫਾਮੈਂਸ ਵਾਲੀ ਬਲੈਨੋ ਆਰ.ਐੱਸ. ਦੇ ਫੇਸਲਿਫਟ ਵਰਜਨ ਦਾ ਇੰਟੀਰੀਅਰ ਵੀ ਨਵੇਂ ਕਲਰ ਸਕੀਮ ’ਚ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ ਵੀ ਮਾਰੂਤੀ ਦਾ ਨਵਾਂ ਸਮਾਰਟ ਪਲੇਅ ਇੰਫੋਟੇਨਮੈਂਟ ਸਿਸਟਮ ਹੋਵੇਗਾ।

ਇੰਜਣ
ਮਾਰੂਤੀ ਬਲੈਨੋ ਆਰ.ਐੱਸ. ਦੇ ਇੰਜ ’ਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਵਿਚ 1 ਲੀਟਰ, 3 ਸਿਲੰਡਰ, ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 102hp ਦੀ ਪਾਵਰ ਅਤੇ 150Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ 5 ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਬਲੈਨੋ ਆਰ.ਐੱਸ. ਸਟੈਂਡਰਡ ਮਾਰੂਤੀ ਬਲੈਨੋ ਦਾ ਸਪੋਰਟੀ ਵਰਜਨ ਹੈ।
ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਨੇ ਨਵੇਂ ਸਾਲ ਦੇ ਪਹਿਲੇ ਮਹੀਨੇ ਤੋਂ ਹੀ ਆਪਣੀ ਲਾਈਨਅਪ ਨੂੰ ਅਪਡੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨਵੀਂ WagonR ਅਤੇ ਫੇਸਲਿਫਟ ਬਲੈਨੋ ਦੀ ਲਾਂਚਿੰਗ ਤੋਂ ਬਾਅਦ ਹੁਣ ਦਮਦਾਰ ਪਰਫਾਰਮੈਂਸ ਵਾਲੀ ਮਾਰੂਤੀ ਬਲੈਨੋ ਆਰ.ਐੱਸ. ਦਾ ਫੇਸਲਿਫਟ ਵਰਜਨ ਲੈ ਕੇ ਆਉਣ ਵਾਲੀ ਹੈ। ਹਾਲਾਂਕਿ ਇਸ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
ਨਵੇਂ ਰੀਡਿਜ਼ਾਈਨ ਨਾਲ ਹੁਣ ਫੋਨ 'ਚ ਕੁਝ ਇਸ ਤਰਾਂ ਦੀ ਵਿਖੇਗੀ ਨਵੀ Gmail
NEXT STORY