ਆਟੋ ਡੈਸਕ– ਕੇ.ਟੀ.ਐੱਮ. ਜਲਦ ਹੀ ਭਾਰਤੀ ਬਾਜ਼ਾਰ ’ਚ 125 ਡਿਊਕ ਦੇ 2021 ਮਾਡਲ ਨੂੰ ਲਾਂਚ ਕਰਨ ਵਾਲੀ ਹੈ। ਇਸ ਮੋਟਰਸਾਈਕਲ ਨੂੰ ਹਾਲ ਹੀ ’ਚ ਇਕ ਡੀਲਰਸ਼ਿਪ ’ਤੇ ਵੇਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਕੰਪਨੀ 2021 ਦੀ ਸ਼ੁਰੂਆਤ ’ਚ ਹੀ ਇਸ ਨੂੰ ਬਾਜ਼ਾਰ ’ਚ ਉਤਾਰ ਦੇਵੇਗੀ। KTM 125 Duke ਦਾ ਇਹ ਨਵਾਂ ਮਾਡਲ ਪੁਰਾਣੇ ਮਾਡਲ ਨਾਲ ਮਿਲਦਾ ਜੁਲਦਾ ਜ਼ਰੂਰ ਹੈ ਪਰ ਇਸ ਵਿਚ ਬਹੁਤ ਸਾਰੇ ਬਦਲਾਅ ਕੀਤੇ ਹੋਏ ਹਨ। ਚੁਣੇ ਹੋਏ ਡੀਸਰਸ਼ਿਪਸ ਵਲੋਂ 2021 ਮਾਡਲ KTM 125 Duke ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨੂੰ ਖ਼ਰੀਦਣ ਦੀ ਇੱਛਾ ਰੱਖਣ ਵਾਲੇ ਗਾਹਕ 5,000 ਰੁਪਏ ਦੇ ਕੇ ਆਪਣੀ ਬਾਈਕ ਬੁਕ ਕਰ ਸਕਦੇ ਹਨ।
2021 ਮਾਡਲ KTM 125 Duke ਵੇਖਣ ’ਚ 200 ਡਿਊਕ ਵਰਗੀ ਹੀ ਲੱਗ ਰਹੀ ਹੈ ਕਿਉਂਕਿ ਇਸ ਨਵੇਂ ਮਾਡਲ ’ਚ ਕੰਪਨੀ ਨੇ ਨਵੇਂ ਹੈੱਡਲੈਂਪ ਡਿਜ਼ਾਇਨ ਨਾਲ LED ਡੇਟਾਈਮ ਰਨਿੰਗ ਲਾਈਟਾਂ ਤੋਂ ਇਲਾਵਾ ਰੀਡਿਜ਼ਾਇਨ ਫਿਊਲ ਟੈਂਕ ਐਕਸਟੈਂਸ਼ੰਸ ਦਾ ਵੀ ਇਸਤੇਮਾਲ ਕੀਤਾ ਹੈ। ਨਵੇਂ 2021 ਮਾਡਲ ’ਚ ਫਿਊਲ ਟੈਂਕ ਦੀ ਸਮਰੱਥਾ ਨੂੰ ਵੀ ਵਧਾ ਕੇ 13.4 ਲੀਟਰ ਦੀ ਕਰ ਦਿੱਤਾ ਗਿਆ ਹੈ ਜੋ ਕਿ ਮੌਜੂਦਾ ਮਾਡਲ ਦੇ 10.5 ਲੀਟਰ ਨਾਲੋਂ ਜ਼ਿਆਦਾ ਹੈ। ਇਹ ਮੋਟਰਸਾਈਕਲ ਹੁਣ ਐੱਲ.ਸੀ.ਡੀ. ਇੰਸਟਰੂਮੈਂਟ ਕੰਸੋਲ ਦੇ ਨਾਲ ਆਏਗਾ ਜਿਵੇਂ ਕਿ ਤੁਹਾਨੂੰ 200 ਡਿਊਕ ’ਚ ਵੇਖਣ ਨੂੰ ਮਿਲਦਾ ਹੈ। ਹਾਲਾਂਕਿ, ਇਸ ਵਿਚ ਬਲੂਟੂਥ ਕੁਨੈਕਟੀਵਿਟੀ ਦੀ ਸੁਵਿਧਾ ਨਹੀਂ ਮਿਲੇਗੀ। ਇਸ ਦੀ ਐਕਸ-ਸ਼ੋਅਰੂਮ ਕੀਮਤ 1.5 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।
ਇੰਜਣ
ਨਵੇਂ 2021 ਮਾਡਲ KTM 125 Duke ’ਚ ਕੰਪਨੀ ਬੀ.ਐੱਸ.-6 124 ਸੀਸੀ ਦਾ ਸਿੰਗਲ ਸਿਲੰਡਰ ਲਿਕੁਇਡ ਕੂਲਡ ਇੰਜਣ ਦੇਵੇਗੀ ਜੋ 14.3 ਬੀ.ਐੱਚ.ਪੀ. ਦੀ ਪਾਵਰ ਅਤੇ 12 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਮੋਟਰਸਾਈਕਲ ’ਚ ਸਿੰਗਲ ਚੈਨਲ ਏ.ਬੀ.ਐੱਸ. ਸਟੈਂਡਰਡ ਤੌਰ ’ਤੇ ਮਿਲੇਗਾ।
ਸਭ ਤੋਂ ਸਸਤੇ 5G ਸਮਾਰਟਫੋਨ ਦੀ ਪਹਿਲੀ ਸੇਲ ਅੱਜ, ਜਾਣੋ ਕੀਮਤ ਤੇ ਆਫਰ
NEXT STORY