ਆਟੋ ਡੈਸਕ– ਨਿਸਾਨ ਜਲਦ ਹੀ ਆਪਣੇ ਲੋਕਪ੍ਰਸਿੱਧ ਕਾਰ ਮਾਈਕ੍ਰਾ ਦਾ ਫੇਸਲਿਫਟ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮਾਈਕ੍ਰਾ ਫੇਸਲਿਫਟ ਨੂੰ ਬਿਲਕੁਲ ਨਵੇਂ ਡਿਜ਼ਾਇਨ ਨਾਲ ਲਿਆਇਆ ਜਾਵੇਗਾ। ਨਵੇਂ 2021 ਮਾਡਲ ਮਾਈਕ੍ਰਾ ਦੇ ਫਰੰਟ ਡਿਜ਼ਾਇਨ ਨੂੰ ਕਾਫੀ ਸ਼ਾਰਪ ਲੁੱਕ ਦਿੱਤੀ ਗਈ ਹੈ ਨਾਲ ਹੀ ਰੀਅਰ ਡਿਜ਼ਾਇਨ ਨੂੰ ਵੀ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਕਾਰ ’ਚ ਨਵੀਆਂ ਐੱਲ.ਈ.ਡੀ. ਲਾਈਟਾਂ ਲਗਾਈਆਂ ਗਈਆਂ ਹਨ ਜਿਨ੍ਹਾਂ ’ਚ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ।
ਇੰਟੀਰੀਅਰ ’ਚ ਕੀਤੇ ਗਏ ਬਦਲਾਅ
ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਥ੍ਰੀ-ਸਪੋਕ ਸਟੀਅਰਿੰਗ ਵ੍ਹੀਲ, ਨਵੀਆਂ ਸਪੋਰਟੀ ਮੈਟ ਫਿਨਿਸ਼ ਸੀਟਾਂ ਅਤੇ ਬਟਨ ਕੰਟਰੋਲਸ ਦੇ ਨਾਲ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਆਦਿ ਦਿੱਤਾ ਗਿਆ ਹੈ। ਮਾਈਕ੍ਰਾ ਫੇਸਲਿਫਟ ’ਚ ਨਵੇਂ ਡਿਜ਼ਾਇਨ ਦੇ ਆਕਰਸ਼ਕ 5 ਸਪੋਕ ਅਲੌਏ ਵ੍ਹੀਲਜ਼ ਲਗਾਏ ਗਏ ਹਨ। ਇਸ ਵਿਚ ਕਈ ਨਵੇਂ ਸੇਫਟੀ ਫੀਚਰ ਅਤੇ ਉਪਕਰਣ ਵੀ ਮਿਲਣਗੇ।
ਇੰਜਣ
2021 ਮਾਡਲ ਮਾਈਕ੍ਰਾ ’ਚ 1.5 ਲੀਟਰ ਪੈਟਰੋਲ ਇੰਜਣ ਦਿੱਤਾ ਜਾਵੇਗਾ। ਇਸ ਇੰਜਣ ਨੂੰ ਨਿਸਾਨ ਅਤੇ ਰੇਨੋਲਟ ਦੀ ਸਾਂਝੇਦਾਰੀ ਨਾਲ ਤਿਆਰ ਕੀਤਾ ਗਿਆ ਹੈ। ਕੰਪਨੀ ਨਵੇਂ ਮਾਡਲ ਨੂੰ ਜ਼ਿਆਦਾ ਪਾਵਰ ਅਤੇ ਟਾਰਕ ਨਾਲ ਲੈ ਕੇ ਆ ਰਹੀ ਹੈ। ਇਹ ਕਾਰ ਸਭ ਤੋਂ ਪਹਿਲਾਂ ਯੂਰਪ ’ਚ ਲਾਂਚ ਹੋ ਸਕਦੀ ਹੈ।
Oppo ਲਿਆਈ ਦੁਨੀਆ ਦਾ ਪਹਿਲਾ ਰੋਲੇਬਲ ਡਿਸਪਲੇਅ ਵਾਲਾ ਫੋਨ, ਛੋਟੀ-ਵੱਡੀ ਕਰ ਸਕਦੇ ਹੋ ਸਕਰੀਨ
NEXT STORY