ਜਲੰਧਰ- 360 ਜਿਸ ਨੂੰ ਅਸੀਂ ਪਹਿਲਾਂ Qiku ਨਾਮ ਨਾਲ ਜਾਣਦੇ ਸੀ, ਪਰ ਹੁਣ ਜਲਦ ਹੀ ਆਪਣੇ ਦੋ ਨਵੇਂ ਸਮਾਰਟਫੋਨਸ 360 Q5 ਅਤੇ Q5 Plus ਨੂੰ ਲਾਂਚ ਕਰਨ ਜਾ ਰਿਹਾ ਹੈ। ਹਾਲਾਂਕਿ ਅਜੇ ਇਸ ਸਮਾਰਟਫੋਨਸ ਦੀ ਲਾਂਚ ਡੇਟ ਅਤੇ ਸਪੈਕਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਪਰ ਫਿਰ ਵੀ ਇਸ ਨੂੰ ਲੈ ਕੇ ਚੀਨ ਦੇ ਮੀਡੀਆ ਨੇ ਕੁਝ ਸਪੈਕਸ ਨੂੰ ਸਭ ਦੇ ਸਾਹਮਣੇ ਰੱਖਿਆ ਹੈ।
ਰਿਪੋਰਟ ਦੇ ਅਨੁਸਾਰ, Q5 ਸਮਾਰਟਫ਼ੋਨ 'ਚ 5.5-ਇੰਚ ਦੀ ਡਿਸਪਲੇ, 4GB ਦੀ ਰੈਮ ਅਤੇ 64GB ਦੀ ਇੰਟਰਨਲ ਸਟੋਰੇਜ ਹੋਣ ਵਾਲੀ ਹੈ ਨਾਲ ਹੀ ਜੇਕਰ ਦੂੱਜੇ ਸਮਾਰਟਫ਼ੋਨ ਦੀ ਗੱਲ ਕਰੀਏ ਤਾਂ Q5 ਪਲਸ ਸਮਾਰਟਫ਼ੋਨ 'ਚ 6-ਇੰਚ ਦੀ ਡਿਸਪਲੇ ਅਤੇ 6GB ਦੀ ਰੈਮ ਦੇ ਨਾਲ 128GB ਦੀ ਇੰਟਰਨਲ ਸਟੋਰੇਜ ਹੋਣ ਵਾਲੀ ਹੈ। ਨਾਲ ਹੀ ਦੱਸ ਦਈਏ ਕਿ ਇਹ ਦੋਨੋਂ ਹੀ ਸਮਾਰਟਫੋਨਸ 4G ਸਪੋਰਟ ਨਾਲ ਲੈਸ ਹੋਣਗੇ, ਨਾਲ ਹੀ ਇਨ੍ਹਾਂ 'ਚ 2.15GHz ਦਾ ਕਵਾਡ-ਕੋਰ ਕਵਾਲ-ਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਹੋਣ ਵਾਲਾ ਹੈ। ਇਸ ਦੇ ਇਲਾਵਾ ਇਸ 'ਚ ਤੁਹਾਨੂੰ ਐਡਰੇਨੋ 530 GPU ਵੀ ਮਿਲ ਰਿਹਾ ਹੈ। ਅਤੇ ਦੋਨ੍ਹਾਂ ਦੀ ਹੀ ਡਿਸਪਲੇ FHD ਹਨ ਅਤੇ ਇਹ 1920x1080p ਦੀਆਂ ਹਨ।
ਜੇਕਰ ਇਨ੍ਹਾਂ ਦੀ ਕੀਮਤ ਦੀ ਗੱਲ ਕਰੀਏ ਤਾਂ 1,999 ਯੂਆਨ (ਲਗਭਗ 20,072) ਅਤੇ 2,799 ਯੂਆਨ(ਲਗਭਗ 28,105) ਹੋ ਸਕਦੀ ਹੈ।
ਇਨ੍ਹਾਂ ਡਿਵਾਈਸਿਸ 'ਤੇ ਮਿਲ ਰਹੀ ਹੈ ਖਾਸ ਆਫਰ
NEXT STORY