ਜਲੰਧਰ- ਪਹਿਲੀ ਵਾਰ ਯੂ.ਐੱਸ. ਖੋਜਕਾਰਾਂ ਦੀ ਇਕ ਟੀਮ ਵੱਲੋਂ 3ਡੀ ਪ੍ਰਿੰਟਿੰਗ ਤਕਨੀਕ ਨੂੰ ਇਕ ਸਪੰਜ਼ ਦੀ ਬਣਤਰ ਵਾਲੇ ਢਾਂਚੇ ਦਾ ਨਿਰਮਾਣ ਕਰਨ ਲਈ ਵਰਤਿਆ ਜਾਵੇਗਾ ਜਿਸ ਨਾਲ ਪ੍ਰਦੂਸ਼ਣ 'ਤੇ ਕਾਬੂ ਪਾਇਆ ਜਾ ਸਕਦਾ ਹੈ। ਅਮਰੀਕਾ ਯੂਨੀਵਰਸਿਟੀ ਤੋਂ ਕੈਮਿਸਟਰੀ ਦੇ ਪ੍ਰੋਫੈਸਰ ਮੈਥਿਊ ਹਾਟਿੰਗਸ ਦੀ ਅਗਵਾਈ ਹੇਠ ਖੋਜਕਾਰਾਂ ਵੱਲੋਂ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਾਮਰਸ਼ਿਅਲ 3ਡੀ ਪ੍ਰਿੰਟਰਜ਼ ਦੀ ਵਰਤੋਂ ਕਰ ਕੇ ਐਕਟਿਵ ਕੈਮਿਸਟਰੀ ਨਾਲ ਕਿਸੇ ਢਾਂਚੇ ਨੂੰ ਤਿਆਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਵੱਲੋਂ ਇਕ ਪਲਾਸਟਿਕ ਮੈਟਰਿਕਸ ਦੀ ਤਰ੍ਹਾਂ ਦਿਖਣ ਵਾਲਾ ਛੋਟਾ ਜਿਹਾ ਸਪੰਜ਼ ਡਿਜ਼ਾਇਨ ਕੀਤਾ ਗਿਆ ਹੈ ਜਿਸ 'ਚ ਅਜਿਹੇ ਕੈਮੀਕਲੀ ਐਕਟਿਵ ਜਿਵੇਂ ਕਿ ਟੀਟੇਨਿਅਮ ਡਾਈਆਕਸਾਇਡ (TiO2) ਵਰਗੇ ਛੋਟੇ-ਛੋਟੇ ਕਣ ਦਿੱਤੇ ਗਏ ਹਨ ਜਿਨ੍ਹਾਂ ਦੀ ਵਰਤੋਂ ਪ੍ਰਿੰਟਿੰਗ ਪ੍ਰੋਸੈੱਸ ਲਈ 3ਡੀ ਪ੍ਰਿੰਟਰ 'ਚ ਕੀਤੀ ਜਾਂਦੀ ਹੈ। ਟੀੰਮ ਨੇ ਦੇਖਿਆ ਕਿ ਜਿਸ ਸਮੇਂ ਕੁਦਰਤੀ ਰੌਸ਼ਨੀ TiO ਨਾਲ ਮਿਲਦੀ ਹੈ ਤਾਂ ਉਸ ਸਮੇਂ ਪ੍ਰਦੂਸ਼ਣ ਦਾ ਅਸਰ ਘੱਟ ਜਾਂਦਾ ਹੈ ਅਤੇ ਇਸ ਦੀ ਵਧੇਰੇ ਵਰਤੋਂ ਨਾਲ ਪ੍ਰਦੂਸ਼ਣ ਨੂੰ ਹਵਾਂ 'ਚੋਂ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ।
ਇਕ ਪ੍ਰਯੋਗ ਦੁਆਰਾ ਰੋਜ਼ਮਰਾ ਦੇ ਪ੍ਰਦੂਸ਼ਣ ਨੂੰ ਦਿਖਾਉਣ ਲਈ ਉਨ੍ਹਾਂ ਵੱਲੋਂ ਮੈਟਰਿਕਸ ਨੂੰ ਪਾਣੀ 'ਚ ਰੱਖਿਆ ਗਿਆ ਅਤੇ ਇਕ ਆਰਗੈਨਿਕ ਮੋਲੀਕਿਊਲ ( ਜੈਵਿਕ ਅਣੂ) ਪ੍ਰਦੂਸ਼ਣ ਦੇ ਤੌਰ 'ਤੇ ਉਸ 'ਚ ਪਾਇਆ ਗਿਆ ਜਿਸ ਨਾਲ ਪ੍ਰਦੂਸ਼ਣ ਦਾ ਅਸਰ ਟੁੱਟ ਗਿਆ। ਹਾਟਿੰਗਸ ਦਾ ਕਹਿਣਾ ਹੈ ਕਿ ਇਸ ਨਾਲ ਸਿਰਫ ਪ੍ਰਦੂਸ਼ਣ ਹੀ ਨਹੀਂ ਬਲਕਿ ਹੋਰ ਵੀ ਕਈ ਪ੍ਰਕਾਰ ਦੇ ਕੈਮੀਕਲਾਂ ਜੋ ਮਨੁੱਖਾਂ ਦੁਆਰਾ ਹਵਾ 'ਚ ਫੈਲਾਏ ਗਏ ਹਨ ਉਨ੍ਹਾਂ ਦੇ ਅਸਰ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।
ਗੂਗਲ ਨੇ ਪੇਸ਼ ਕੀਤਾ ਨਵਾਂ ਫੀਚਰ, ਹੁਣ ਜਾਨਵਰਾਂ ਦੀਆਂ ਤਸਵੀਰਾਂ 'ਚੋਂ ਆਉਣਗੀਆਂ ਆਵਾਜ਼ਾਂ
NEXT STORY