ਆਟੋ ਡੈਸਕ- ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਅਗਸਤ 2022 'ਚ ਆਪਣਾ ਮੋਟਰਸਾਈਕਲ Honda CB300F ਲਾਂਚ ਕੀਤਾ ਸੀ। ਕੰਪਨੀ ਨੇ ਇਸ ਮੋਟਰਸਾਈਕਲ ਨੂੰ ਦੋ ਮਾਡਲਾਂ- Deluxe ਅਤੇ Deluxe pro 'ਚ ਭਾਰਤੀ ਬਾਜ਼ਾਰ 'ਚ ਉਤਾਰਿਆ ਸੀ। ਡੀਲਕਸ ਮਾਡਲ ਦੀ ਕੀਮਤ 2.26 ਲੱਖ ਰੁਪਏ ਅਤੇ ਡੀਲਕਸ ਪ੍ਰੋ ਮਾਡਲ ਦੀ ਕੀਮਤ 2.29 ਲੱਖ ਰੁਪਏ ਰੱਖੀ ਗਈ ਹੈ। ਹੁਣ ਹੋਂਡਾ ਆਪਣੇ ਇਸ ਮੋਟਰਸਾਈਕਲ 'ਤੇ 50 ਹਜ਼ਾਰ ਰੁਪਏ ਤਕ ਦੀ ਭਾਰੀ ਛੋਟ ਦੇ ਰਹੀ ਹੈ। 50 ਹਜ਼ਾਰ ਰੁਪਏ ਤਕ ਦੀ ਛੋਟ ਤੋਂ ਬਾਅਦ ਡੀਲਕਸ ਮਾਡਲ ਦੀ ਕੀਮਤ 1.76 ਲੱਖ ਰੁਪਏ ਅਤੇ ਡੀਲਕਸ ਪ੍ਰੋ ਮਾਡਲ ਦੀ ਕੀਮਤ 1.79 ਲੱਖ ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ– ਪਹਾੜ ਤੋਂ 300 ਫੁੱਟ ਹੇਠਾਂ ਡਿੱਗੀ ਕਾਰ, iPhone ਦੇ ਇਸ ਫੀਚਰ ਨੇ ਬਚਾਈ ਔਰਤ ਦੀ ਜਾਨ, ਜਾਣੋ ਕਿਵੇਂ
ਇਸ ਭਾਰੀ ਛੋਟ ਤੋਂ ਬਾਅਦ Honda CB300F ਮੋਟਰਸਾਈਕਲ ਹੁਣ KTM Duke 125 ਅਤੇ Bajaj Dominar 250 ਤੋਂ ਸਸਤਾ ਹੋ ਗਿਆ ਹੈ। Duke 125 ਦੀ ਕੀਮਤ 1.78 ਲੱਖ ਰੁਪਏ ਅਤੇ Dominar 250 ਦੀ ਕੀਮਤ 1.75 ਲੱਖ ਰੁਪਏ ਹੈ।
ਇਹ ਵੀ ਪੜ੍ਹੋ– ਵਾਇਰਲ ਹੋ ਰਹੀ ਅਨੋਖੀ ਜੋੜੀ, 21 ਸਾਲ ਦੇ ਮੁੰਡੇ ਨੇ ਮਾਂ ਦੀ ਉਮਰ ਦੀ ਜਨਾਨੀ ਨਾਲ ਕਰਵਾਇਆ ਵਿਆਹ
ਪਾਵਰਟ੍ਰੇਨ
Honda CB300F 'ਚ 293.52 ਸੀਸੀ ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 24.5 ਐੱਚ.ਪੀ. ਦੀ ਪਾਵਰ ਅਤੇ 25.6 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 6 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ– ਬਿਨਾਂ ਇੰਟਰਨੈੱਟ ਦੇ ਮੋਬਾਇਲ 'ਤੇ ਹੀ ਦੇਖ ਸਕੋਗੇ LIVE TV, ਸਰਕਾਰ ਕਰ ਰਹੀ ਖ਼ਾਸ ਤਿਆਰੀ
ਨੋਕੀਆ ਦਾ ਸਸਤਾ ਸਮਾਰਟਫੋਨ ਭਾਰਤ 'ਚ ਲਾਂਚ, ਸਿਰਫ ਇੰਨੀ ਹੈ ਕੀਮਤ
NEXT STORY