ਗੈਜੇਟ ਡੈਸਕ– ਮੋਬਾਇਲ ਇੰਡਸਟਰੀ ਨਾਲ ਜੁੜੇ ਦੁਨੀਆ ਦੇ ਸਭ ਤੋਂ ਵੱਡੇ ਈਵੈਂਟ MWC 2019 ਦੀ 28 ਫਰਵਰੀ ਨੂੰ ਸਮਾਪਤੀ ਹੋ ਗਈ ਹੈ। ਈਵੈਂਟ ਦੌਰਾਨ ਆਖਰੀ ਦਿਨ ਸਪੈਨਿਸ਼ ਆਟੋਮੋਬਾਇਲ ਨਿਰਮਾਤਾ ਕੰਪਨੀ Seat ਨੇ ਭਵਿੱਖ ਦੀ ਇਲੈਕਟ੍ਰਿਕ ਕਾਰ ਪੇਸ਼ ਕੀਤੀ। ਕੰਪਨੀ ਨੇ MWC 2019 ਪ੍ਰੈੱਸ ਕਾਨਫਰੈਂਸ ’ਚ ਦੱਸਿਆ ਕਿ Minimó electric urban ਨੂੰ ਕੰਫਰਟ ਅਤੇ ਸੇਫਟੀ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ। Seat ਕੰਪਨੀ ਦੇ ਪ੍ਰੈਜ਼ੀਡੈਂਟ Luca de Meo ਨੇ ਕਿਹਾ ਕਿ ਵੱਡੇ ਆਕਾਰ ਦੀਆਂ ਕਾਰਾਂ ਨੂੰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਲੈ ਕੇ ਜਾਣ ਨਾਲ ਟ੍ਰੈਫਿਕ ਜਾਮ ਹੁੰਦਾ ਹੈ, ਇਸ ਕਾਰਨ ਹੀ ਇਸ ਛੋਟੀ ਇਲੈਕਟ੍ਰਿਕ ਕਾਰ ਨੂੰ ਬਣਾਇਆ ਗਿਆ ਹੈ। ਇਸ ਹਾਈਪਰਕਨੈਕਟਿਡ ਵ੍ਹੀਕਲ ’ਚ 5ਜੀ ਟੈਕਨਾਲੋਜੀ ਸ਼ਾਮਲ ਕੀਤੀ ਗਈ ਹੈ। ਇਸ ਦੇ ਤਿਆਰ ਹੋਣ ਤੋਂ ਬਾਅਦ ਕਾਰ ਸ਼ੇਅਰਿੰਗ ਕੰਪਨੀਆਂ ਵੀ ਇਸ ਦਾ ਇੰਤਜ਼ਾਰ ਕਰ ਰਹੀਆਂ ਹਨ।

- ਇਸ ਕਾਰ ਦੀ ਲੰਬਾਈ 2.5 ਮੀਟਰ ਹੈ, ਉਥੇ ਹੀ ਚੌੜਾਈ 1.24 ਮੀਟਰ ਦੱਸੀ ਗਈ ਹੈ।
- ਫਰੰਟ ’ਚ ਲੱਗੀ ਮੋਟਰਸਾਈਕਲ ਵਰਗੀ ਸਿੰਗਲ ਹੈੱਡਲਾਈਟ।
- ਡਰਾਈਵਰ ਸਮੇਤ ਦੋ ਲੋਕਾਂ ਦੇ ਬੈਠਣ ਦੀ ਸੁਵਿਧਾ।
- 360 ਡਿਗਰੀ ਪੈਨਾਰੋਮਿਕ ਵਿਊ।
- 17 ਇੰਚ ਦੇ ਵ੍ਹੀਲਸ।

ਖਾਸ ਫੀਚਰਜ਼
- ਇਸ ਕਾਰ ਦੀ ਟਾਪ ਸਪੀਡ ਨੂੰ ਡਰਾਈਵਰ ਦੀ ਉਮਰ ਦੇ ਹਿਸਾਬ ਨਾਲ ਐਡਜਸਟ ਕੀਤਾ ਜਾ ਸਕਦਾ ਹੈ। ਯਾਨੀ ਡਰਾਈਵਰ ਦੀ ਉਮਰ 16 ਸਾਲ ਹੋਣ ’ਤੇ ਇਸ ਕਾਰ ਦੀ ਟਾਪ ਸਪੀਡ 45 ਕਿਲੋਮੀਟਰ ਪ੍ਰਤੀ ਘੰਟਾ ਸੈੱਟ ਕੀਤੀ ਜਾ ਸਕਦੀ ਹੈ, ਉਥੇ ਹੀ 18 ਉਮਰ ਵਾਲੇ ਡਰਾਈਵਰ ਇਸ ਕਾਰ ਦੀ ਸਪੀਡ ਨੂੰ 90 ਕਿਲੋਮੀਟਰ ਪ੍ਰਤੀ ਘੰਟਾ ’ਤੇ ਸੈੱਟ ਕਰ ਸਕਦੇ ਹਨ।
- ਕਾਰ ’ਚ ਤੁਸੀਂ ਬੋਲ ਕੇ ਵੀ ਮੀਡੀਆ ਨੂੰ ਕੰਟਰੋਲ ਕਰ ਸਕਦੇ ਹੋ।
ਜਲਦੀ ਹੀ Motorola ਵੀ ਲਿਆਏਗੀ ਫੋਲਡੇਬਲ ਸਮਾਰਟਫੋਨ
NEXT STORY