ਵਾਸ਼ਿੰਗਟਨ— ਅੱਜ ਦੇ ਦੌਰ 'ਚ ਲਗਭਗ ਹਰ ਕੰਮ ਇੰਟਰਨੈੱਟ 'ਤੇ ਨਿਰਭਰ ਹੁੰਦਾ ਜਾ ਰਿਹਾ ਹੈ, ਚਾਹੇ ਵਪਾਰ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ। ਇੱਥੋਂ ਤੱਕ ਕਿ ਸਰਕਾਰ ਵੀ ਲੋਕਾਂ ਨੂੰ ਆਨਲਾਈਨ ਭੁਗਤਾਨ ਆਦਿ ਲਈ ਜਾਗਰੂਕ ਕਰਨ 'ਚ ਲੱਗੀ ਹੈ। ਵਧਦੀ ਇੰਟਰਨੈੱਟ ਦੀ ਮੰਗ ਅਤੇ ਸਹੂਲਤ ਕਾਰਨ 4-ਜੀ ਸੇਵਾ ਵੀ ਨਾਕਾਫੀ ਸਾਬਤ ਹੋ ਰਹੀ ਹੈ ਕਿਉਂਕਿ ਸਭ ਕੁਝ ਆਨਲਾਈਨ ਹੋਣ ਨਾਲ 4-ਜੀ ਸੇਵਾ 'ਤੇ ਲੋਡ ਵਧ ਗਿਆ ਹੈ। ਇਸ ਕਾਰਨ ਹੁਣ ਕੁਝ ਕੰਪਨੀਆਂ ਅਗਲੇ ਸਾਲ ਦੇਸ਼ 'ਚ 5-ਜੀ ਸੇਵਾ ਲਾਂਚ ਕਰਨ ਦੀ ਤਿਆਰੀ 'ਚ ਲੱਗ ਗਈਆਂ ਹਨ।
ਦੁਨੀਆ ਭਰ 'ਚ ਤਕਨੀਕ ਦੀ ਇਹ ਦੌੜ ਤੇਜ਼ ਹੋ ਗਈ ਹੈ। ਕਤਰ ਸਭ ਤੋਂ ਪਹਿਲਾਂ 5-ਜੀ ਸੇਵਾ ਸ਼ੁਰੂ ਕਰ ਚੁੱਕਾ ਹੈ, ਉੱਥੇ ਹੀ ਕੁਝ ਦੇਸ਼ ਤਿਆਰੀ 'ਚ ਹਨ ਅਤੇ ਸੰਭਵ ਹੈ ਕਿ 2019 'ਚ ਭਾਰਤ ਵੀ ਇਸ ਨੂੰ ਲਾਂਚ ਕਰ ਸਕਦਾ ਹੈ। ਇੰਟਰਨੈੱਟ ਸੇਵਾਦਾਤਾ ਕੰਪਨੀਆਂ ਮੁਤਾਬਕ 5-ਜੀ ਪੂਰੀ ਤਰ੍ਹਾਂ 4-ਜੀ ਤਕਨੀਕ ਨਾਲੋਂ ਵੱਖ ਹੋਵੇਗਾ। ਇਹ ਨਵੀਂ ਰੇਡੀਓ ਤਕਨੀਕ 'ਤੇ ਕੰਮ ਕਰੇਗਾ। ਕੰਪਨੀਆਂ ਦਾ ਦਾਅਵਾ ਹੈ ਕਿ ਇਸ ਸੇਵਾ ਦੇ ਆ ਜਾਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 10 ਤੋਂ 20 ਗੁਣਾ ਵਧ ਜਾਵੇਗੀ।
ਕਦੋਂ ਤੱਕ ਆਵੇਗੀ 5-ਜੀ ਦੀ ਹਾਈ ਸਪੀਡ ਇੰਟਰਨੈੱਟ ਸੇਵਾ
ਕਈ ਦੇਸ਼ਾਂ 'ਚ 5-ਜੀ ਹਾਈ ਸਪੀਡ ਇੰਟਰਨੈੱਟ ਸੇਵਾ ਅਗਲੇ ਸਾਲ ਤੱਕ ਸ਼ੁਰੂ ਕੀਤੀ ਜਾ ਸਕਦੀ ਹੈ। ਇਨ੍ਹਾਂ 'ਚ ਭਾਰਤ, ਦੱਖਣ ਕੋਰੀਆ, ਚੀਨ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ। ਜਾਣਕਾਰੀ ਅਨੁਸਾਰ 5-ਜੀ ਆਉਣ ਤੋਂ ਬਾਅਦ ਜੀਵਨ 'ਚ ਕਈ ਬਦਲਾਅ ਆਉਣਗੇ।
ਗੂਗਲ ਨੇ ਲਾਂਚ ਕੀਤਾ Android 9.0 Pie
NEXT STORY