ਜਲੰਧਰ-ਗੂਗਲ ਨੇ ਆਖਰਕਾਰ ਆਪਣੇ ਲੇਟੈਸਟ ਆਪਰੇਟਿੰਗ ਸਿਸਟਮ ਦੇ ਫਾਈਨਲ ਵਰਜ਼ਨ ਐਂਡਰਾਇਡ 9.0 Pie ਲਾਂਚ ਕਰ ਦਿੱਤਾ ਹੈ। ਹੈ। ਉਮੀਦ ਸੀ ਕਿ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ 'ਐਂਡਰਾਇਡ ਪੀ' ਦਾ ਨਾਂ ਰੱਖਣ ਦੇ ਲਈ ਭਾਰਤ ਦੀ ਸਾਈਡ ਲੈਣਗੇ ਅਤੇ ਐਡਰਾਇਡ P ਦਾ ਨਾਂ ਐਂਡਰਾਇਡ 9 ਪੇਡਾ (Android 9 Peda) ਅਤੇ ਐਡਰਾਇਡ 9 ਪਾਸਾਮ (Android 9 Payasam) ਰੱਖਿਆ ਜਾਵੇਗਾ ਪਰ ਇਸ ਤਰ੍ਹਾਂ ਕੁਝ ਨਹੀਂ ਹੋਇਆ ਪਰ ਹੁਣ ਸਾਨੂੰ ਗੂਗਲ ਦੇ ਮੋਬਾਇਲ ਆਪਰੇਟਿੰਗ ਸਿਸਟਮ ਦਾ ਨਾਂ ਕਿਸੇ ਭਾਰਤੀ ਡਿਸ਼ (ਭਾਰਤੀ ਖਾਣੇ) 'ਤੇ ਰੱਖੇ ਜਾਣ ਦੇ ਲਈ ਅਗਲੇ ਇਕ ਸਾਲ ਦਾ ਹੋਰ ਇੰਤਜ਼ਾਰ ਕਰਨਾ ਪੈਵੇਗਾ।
ਗੂਗਲ ਨੇ ਐਂਡਰਾਇਡ P ਦਾ ਨਾਂ 'ਪਾਈ' (Pie) ਰੱਖਣ ਤੋਂ ਇਲਾਵਾ ਐਲਾਨ ਕੀਤਾ ਹੈ ਕਿ ਨਵਾਂ ਵਰਜ਼ਨ ਸਾਰੇ ਪਿਕਸਲ ਫੋਨਜ਼ 'ਚ ਅੱਜ ਤੋਂ ਸ਼ੁਰੂ ਹੋ ਜਾਵੇਗਾ ਅਤੇ ਹੋਰ ਦੂਜੇ ਸਮਾਰਟਫੋਨਜ਼ 'ਚ ਆਉਣ ਲਈ ਇਕ ਜਾਂ ਦੋ ਮਹੀਨੇ ਤੱਕ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਪਿਕਸਲ 2XL 'ਚ ਐਂਡਰਾਇਡ 9 ਪਾਈ (Android 9 Pie) ਅਪਡੇਟ ਨਹੀਂ ਹੋ ਰਹੀਂ ਸੀ ਇਹ ਫੋਨ ਪਹਿਲਾਂ ਹੀ ਐਂਡਰਾਇਡ ਪੀ ਬੀਟਾ 4 'ਤੇ ਚੱਲ ਰਿਹਾ ਸੀ। ਐਂਡਰਾਇਡ 9.0 Pie ਰਾਹੀਂ ਗੂਗਲ ਆਪਣੇ ਮੋਬਾਇਲ ਆਪਰੇਟਿੰਗ ਸਿਸਟਮ ਨੂੰ ਆਧੁਨਿਕ (Modern) ਬਣਾਵੇਗਾ
ਇਨ੍ਹਾਂ ਕੰਪਨੀਆਂ ਦੇ ਸਮਾਰਟਫੋਨਜ਼ 'ਤੇ ਮਿਲੇਗਾ ਨਵਾਂ ਐਂਡਰਾਇਡ-
ਗੂਗਲ ਪਿਕਸਲ 2 ਸਮਾਰਟਫੋਨਜ਼ ਤੋਂ ਬਾਅਦ ਐਂਡਰਾਇਡ ਵਨ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਨੋਕਿਆ 8 ਸਿਰਕੋ 'ਤੇ ਇਸ ਦੀ ਅਪਡੇਟ ਮਿਲੇਗੀ। ਇਸ ਨੂੰ ਜਲਦ ਹੀ ਸੋਨੀ, ਵਨਪਲੱਸ, ਐੱਚ. ਐੱਮ. ਡੀ. ਗਲੋਬਲ ਮਤਲਬ ਕਿ ਨੋਕੀਆ, ਸ਼ਿਓਮੀ, ਓਪੋ ਅਤੇ ਵੀਵੋ ਦੇ ਸਮਾਰਟਫੋਨਜ਼ 'ਤੇ ਉਪਲੱਬਧ ਕੀਤਾ ਜਾਵੇਗਾ।
ਭਾਰਤੀ ਯੂਜ਼ਰਸ ਨੂੰ ਨਹੀਂ ਮਿਲੇਗਾ ਡਿਊਲ ਸਿਮ ਵਾਲਾ ਆਈਫੋਨ!
NEXT STORY