ਗੈਜੇਟ ਡੈਸਕ– ਜਲਦੀ ਹੀ ਸਸਤੇ ਫੋਨਾਂ ਨੂੰ ਵੀ 5ਜੀ ਸੁਪੋਰਟ ਮਿਲਣ ਜਾ ਰਹੀ ਹੈ। ਜੀ ਹਾਂ, ਚਿੱਪਸੈੱਟ ਬਣਾਉਣ ਵਾਲੀ ਕੰਪਨੀ ਕੁਆਲਕਾਮ ਨੇ ਨਵੀਂ ਸਨੈਪਡ੍ਰੈਗਨ 600 ਚਿੱਪਸੈੱਟ ਸੀਰੀਜ਼ ਲਾਂਚ ਕਰ ਦਿੱਤੀ ਹੈ। ਇਹ ਨਵੀਂ ਚਿੱਪ ਖਾਸਤੌਰ ’ਤੇ ਸਸਤੇ ਸਮਾਰਟਫੋਨ ਲਈ ਤਿਆਰ ਕੀਤੀ ਗਈ ਹੈ। ਦੱਸ ਦੇਈਏ ਕਿ ਕੁਆਲਕਾਮ ਸਮਾਰਟਫੋਨਜ਼ ਲਈ ਪ੍ਰੋਸੈਸਰ ਅਤੇ ਮਾਡਲ ਚਿੱਪ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਹੈ। 600 ਸੀਰੀਜ਼ ਦਾ ਸਨੈਪਡ੍ਰੈਗਨ 690 ਚਿੱਪਸੈੱਟ 5ਜੀ ਕੁਨੈਕਟੀਵਿਟੀ ਨਾਲ ਆਉਂਦਾ ਹੈ ਜਿਸ ਦਾ ਮਤਲਬ ਸਾਫ਼ ਹੈ ਕਿ ਹੁਣ 5ਜੀ ਸੁਪੋਰਟ ਸਿਰਫ਼ ਮਹਿੰਗੇ ਫੋਨਾਂ ’ਚ ਹੀ ਨਹੀਂ ਸਗੋਂ ਸਸਤੇ ਫੋਨਾਂ ਨੂੰ ਵੀ ਮਿਲੇਗੀ।
ਕੁਆਲਕਾਮ ਨੇ ਇਕ ਬਿਆਨ ’ਚ ਕਿਹਾ ਕਿ ਇਸ ਨਵੇਂ ਪਲੇਟਫਾਰਮ ਨੂੰ ਪੂਰੀ ਦੁਨੀਆ ’ਚ 5ਜੀ ਅਨੁਭਵ ਨੂੰ ਬਿਹਤਰ ਕਰਨ ਲਈ ਬਣਾਇਆ ਗਿਆ ਹੈ। ਸਨੈਪਡ੍ਰੈਗਨ 690 ਡਿਵਾਈਸ ਏ.ਆਈ. ਅਤੇ ਐਂਟਰਟੇਨਮੈਂਟ ਅਨੁਭਵ ਸੁਪੋਰਟ ਨਾਲ ਆਏਗਾ। ਇਸ ਚਿੱਪ ਨਾਲ ਆਉਣ ਵਾਲੇ ਸਮਾਰਟਫੋਨ ਦੀ ਬਾਜ਼ਾਰ ’ਚ ਇਸ ਸਾਲ ਦੀ ਦੂਜੀ ਛਮਾਹੀ ’ਚ ਆਉਣ ਦੀ ਉਮੀਦ ਹੈ। ਕੁਆਲਕਾਮ ਮੁਤਾਬਕ, ਇਸ ਚਿੱਪ ਨੂੰ 300 ਡਾਲਰ (ਕਰੀਬ 22,900 ਰੁਪਏ) ਤੋਂ 500 ਡਾਲਰ (ਕਰੀਬ 38,100 ਰੁਪਏ) ਦੀ ਰੇਂਜ ’ਚ ਵਿਕਣ ਵਾਲੇ ਸਮਾਰਟਫੋਨ ’ਚ ਪਾਇਆ ਜਾ ਸਕਦਾ ਹੈ।

ਕੁਆਲਕਾਮ ਮੁਤਾਬਕ, ਇਹ ਚਿੱਪਸੈੱਟ HMD ਗਲੋਬਲ, ਨੋਕੀਆ ਫੋਨ ਬ੍ਰਾਂਡ, ਐੱਲ.ਜੀ. ਇਲੈਕਟ੍ਰੋਨਿਕ ਇੰਕ ਅਤੇ ਲੇਨੋਵੋ ਗਰੁੱਪ ਲਿਮਟਿਡ ਮੋਟੋਰੋਲਾ ਵਰਗੀਆਂ ਕੰਪਨੀਆਂ ਦੇ ਸਮਾਰਟਫੋਨਾਂ ’ਚ ਦਿੱਤਾ ਜਾਵੇਗਾ। ਸਨੈਪਡ੍ਰੈਗਨ 690 4K HDR (ਟਰੂ-10 ਬਿਟ) ਨੂੰ ਸੁਪੋਰਟ ਕਰਦਾ ਹੈ। ਨਾਲ ਹੀ ਇਹ 120Hz ਰਿਫ੍ਰੈਸ਼ ਰੇਟ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ 5ਜੀ ਕੁਨੈਕਟੀਵਿਟੀ ਗੇਮਰਾਂ ਨੂੰ ਕਲਾਊਡ ਬੇਸਡ ਦਾ ਐਕਸੈਸ ਦੇਵੇਗਾ। ਨਾਲ ਹੀ ਕਿਤੇ ਵੀ, ਕਦੇ ਵੀ ਗੇਮਰਾਂ ਨੂੰ ਮਲਟੀ-ਪਲੇਅਰ ਗੇਮ ਖੇਡਣ ਦੀ ਸੁਵਿਧਾ ਦੇਵੇਗਾ।
ਇਸ ਨਵੇਂ ਸਨੈਪਡ੍ਰੈਗਨ 690 ’ਚ 5ਜੀ ਜਨਰੇਸ਼ਨ ਕੁਆਲਕਾਮ ਏ.ਆਈ. ਇੰਜਣ ਦਿੱਤਾ ਗਿਆ ਹੈ। ਇਸ ਨਾਲ ਸਮਾਰਟ ਕੈਮਰਾ ਅਤੇ ਵੀਡੀਓ ਅਨੇਬਲ ਕਰਨ, ਵੌਇਸ ਟ੍ਰਾਂਸਲੇਸ਼ਨ, ਆਧੁਨਿਕ ਏ.ਆਈ. ਬੇਸਡ ਇਮੇਜਿੰਗ, ਏ.ਆਈ. ਗੇਮਿੰਗ ਅਨੁਭਵ ਨੂੰ ਬਿਹਤਰ ਬਣਾਉਣ ’ਚ ਮਦਦ ਕਰਦਾ ਹੈ। ਹਾਲਾਂਕਿ, ਭਾਰਤ ’ਚ ਫਿਲਹਾਲ 5ਜੀ ਬੁਨਿਆਦੀ ਢਾਂਚਾ ਮੌਜੂਦ ਨਹੀਂ ਹੈ ਪਰ ਖੁਦ ਨੂੰ ਵੱਖ ਰੱਖਣ ਲਈ ਕਈ ਕੰਪਨੀਆਂ ਨੇ ਇਸ ਨਵੇਂ ਫੀਚਰ ਨਾਲ ਫੋਨ ਲਾਂਚ ਕੀਤੇ ਹਨ।
ਗੂਗਲ ਨੇ ਜਾਰੀ ਕੀਤੀ ਸਾਫਟਵੇਅਰ ਅਪਡੇਟ, ਘਰ ਦੇ ਵਾਈ-ਫਾਈ ਦੀ ਸਪੀਡ ਹੋਵੇਗੀ ਤੇਜ਼
NEXT STORY