ਜਲੰਧਰ— ਫੇਸਬੁੱਕ ਦੇ ਸੀ.ਈ.ਓ. ਲੋਕਾਂ ਨੂੰ ਫ੍ਰੀ ਬੇਸਿਕ ਇੰਟਰਨੈੱਟ ਦਾ ਲਾਲਚ ਦੇ ਰਹੇ ਹਨ ਪਰ ਸ਼ਾਇਦ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗ ਰਹੀ, ਇਸ ਲਈ ਤਾਂ ਇਕ ਸਰਵੇ 'ਚ 81 ਫੀਸਦੀ ਲੋਕ ਫ੍ਰੀ ਬੇਸਿਕ ਇੰਟਰਨੈੱਟ ਖਿਲਾਫ ਪਾਏ ਗਏ ਹਨ। ਸਰਵੇਖਣ ਨਾਗਰਿਕ ਸਗਾਈ ਮੰਚ ਸਥਾਨਕ ਮੰਡਲ Local3ircles ਨੇ ਨਵੀਂ ਦਿੱਲੀ 'ਚ ਵੀਰਵਾਰ ਨੂੰ ਕਿਹਾ ਕਿ 30,000 ਲੋਕਾਂ ਨੂੰ ਲੈ ਕੇ ਫ੍ਰੀ ਬੇਸਿਕ ਪ੍ਰੋਗਰਾਮ ਬਾਰੇ ਜਾਣਨ ਲਈ ਸਰਵੇ ਕੀਤਾ ਗਿਆ ਜਿਸ ਵਿਚ 81 ਫੀਸਦੀ ਲੋਕ ਇਸ ਸਰਵੇ 'ਚ ਫੇਸਬੁੱਕ ਦੇ ਫ੍ਰੀ ਬੇਸਿਕ ਪ੍ਰੋਗਰਾਮ ਦੇ ਖਿਲਾਫ ਪਾਏ ਗਏ।
ਉਦਯੋਗਪਤੀ ਅਨੀਲ ਅੰਬਾਨੀ ਅਤੇ ਰਿਲਾਇੰਸ ਕਮਿਊਨਿਕੇਸ਼ਨਸ (ਆਰਕਾਮ) ਨੇ ਫੇਸਬੁੱਕ ਦੇ ਫ੍ਰੀ ਬੇਸਿਕ ਦੇ ਨਾਲ ਹੱਥ ਮਿਲਾਇਆ ਹੈ ਪਰ ਅਜੇ ਫ੍ਰੀ ਬੇਸਿਕ ਪ੍ਰੋਗਰਾਮ ਹੋਲਡ 'ਤੇ ਹੈ ਅਤੇ ਇਸ 'ਤੇ ਲੋਕਾਂ ਦੀ ਰਾਏ ਮੰਗੀ ਜਾ ਰਹੀ ਹੈ। ਟ੍ਰਾਈ ਨੇ ਫੇਸਬੁੱਕ ਦੇ ਫ੍ਰੀ ਬੇਸਿਕ ਪ੍ਰੋਗਰਾਮ ਨੂੰ ਮਾਨਤਾ ਦੇਣ ਦੀ ਤਰੀਕ ਅੱਗੇ ਵਧਾ ਦਿੱਤੀ ਹੈ ਅਤੇ ਇਕ ਵਾਰ ਫਿਰ ਫੇਸਬੁੱਕ ਯੂਜ਼ਰਸ ਨੂੰ ਫ੍ਰੀ ਬੇਸਿਕ ਦੀ ਨੋਟੀਫਿਕੇਸ਼ਨਸ ਦੇ ਕੇ ਸਪੋਰਟ ਕਰਨ ਲਈ ਕਹਿ ਰਿਹਾ ਹੈ। ਇਸ ਤੋਂ ਇਲਾਵਾ ਆਰਕਾਮ ਇਕ ਮਾਤਰ ਅਜਿਹੀ ਕੰਪਨੀ ਹੈ ਜੋ ਭਾਰਤ 'ਚ ਫ੍ਰੀ ਬੇਸਿਕ ਪ੍ਰੋਗਰਾਮ ਨਾਲ ਜੁੜੀ ਹੈ।
ਇਹ ਹੈ Volkswagen ਦੀ ਇਲੈਕਟ੍ਰਿਕ ਬੱਸ
NEXT STORY