ਗੈਜੇਟ ਡੈਸਕ– ਫੋਰਡ ਆਪਣੀ ਪ੍ਰੀਮੀਅਮ ਐੱਸ.ਯੂ.ਵੀ. ਅੰਡੈਵਰ ਦਾ ਨਵਾਂ ਅਵਤਾਰ ਇਸ ਮਹੀਨੇ ਦੇ ਅੰਤ ਤਕ ਭਾਰਤ ’ਚ ਲਾਂਚ ਕਰਨ ਵਾਲੀ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਫੇਸਲਿਫਟ ਫੋਰਡ ਅੰਡੈਵਰ 22 ਫਰਵਰੀ ਨੂੰ ਭਾਰਤੀ ਬਾਜ਼ਾਰ ’ਚ ਪੇਸ਼ ਕੀਤੀ ਜਾਵੇਗੀ। ਨਵੀਂ ਫੋਰਡ ਅੰਡੈਵਰ ਦੇ ਐਕਸਟੀਰੀਅਰ ਅਤੇ ਇੰਟੀਰੀਅਰ ’ਚ ਬਦਲਾਅ ਦੇ ਨਾਲ ਨਵੇਂ ਫੀਚਰਜ਼ ਵੀ ਦੇਖਣ ਨੂੰ ਮਿਲਣਗੇ। ਅੰਡੈਵਰ ਦਾ ਮੌਜੂਦਾ ਮਾਡਲ ਸਾਲ 2016 ’ਚ ਲਾਂਚ ਹੋਇਆ ਸੀ। ਹੁਣ ਕਰੀਬ 3 ਸਾਲ ਬਾਅਦ ਕੰਪਨੀ ਇਸ ਦਾ ਫੇਸਲਿਫਟ ਵੇਰੀਐਂਟ ਲਿਆਉਣ ਦੀ ਤਿਆਰੀ ’ਚ ਹੈ।
ਰਿਪੋਰਟਾਂ ਮੁਤਾਬਕ, ਫੋਰਡ ਅੰਡੈਵਰ ਦੇ ਫੇਸਲਿਫਟ ਵੇਰੀਐਂਟ ’ਚ ਨਵਾਂ ਫਰੰਟ ਬੰਪਰ, ਨਵੀਂ ਗ੍ਰਿੱਲ, ਹੈੱਡਲੈਂਪ ਇੰਸਰਟਸ ਅਤੇ ਡਾਇਮੰਡ ਕੱਟ ਫਿਨਿਸ਼ ਵਾਲੇ 20 ਇੰਚ ਅਲੌਏ ਵ੍ਹੀਲਜ਼ ਮਿਲਣਗੇ। ਇੰਟੀਰੀਅਰ ਦੀ ਗੱਲ ਕਰੀਏ ਤਾਂ ਡੈਸ਼ਬੋਰਡ ’ਚ ਹਲਕਾ ਬਦਲਾਅ, ਸਾਫਟ-ਟੱਚ ਮਟੀਰੀਅਲ, ਬੈਕਲਿਟ ਬਟਨ ਅਤੇ ਕ੍ਰੋਮ ਫਿਨਿਸ਼ ਦੇਖਣ ਨੂੰ ਮਿਲਣਗੇ। ਟੱਚਸਕਰੀਨ ਇੰਫੋਟੇਨਮੈਂਟ ਮੌਜੂਦਾ ਮਾਡਲ ਵਾਲਾ ਹੀ ਹੋਵੇਗਾ ਪਰ ਇਸ ਵਿਚ ਫੋਰਡ ਦਾ Sync3 ਇੰਟਰਫੇਸ ਵੀ ਦਿੱਤਾ ਗਿਆ ਹੈ। ਅੰਡੈਵਰ ਦੇ ਨਵੇਂ ਅਵਤਾਰ ’ਚ ਹੈਂਡਸਫ੍ਰੀ ਟੇਲਗੇਟ ਓਪਨ ਅਤੇ ਕਲੋਜ਼ ਫੀਚਰ ਹੋਵੇਗਾ।
ਨਵੀਂ ਅੰਡੈਵਰ ’ਚ ਮਕੈਨਿਕਲੀ ਕੋਈ ਬਦਲਾਅ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ। ਇਸ ਵਿਚ 2.2 ਲੀਟਰ ਅਤੇ 3.2 ਲੀਟਰ ਵਾਲੇ ਡੀਜ਼ਲ ਇੰਜਣਹੀ ਹੋਣਗੇ। ਹਾਲਾਂਕਿ, ਸੰਭਾਵਨਾ ਹੈ ਕਿ ਕੰਪਨੀ ਬੀ.ਐੱਸ. 6 ਐਮਿਸ਼ਨ ਨੋਰਮਸ ਲਾਗੂ ਹੋਣ ਤੋਂ ਪਹਿਲਾਂ ਨਵਾਂ 2.0 ਲੀਟਰ ਡੀਜ਼ਲ ਇੰਜਣ ਪੇਸ਼ ਕਰ ਸਕਦੀ ਹੈ, ਜੋ ਬੀ.ਐੱਸ.6 ਦੇ ਅਨੁਕੂਲ ਹੋਵੇਗਾ। ਫੇਸਲਿਫਟ ਫੋਰਡ ਅੰਡੈਵਰ ਦਾ ਮੁਕਾਬਲਾ ਮਹਿੰਦਰੀ ਅਲਟੂਰਸ, ਟੋਇਟਾ ਫਾਰਚੂਨਰ ਅਤੇ ਮਿਤਸੁਬਿਸ਼ੀ ਪਜੈਰੋ ਸਪੋਰਟ ਵਰਗੀਆਂ ਐੱਸ.ਯੂ.ਵੀ. ਨਾਲ ਹੋਵੇਗਾ।
ਅੱਜ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਵੇਗਾ Realme C1 (2019) ਐਡੀਸ਼ਨ
NEXT STORY