ਨਵੀਂ ਦਿੱਲੀ- ਮੋਬਾਇਲ ਸੇਵਾ ਪ੍ਰੋਵਾਈਡਰ ਕੰਪਨੀ ਏਅਰਸੈੱਲ ਨੇ ਆਪਣੇ ਗਾਹਕਾਂ ਲਈ ਸੁਤੰਤਰਤਾ ਦਿਵਸ 'ਤੇ ਇਕ ਖਾਸ ਪੇਸ਼ਕਸ਼ 'ਏਅਰਸੈੱਲ ਦਾ ਆਜ਼ਾਦੀ ਆਫਰ' ਲਿਆਉਣ ਦਾ ਐਲਾਨ ਕੀਤਾ ਹੈ। ਕੰਪਨੀ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਪੇਸ਼ਕਸ਼ 'ਚ ਵਾਊਚਰ ਦੀ ਕੀਮਤ 123 ਰੁਪਏ ਹੈ। ਇਸ ਰਾਹੀਂ ਗਾਹਕ ਦਿਨ ਭਰ ਜਿੰਨੀ ਮਰਜ਼ੀ ਚਾਹੇ ਲੋਕ ਕਾਲ ਕਰ ਸਕਣਗੇ ਅਤੇ ਅਨਲਿਮਟਿਡ ਡਾਟਾ ਡਾਊਨਲੋਡ ਕਰ ਸਕਣਗੇ। ਕੰਪਨੀ ਦੀ ਇਸ ਪੇਸ਼ਕਸ਼ 'ਚ ਲੋਕਲ ਕਾਲ ਅਤੇ ਡਾਟਾ ਦੀ ਵਰਤੋਂ 'ਤੇ ਕਿਸੇ ਤਰ੍ਹਾਂ ਦਾ ਪਾਬੰਦੀ ਨਹੀਂ ਹੋਵੇਗੀ। ਕੰਪਨੀ ਦੇ ਮਾਰਕੀਟਿੰਗ ਅਫਸਰ ਅਨੁਪਮ ਵਾਸੁਦੇਵ ਨੇ ਕਿਹਾ ਕਿ ਇਸ ਯੋਜਨਾ ਰਾਹੀਂ ਅਸੀਂ ਆਪਣੇ ਗਾਹਕਾਂ ਨਾਲ ਆਪਣੇ ਸੰਬੰਧਾਂ ਨੂੰ ਹੋਰ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸੁਤੰਤਰਤਾ ਦਿਵਸ 'ਤੇ ਉਨ੍ਹਾਂ ਦੀ ਖੁਸ਼ੀ 'ਚ ਆਪਣਾ ਹਿੱਸਾ ਪਾ ਰਹੇ ਹਾਂ।
ਐਪਲ ਬਣਾ ਰਹੀ ਏ ਹਾਰਟ ਮਾਨੀਟਰਿੰਗ ਬ੍ਰੇਸਲੇਟ
NEXT STORY