ਜਲੰਧਰ : ਐਪਲ ਨੇ ਇਕ ਪੇਟੇਂਟ ਐਪਲੀਕੇਸ਼ਨ ਦਾਖਿਲ ਕੀਤੀ ਹੈ, ਜਿਸ ਵਿਚ ਇਕ ਅਜਿਹੇ ਡਿਵਾਈਸ ਦੀ ਜਾਣਕਾਰੀ ਦਿੱਤੀ ਗਈ ਹੈ ਜੋ ਇਲੈਕਟ੍ਰੋ ਕਾਰਡੀਓਗ੍ਰਾਫਿਕ ਸਿਗਨਲ (ਈ. ਸੀ. ਜੀ.) ਸਿਗਨਲ ਦੀ ਮਾਪ ਕਰ ਕੇ ਦਿਲ ਤੇ ਸਿਹਤ ਦੀ ਨਿਗਰਾਨੀ ਕਰ ਸਕਦਾ ਹੈ। ਇਹ ਡਿਵਾਇਸ ਇਕ ਅੰਗੂਠੀ ਜਾਂ ਬ੍ਰੇਸਲੇਟ ਦੇ ਰੂਪ ਵਿਚ ਹੋ ਸਕਦੀ ਹੈ । ਇਸ ਡਿਵਾਈਸ ਦੀ ਵਰਤੋਂ ਕਰਨ ਨਾਲ ਪਹਿਲਾਂ ਖਪਤਕਾਰ ਨੂੰ ਇਕ ਸਾਈਨ-ਅਪ ਪ੍ਰਕਿਰਿਆ ਤੋਂ ਗੁਜ਼ਰਨਾ ਹੋਵੇਗਾ, ਜਿਸ ਦੇ ਤਹਿਤ ਉਨ੍ਹਾਂ ਦੇ ਸਰੀਰ ਦੇ ਵੱਖ-ਵੱਖ ਹਿੱਸੀਆਂ ਦੀ ਰੀਡਿੰਗ ਦਰਜ ਕੀਤੀ ਜਾਵੇਗੀ।
ਅਮਰੀਕੀ ਪੇਟੇਂਟ ਅਤੇ ਟ੍ਰੇਡਮਾਰਕ ਦਫ਼ਤਰ (ਯੂ. ਐੱਸ. ਪੀ. ਟੀ. ਓ.) ਵਿਚ ਦਾਖਲ ਆਵੇਦਨ ਵਿਚ ਐਪਲ ਨੇ ਹੈਲਥ-ਕੇਅਰ ਖੇਤਰ ਵਿਚ ਉਤਰਣ ਦਾ ਸੰਕੇਤ ਦਿੱਤਾ ਹੈ। ਐਪਲ ਨੇ ਪਿਛਲੇ ਸਾਲ ਰਿਸਰਚ ਕਿੱਟ ਜਾਰੀ ਕੀਤੀ ਸੀ, ਜੋ ਇਕ ਓਪਨ-ਸੋਰਸ ਫ੍ਰੇਮ ਵਰਕ ਹੈ। ਹਾਲਹੀ ਵਿਚ ਇਕ ਇੰਟਰਵਯੂ ਵਿਚ ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁੱਕ ਨੇ ਕਿਹਾ ਸੀ ਕਿ ਉਹ ਐਪਲ ਦੀ ਘੜੀ ਨੂੰ ਫੂਡ ਐਂਡ ਡਰਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਪ੍ਰਕਿਰਿਆ ਤੋਂ ਨਹੀਂ ਗੁਜ਼ਾਰਨਾ ਚਾਹੁੰਦੇ, ਲੇਕਿਨ ਉਹ ਕੁਝ ਅਜਿਹੀ ਚੀਜ਼ ਆਪਣੀ ਘੜੀ ਵਿਚ ਜ਼ਰੂਰ ਪਾਉਣਾ ਚਾਹੁੰਦੇ ਹੈ।
ਜਾਣੋ iPhone 7 ਦੀ ਕੀਮਤ, ਲਾਂਚ ਅਤੇ ਫੀਚਰਸ ਨਾਲ ਜੁੜੀਆਂ ਮੁੱਖ ਜਾਣਕਾਰੀਆਂ
NEXT STORY