ਜਲੰਧਰ—ਅਮਰੀਕਾ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਨੇ iPhone SE ਤੋਂ ਬਾਅਦ ਹੁਣ ਇਕ ਹੋਰ ਆਈਫੋਨ ਦਾ ਨਿਰਮਾਣ ਭਾਰਤ 'ਚ ਕਰਨ ਦਾ ਐਲਾਨ ਕੀਤਾ ਹੈ। ਐਪਲ ਨੇ ਆਈਫੋਨ 6ਐਕਸ ਦਾ ਨਿਰਮਾਣ ਵੀ ਭਾਰਤ 'ਚ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟਸ ਮੁਤਾਬਕ ਕੰਪਨੀ ਨੇ ਬੈਂਗਲੁਰੂ ਸਥਿਤ ਪਲਾਂਟ 'ਚ ਆਈਫੋਨ 6ਐਕਸ ਦਾ ਨਿਰਮਾਣ ਪਿਛਲੇ ਹਫਤੇ ਤੋਂ ਸ਼ੁਰੂ ਕਰ ਦਿੱਤਾ ਹੈ।

ਤੁਹਾਨੂੰ ਦੱਸ ਦਈਏ ਕਿ ਆਈਫੋਨ 6ਐਕਸ ਨੂੰ 2015 'ਚ ਲਾਂਚ ਕੀਤਾ ਗਿਆ ਸੀ। ਇਹ ਕੰਪਨੀ ਦਾ ਸਭ ਤੋਂ ਲੋਕਪ੍ਰਸਿੱਧ ਹੈਂਡਸੈੱਟ ਰਿਹਾ ਹੈ। ਹਾਲਾਂਕਿ ਭਾਰਤ 'ਚ ਬਣਨ ਵਾਲੇ ਆਈਫੋਨ ਐੱਸ.ਈ. ਦੀ ਤਰ੍ਹਾਂ ਹੀ ਆਈਫੋਨ 6ਐਕਸ ਦੀ ਵਿਕਰੀ ਵੀ ਕੇਵਲ ਭਾਰਤ 'ਚ ਹੀ ਹੋਵੇਗੀ। ਆਈਫੋਨ 6ਐਕਸ ਦੀ ਪ੍ਰੋਡਕਸ਼ਨ ਅਜੇ ਸ਼ੁਰੂ ਹੀ ਹੋਈ ਹੈ। ਇਸ ਲਈ ਇਸ ਫੋਨ ਨੂੰ ਸਟੋਰਸ 'ਚ ਆਉਣ ਲਈ ਕੁਝ ਸਮਾਂ ਲਗੇਗਾ ਤੇ ਫਿਲਹਾਲ ਇਸ ਦੇ ਲਈ ਕੋਈ ਤਾਰੀਕ ਨਿਰਧਾਰਿਤ ਨਹੀਂ ਕੀਤੀ ਗਈ ਹੈ।

ਕੰਪਨੀ ਦਾ ਇਹ ਦੂਜਾ ਆਈਫੋਨ ਹੈ ਜਿਸ ਨੂੰ ਭਾਰਤ 'ਚ ਬਣਾਇਆ ਜਾ ਰਿਹਾ ਹੈ। ਆਈਫੋਨ ਐੱਸ.ਈ. ਦਾ ਨਿਰਮਾਣ ਭਾਰਤ 'ਚ ਮਈ 2017 ਤੋਂ ਕੀਤਾ ਜਾ ਰਿਹਾ ਹੈ। ਉੱਥੇ ਆਈਫੋਨ 6ਐਕਸ ਦੀ ਪ੍ਰੋਡਕਸ਼ਨ ਬੈਂਗਲੁਰੂ 'ਚ ਪਿਛਲੇ ਹਫਤੇ ਤੋਂ ਸ਼ੁਰੂ ਹੋ ਗਈ ਹੈ।ਆਈਫੋਨ 6ਐਕਸ ਦੇ 32ਜੀ.ਬੀ. ਵੇਰੀਐਂਟ ਦੀ ਕੀਮਤ 42,900 ਰੁਪਏ ਤੇ 128ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 52,100 ਰੁਪਏ ਹੈ। ਖਬਰਾਂ ਦੀ ਮੰਨਿਏ ਤਾਂ ਮੇਕ ਇਨ ਇੰਡੀਆ ਆਈਫੋਨ 6ਐਕਸ ਦੀ ਕੀਮਤ ਲਗਭਗ ਇਹ ਹੀ ਹੋਵੇਗੀ। ਇਸ ਦੀ ਕੀਮਤ 'ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਕੋਈ ਖਬਰ ਨਹੀਂ ਮਿਲੀ ਹੈ।ਮੀਡੀਆ ਰਿਪੋਰਟਸ ਮੁਤਾਬਕ ਐਪਲ ਨੇ ਆਈਫੋਨ ਦੇ ਕਈ ਵੇਰੀਐਂਟ ਮਾਰਕੀਟ 'ਚ ਪੇਸ਼ ਕੀਤੇ ਹਨ ਪਰ ਕੰਪਨੀ ਆਈਫੋਨ 6ਐਕਸ ਇਸ ਦੀ ਲੋਕਪ੍ਰਿੱਸਧਤਾ ਕਾਰਨ ਭਾਰਤ 'ਚ ਬਣਾ ਰਹੀ ਹੈ ਕਿਉਂਕਿ ਇਹ ਕੰਪਨੀ ਦਾ ਸਭ ਤੋਂ ਜ਼ਿਆਦਾ ਲੋਕਪ੍ਰਿਸੱਧ ਸਮਾਰਟਫੋਨ ਰਿਹਾ ਹੈ। ਆਈਫੋਨ 6ਐਕਸ ਦੀ ਪ੍ਰੋਡਕਸ਼ਨ ਭਾਰਤ 'ਚ ਕੀਮਤਾਂ 'ਚ ਹੋਏ ਵਾਧੇ ਦੇ ਚੱਲਦੇ ਸ਼ੁਰੂ ਕੀਤੀ ਗਈ ਹੈ।

ਭਾਰਤ ਸਰਕਾਰ ਦੁਆਰਾ ਵਧਾਈ ਗਈ ਕਸਟਮ ਡਿਊਟੀ ਦੇ ਚੱਲਦੇ ਆਈਫੋਨ ਕਾਫੀ ਮਹਿੰਗੇ ਹੋ ਗਏ ਹਨ। ਅਜਿਹੇ 'ਚ ਜੇਕਰ ਇਹ ਫੋਨ ਭਾਰਤ 'ਚ ਬਣਾਇਆ ਜਾਵੇਗਾ ਤਾਂ ਯੂਜ਼ਰਸ ਨੂੰ ਕਸਮਟ ਡਿਊਟੀ ਤੋਂ ਰਾਹਤ ਮਿਲ ਜਾਵੇਗੀ। ਰਿਸਰਚ ਫਰਮ ਕਾਊਂਟਰਪੁਆਇੰਟ ਮੁਤਾਬਕ ਭਾਰਤ 'ਚ ਆਈਫੋਨ ਦੀ ਇਕ-ਤਿਹਾਈ ਸੇਲਸ ਆਈਫੋਨ 6 ਸੀਰੀਜ਼ ਦੀ ਹੈ। ਐਪਲ ਇਸ ਨੂੰ ਵਧਾਉਣਾ ਚਾਹੁੰਦਾ ਹੈ ਅਤੇ ਇਸ ਹੈਂਡਸੈੱਟ ਦੀ ਵਿਕਰੀ ਨੂੰ ਭਾਰਤ 'ਚ ਸ਼ੁਰੂ ਕੀਤਾ ਗਿਆ ਹੈ।
ਹੁਣ ਰੋਮਾਂਟਿਕ ਵੀਡੀਓ ਬਣਾਉਣ ਦੇ ਕੰਮ ਆਵੇਗਾ Google Photos
NEXT STORY