ਜਲੰਧਰ—ਟੈਕ ਜੁਆਇੰਟ ਗੂਗਲ ਨੇ ਆਪਣੀ photos ਐਪ 'ਚ ਨਵਾਂ ਲਵ ਸਟੋਰੀ ਮੂਵੀਜ਼ ਫੀਚਰ ਜਾਰੀ ਕੀਤਾ ਹੈ। ਇਸ 'ਚ ਬੈਕਗਰਾਊਂਡ ਅਤੇ ਰੋਮਾਂਟਿਕ ਸ਼ਾਟ ਨੂੰ ਜੋੜ ਕੇ ਲਵ ਸਟੋਰੀ ਮੂਵੀ ਤਿਆਰ ਕਰਨਾ ਸੰਭਵ ਹੋਵੇਗਾ। ਦੱਸਣਯੋਗ ਹੈ ਕਿ ਇਹ ਨਵਾਂ ਫੀਚਰ ਗੂਗਲ ਅਸਿਸਟੈਂਟ ਦੇ ਜ਼ਰੀਏ ਆਇਆ ਹੈ ਯਾਨੀ ਲਵ ਸਟੋਰੀ ਫਿਲਮ ਨੂੰ ਕ੍ਰਿਏਟ ਕਰਨ ਲਈ ਅਸਿਸਟੈਂਟ ਟੈਬ 'ਚ ਜਾਣਾ ਹੋਵੇਗਾ। ਉੱਥੇ ਇਸ ਮਹੀਨੇ ਦੀ ਸ਼ੁਰੂਆਤ 'ਚ ਗੂਗਲ ਫੋਟੋਜ਼ ਨੂੰ ਪੀ.ਡਬਲਿਊ.ਏ. ਦਾ ਫੀਚਰ ਮਿਲਿਆ ਸੀ ਜੋ ਐਂਡ੍ਰਾਇਡ ਅਤੇ ਡੈਕਸਟਾਪ ਲਈ ਸੀ।

ਇੰਝ ਕਰੋ ਇਸਤੇਮਾਲ
ਇਸ ਨਵੇਂ ਫੀਚਰ ਦਾ ਇਸਤੇਮਾਲ ਕਰਨ ਲਈ ਗੂਗਲ ਫੋਟੋਜ਼ ਨੂੰ ਹੇਠਾਂ ਦਿੱਤੇ ਗਏ ਅਸਿਸਟੈਂਟ ਟੈਬ 'ਚ ਜਾਣਾ ਹੋਵੇਗਾ। ਇਥੇ 'ਮੂਵੀ' 'ਚ ਜਾ ਕੇ 'ਕ੍ਰਿਏਟ ਨਿਊ' 'ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਲਵ ਸਟੋਰੀ ਕਾਰਡ ਐਕਸ਼ਨ 'ਚ ਆ ਜਾਣਗੇ। ਥੀਮ ਨੂੰ ਵੱਡੀ ਗਿਣਤੀ 'ਚ ਤੁਹਾਡੀ ਤੇ ਤੁਹਾਡੇ ਪਾਟਨਰ ਦੀਆਂ ਤਸਵੀਰਾਂ ਚਾਹੀਦੀਆਂ ਹੋਣਗੀਆਂ। ਇਸ 'ਚ ਯੂਜ਼ਰ ਨੂੰ ਫੇਸ ਗਰੁਪਿੰਗ ਫੀਚਰ ਵੀ ਮਿਲੇਗਾ, ਜਿਸ 'ਚ ਅਸਿਸਟੈਂਟ ਤੁਹਾਡੇ ਦੋਵਾਂ ਦੇ ਚਿਹਰਿਆਂ ਦੀ ਪਛਾਣ ਵੀ ਕਰੇਗਾ। ਇਸ ਦੇ ਨਾਲ ਹੀ ਤੁਸੀਂ ਫੋਟੋਜ਼ ਨੂੰ ਵੀਡੀਓ ਐਡੀਟਿੰਗ ਲਈ ਵੀ ਲਿਜਾ ਸਕਦੇ ਹੋ ਅਤੇ ਨਾਲ ਹੀ ਤੁਸੀਂ ਨਵੀਆਂ ਤਸਵੀਰਾਂ, ਵੀਡੀਓ ਨੂੰ ਟਾਈਮ ਲਾਈਨ 'ਤੇ ਲਿਆ ਕੇ ਬੈਕਗਰਾਊਂਡ ਥੀਮ ਮਿਊਜ਼ਿਕ ਨੂੰ ਬਦਲ ਸਕਦੇ ਹੋ।

ਦੱਸਣਯੋਗ ਹੈ ਕਿ ਗੂਗਲ ਫੋਟੋਜ਼ ਇਕ ਕਰਾਸ ਪਲੇਟਫਾਰਮ ਐਪ ਦੀ ਤਰ੍ਹਾਂ ਮੌਜੂਦ ਹੈ ਜਿਸ 'ਚ ਲੇਟੈਸਟ ਥੀਮ, ਪਹਿਲੇ ਤੋਂ ਮੌਜੂਦ 9 ਥੀਮ 'ਚ ਸ਼ਾਮਲ ਹੋ ਗਈ ਹੈ। ਇਸ 'ਚ ਵੈਲੇਂਟਾਈਨ ਡੇਅ ਮੂਵੀ ਥੀਮ ਵੀ ਹੈ ਜਿਸ ਨੂੰ ਗੂਗਲ ਨੇ ਫਰਵਰੀ 'ਚ ਜਾਰੀ ਕੀਤਾ ਸੀ। ਗੂਗਲ ਫੋਟੋਜ਼ ਕੋਲ ਪਹਿਲੇ ਤੋਂ ਮਿਆਊ ਮੂਵੀ ਅਤੇ ਡਾਗੂ ਮੂਵੀ ਹੈ ਜਾਂ ਪਾਤਲੂ ਜਾਨਵਰਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਹੈ।
ਐਪਲ ਨੇ ਰਿਲੀਜ਼ ਕੀਤਾ iOS 12 ਦਾ ਪਹਿਲਾ ਪਬਲਿਕ ਬੀਟਾ ਵਰਜ਼ਨ, ਇੰਝ ਕਰੋ ਡਾਊਨਲੋਡ
NEXT STORY