ਜਲੰਧਰ- ਏਅਰਸੈੱਲ ਨੇ ਹੁਣ ਤੱਕ ਦਾ ਸਭ ਤੋਂ ਦਮਦਾਰ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦਾ ਨਾਂ ਜੋੜੀ ਪੈਕ ਹੈ। ਇਸ ਪਲਾਨ ਦੇ ਤਹਿਤ ਜੋੜੀ ਨੰਬਰ 'ਚ ਅਨਲਿਮਟਿਡ ਕਾਲਿੰਗ ਕੀਤੀ ਜਾ ਸਕੇਗੀ। ਨਾਲ ਹੀ ਇਸ ਪਲਾਨ ਦੇ ਤਹਿਤ 356 ਦਿਨਾਂ ਤੱਕ ਗਾਹਕਾਂ ਨੂੰ ਡਾਟਾ ਬੈਨੀਫਿਟ ਅਤੇ ਘੱਟ ਦਰ 'ਤੇ ਟੈਰਿਫ ਪਲਾਨ ਮਿਲਣਗੇ। ਦੱਸ ਦਈਏ ਕਿ ਸਭ ਤੋਂ ਸਤੰਬਰ 2016 'ਚ ਏਅਰਸੈੱਲ ਨੇ ਜੋੜੀ ਆਫਰ ਪੇਸ਼ ਕੀਤਾ ਸੀ।
ਏਅਰਸੈੱਲ ਨੇ ਇਸ ਪਲਾਨ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪਲਾਨ ਸਿਰਫ ਉਨ੍ਹਾਂ ਨਵੇਂ ਗਾਹਕਾਂ ਲਈ ਹੈ ਜੋ ਬੈਸਟ ਕਾਲਿੰਗ ਰੇਟ 'ਤੇ ਕਾਲਿੰਗ ਕਰਨਾ ਚਾਹੁੰਦੇ ਹਨ। ਇਸ ਪਲਾਨ ਦੀ ਕੀਮਤ 57 ਰੁਪਏ ਹੈ। ਇਸ ਪਲਾਨ ਦੇ ਤਹਿਤ 90 ਦਿਨਾਂ ਬਾਅਦ 365 ਦਿਨਾਂ ਤੱਕ 1 ਪੈਸਾ ਪ੍ਰਤੀ ਸੈਕਿੰਡ ਦੀ ਦਰ ਨਾਲ ਹਰ ਰੋਜ਼ ਪਹਿਲੀ ਕਾਲ 1 ਮਿੰਟ ਦੀ ਕੀਤੀ ਜਾ ਸਕੇਗੀ। ਪਹਿਲੀ ਕਾਲ ਤੋਂ ਬਾਅਦ ਪੂਰਾ ਦਿਨ ਫਰੀ 'ਚ ਅਨਲਿਮਟਿਡ ਕਾਲਿੰਗ ਹੋਵੇਗੀ।
ਇਸ ਪਲਾਨ ਦੇ ਤਹਿਤ 30 ਰੁਪਏ ਦਾ ਟਾਕਟਾਈਮ ਵੀ ਮਿਲੇਗਾ ਜਿਸ ਦੀ ਮਿਆਦ 60 ਦਿਨਾਂ ਦੀ ਹੋਵੇਗੀ। ਇਸ ਤੋਂ ਇਲਾਵਾ ਜੋੜੀ ਦੇ ਹਰੇਕ ਹਾਗਕਾਂ ਨੂੰ 2 ਮਹੀਨੇ 250 ਐੱਮ.ਬੀ. 3ਜੀ/2ਜੀ ਡਾਟਾ ਮਿਲੇਗਾ। ਡਾਟਾ ਦੀ ਮਿਆਦ 30 ਦਿਨਾਂ ਦੀ ਹੋਵੇਗੀ। ਦੱਸ ਦਈਏ ਕਿ ਇਹ ਪਲਾਨ ਸਿਰਫ ਓੜੀਸਾ ਦੇ ਗਾਹਕਾਂ ਲਈ ਹੀ ਹੈ।
flipkart Big 10 ਸੇਲ: ਇਨ੍ਹਾਂ ਸਮਾਰਟਫੋਨਜ਼ 'ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ
NEXT STORY