ਗੈਜੇਟ ਡੈਸਕ- ਅੱਜ ਯਾਨੀ 9 ਸਤੰਬਰ ਨੂੰ ਐਪਲ ਦਾ ਈਵੈਂਟ ਹੈ। ਐਪਲ ਦੇ ਇਸ ਈਵੈਂਟ 'ਚ ਆਈਫੋਨ 16 ਸੀਰੀਜ਼ ਦੇ ਚਾਰ ਨਵੇਂ ਆਈਫੋਨ ਲਾਂਚ ਹੋਣ ਵਾਲੇ ਹਨ ਜਿਨ੍ਹਾਂ 'ਚ iPhone 16, iPhone 16 Plus, iPhone 16 Pro, iPhone 16 Pro Max ਸ਼ਾਮਲ ਹਨ। ਇਨ੍ਹਾਂ ਆਈਫੋਨ ਤੋਂ ਇਲਾਵਾ ਐਪਲ ਦੇ ਇਸ ਈਵੈਂਟ 'ਚ AirPods Max 2 ਵੀ ਲਾਂਚ ਹੋ ਸਕਦਾ ਹੈ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਪਹਿਲਾਂ ਦੇ ਮੁਕਾਬਲੇ ਬਿਹਤਰ ਐਕਟਿਵ ਨੌਇਜ਼ ਕੈਂਸਲੇਸ਼ਨ (ANC) ਮਿਲੇਗਾ। ਇਸ ਤੋਂ ਇਲਾਵਾ ਅਡਾਪਟਿਵ ਆਡੀਓ ਵੀ ਮਿਲੇਗਾ।
ਦੱਸ ਦੇਈਏ ਕਿ AirPods Pro (2nd gen) ਕੰਪਨੀ ਦਾ ਇਕ ਫਲੈਗਸ਼ਿਪ ਟਰੂ ਵਾਇਰਲੈੱਸ ਸਟੀਰੀਓ ਈਅਰਬਡਸ ਹੈ ਜਿਸ ਦਾ ਅਪਡੇਟਿਡ ਵਰਜ਼ਨ ਅਜੇ ਤਕ ਰਿਲੀਜ਼ ਨਹੀਂ ਹੋਇਆ। ਲੀਕ ਰਿਪੋਰਟਾਂ ਮੁਤਾਬਕ, ਇਸ ਦੇ ਨਵੇਂ ਵਰਜ਼ਨ ਨੂੰ ਅਗਲੇ ਸਾਲ ਪੇਸ਼ ਕੀਤਾ ਜਾ ਸਕਦਾ ਹੈ।
iPhone 16 ਲਾਂਚ ਤੋਂ ਪਹਿਲਾਂ ਸਸਤੇ ਹੋਏ iPhone 14-15, ਮਿਲ ਰਿਹਾ ਭਾਰੀ ਡਿਸਕਾਊਂਟ
NEXT STORY